ਪਟਿਆਲਾ,ਮਿਤੀ- 03/01/2023 : ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਵਿਜੈ ਕੁਮਾਰ ਹਾਈਟੈਕ ਲੈਬ ਦੀ ਅਗਵਾਈ ਵਿੱਚ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਦੁਧਾਧਾਰੀ ਦੀ 65ਵੀਂ ਸਲਾਨਾ ਬਰਸੀ ਮੌਕੇ ਮੁਫਤ ਮੈਡੀਕਲ ਹੈਲਥ ਚੈਕਅਪ, ਦੰਦਾਂ ਦਾ ਚੈਕਅੱਪ ਅਤੇ ਮੁਫਤ ਦਵਾਈਆਂ ਦੀ ਵੰਡ ਕਰਨ ਦਾ ਕੈਂਪ ਗੁਰੂਦੁਆਰਾ ਸਾਹਿਬ ਡੇਰਾ ਬਾਬਾ ਦੁਧਾਧਾਰੀ ਪੁਰਾਣਾ ਰਾਜਪੁਰਾ ਵਿਖੇ ਆਯੋਜਿਤ ਕੀਤਾ ਗਿਆ। ਡਾ.ਅਮ੍ਰਿਤਾ ਕੌਰ ਸਾਬਕਾ ਸੀਨੀਅਰ ਮੈਡੀਕਲ ਅਫਸਰ ਸਿਵਲ ਡਿਸਪੈਂਸਰੀ ਰਾਜਪੁਰਾ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ.ਰੋਹਨ ਕਾਲੜਾ ਦੀ ਟੀਮ ਦੁਆਰਾ ਵੱਖ-ਵੱਖ ਰੋਗਾਂ ਤੋਂ ਪੀੜਤ 171 ਰੋਗੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਰਾਜਪੁਰਾ ਭਾਰਤ ਕਲੋਨੀ ਦੀ ਮਸ਼ਹੂਰ ਹਾਈਟੈਕ ਲੈਬੋਰਟਰੀ ਵੱਲੋਂ ਸਿਹਤ ਜਾਗਰੂਕਤਾ ਲਹਿਰ ਤਹਿਤ ਮੁਫਤ ਬਲੱਡ ਸੂਗਰ ਦੇ ਟੈਸਟ ਕੀਤੇ ਗਏ। ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਟੀਮ ਦੇ ਵਿਜੈ ਕੁਮਾਰ ਵੱਲੋਂ ਬਲੱਡ ਸੂਗਰ ਦੇ ਮੁਫਤ ਟੈਸਟ ਕੀਤੇ ਗਏ ਅਤੇ ਰੋਗੀਆਂ ਨੂੰ ਟੈਸਟਾਂ ਦੀ ਰਿਪੋਰਟ ਉਪਲਧ ਕਰਵਾਈ ਗਈ, ਵਿਕਟਰ ਮਸੀਹ ਅਤੇ ਰਵੀ ਧੀਮਾਨ ਨੇ ਰੋਗੀਆਂ ਦੀ ਰਜਿਸਟਰੇਸ਼ਨ ਕੀਤੀ ਬਲਦੇਵ ਕੋਸਲ ਨੇ ਰੋਗੀਆਂ ਨੂੰ ਡਾਕਟਰਾਂ ਦੀ ਟੀਮ ਕੋਲ ਪਹੁੰਚਾਇਆ ਰਿਸ਼ੀ ਸ਼ਰਮਾ ਅਤੇ ਜਗਦੀਪ ਸਿੰਘ ਨੇ ਰੋਗੀਆਂ ਨੂੰ ਫਰਮਾਸੀਸਟ ਦੀ ਟੀਮ ਤੋਂ ਮੁਫਤ ਦਵਾਈਆਂ ਦੀ ਵੰਡ ਕਰਵਾਉਣ ਲਈ ਸਹਿਯੋਗ ਦਿੱਤਾ ਪ੍ਰਬੰਧਕੀ ਕਮੇਟੀ ਗੁਰੂਦੁਆਰਾ ਸਾਹਿਬ ਡੇਰਾ ਬਾਬ ਦੁਧਾਧਾਰੀ ਵੱਲੋਂ ਡਾਕਟਰਾਂ ਅਤੇ ਡੀ.ਬੀ.ਜੀ ਦੀ ਸਮੂਚੀ ਟੀਮ ਦਾ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਕਿਹਾ ਨੌਜਵਾਨ ਸਾਥੀਆਂ ਦੇ ਹੌਂਸਲੇ ਅਤੇ ਉਤਸ਼ਾਹ ਨੂੰ ਮਦੇਨਜਰ ਰੱਖਦੇ ਹੋਏ ਰਾਜਪੁਰਾ ਅਤੇ ਇਸਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੀ ਸੇਵਾ ਕਰਨ ਲਈ 8 ਜਨਵਰੀ 2023 ਐਤਵਾਰ ਸਵੇਰੇ 10 ਵਜੇ ਓਲਡ ਏਜ ਹੋਮ ਬ੍ਰਿਧ ਆਸ਼ਰਮ ਇਸਲਾਮਪੁਰਾਂ (ਰਾਜਪੁਰਾ) ਵਿਖੇ ਅੱਖਾਂ ਦਾ ਚੈਕਅੱਪ, ਮੁਫਤ ਆਪ੍ਰੇਸ਼ਨ, ਮੁਫਤ ਐਨਕਾਂ, ਮੁਫਤ ਦਵਾਈਆਂ ਦੀ ਵੰਡ ਕਰਨ ਦਾ ਕੈਂਪ ਡਾ.ਮਨਪ੍ਰੀਤ ਸਿੰਘ ਅੱਖਾਂ ਦੇ ਰੋਗਾਂ ਦੇ ਮਸਹੂਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੈ ਕੁਮਾਰ, ਵਿਕਟਰ ਮਸੀਹ, ਰਵੀ ਧੀਮਾਨ, ਬਲਦੇਵ ਕੋਸ਼ਲ, ਰਿਸ਼ੀ ਸ਼ਰਮਾ, ਜਗਦੀਪ ਸਿੰਘ ਵੀ ਹਾਜਿਰ ਰਹੇ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

