ਡੇਰਾ ਬਾਬਾ ਨਾਨਕ(ਪ੍ਰੈਸ ਕੀ ਤਾਕਤ), 10 ਮਾਰਚ-ਭਾਰਤ ਪਾਕਿਸਤਾਨ ਸਰਹੱਦ ‘ਤੇ ਬੀ.ਓ.ਪੀ.ਮੈਟਲਾ ਦੇ ਏ.ਓ.ਆਰ.ਵਿਚ ਅੱਜ 00.55 ਵਜੇ ਡਰੋਨ ਦੀ ਹਲਚਲ ਦੇਖੀ ਗਈ। ਸੁਖਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਬੀਨਗਰ ਵਲੋਂ ਇਸ ਦੀ ਸੂਚਨਾ ਮਿਲਣ ‘ਤੇ ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਹੈਕਸਾਕਪਟਰ ਨਾਲ ਇਕ ਏ.ਕੇ.ਐਮ. ਫੋਲਡ ਬੱਟ, 2 ਮੈਗਜ਼ੀਨ ਅਤੇ 40ਆਰ.ਡੀ.ਐੱਸ. ਬਰਾਮਦ ਹੋਏ।ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਦਾ ਤਲਾਸ਼ੀ ਅਭਿਆਨ ਅਜੇ ਜਾਰੀ ਹੈ।