No Result
View All Result
Friday, May 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਦਵਿੰਦਰਜੀਤ ਸਿੰਘ ਦਰਸ਼ੀ ਸੀਨੀਅਰ ਪੱਤਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੇਟ ਦੇ ਮੈਂਬਰ ਨਿਯੁਕਤ

admin by admin
June 21, 2020
in PUNJAB
0
ਦਵਿੰਦਰਜੀਤ ਸਿੰਘ ਦਰਸ਼ੀ ਸੀਨੀਅਰ ਪੱਤਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੇਟ ਦੇ ਮੈਂਬਰ ਨਿਯੁਕਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 20 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਨੇ ਸੀਨੀਅਰ ਪੱਤਰਕਾਰ ਅਤੇ ਵਿਸ਼ਵ ਦੀ ਪਹਿਲੀ ਪੰਜਾਬੀ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦੇ ਮੁੱਖ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੇਟ ਦਾ ਮੈਂਬਰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਪੱਤਰਕਾਰੀ ਦੇ ਖੇਤਰ ਵਿਚ ਵੱਡਮੁੱਲੀਆਂ ਸੇਵਾਵਾਂ ਨੂੰ ਵੇਖਦਿਆਂ ਇਹ ਨਿਯੁਕਤੀ ਕੀਤੀ ਹੈ। ਇਸ ਨਿਯੁਕਤੀ ਪਿੱਛੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਅਹਿਮ ਰੋਲ ਰਿਹਾ ਹੈ। ਦੋਵਾਂ ਨੇ ਸ੍ਰੀ ਦਰਸ਼ੀ ਨੂੰ ਸੀਨੇਟ ਦਾ ਮੈਂਬਰ ਬਣਨ ਉਤੇ ਮੁਬਾਰਕਬਾਦ ਦਿੱਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਦਵਿੰਦਰਜੀਤ ਸਿੰਘ ਦਰਸ਼ੀ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰਦਿਆਂ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਖਾੜਕੂਵਾਦ ਦੇ ਦੌਰ ਦੌਰਾਨ ਪੰਜਾਬ ਦੇ ਮੋਢੀ ਅਖ਼ਬਾਰਾਂ ਅਕਾਲੀ ਪੱਤ੍ਰਿਕਾ ਅਤੇ ਨਵਾਂ ਜ਼ਮਾਨਾ ਲਈ ਜਲੰਧਰ ਤੋਂ ਪੰਥਕ, ਨਿਡਰ ਤੇ ਜੌਖਮ ਭਰੀ ਪੱਤਰਕਾਰੀ ਕੀਤੀ। ਉਹ ਲੰਬਾ ਸਮਾਂ ਅਕਾਲੀ ਪੱਤ੍ਰਿਕਾ ਅਤੇ ਨਵਾਂ ਜ਼ਮਾਨਾ ਨਾਲ ਜੁੜੇ ਰਹੇ ਅਤੇ ਅਖ਼ਬਾਰ ਵਿਚ ਸਟਾਫ ਰਿਪੋਰਟਰ ਤੋਂ ਲੈ ਕੇ ਬਿਊਰੋ ਚੀਫ ਸਮੇਤ ਹੋਰਨਾਂ ਅਹੁਦਿਆਂ ਉਤੇ ਵੀ ਰਹੇ ਅਤੇ ਹੁਣ ਵੀ ਭਾਵੇਂ ਉਹ ਪੰਜਾਬੀ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ ਹਨ ਪ੍ਰੰਤੂ ਅੱਜ ਵੀ ਅਕਾਲੀ ਪੱਤ੍ਰਿਕਾ ਅਤੇ ਨਵਾਂ ਜ਼ਮਾਨਾ ਨਾਲ ਉਨ੍ਹਾਂ ਦਾ ਗੂੰੜਾ ਰਿਸ਼ਤਾ ਕਾਇਮ ਹੈ। ਅਕਾਲੀ ਪੱਤ੍ਰਿਕਾ, ਨਵਾਂ ਜ਼ਮਾਨਾ ਤੋਂ ਇਲਾਵਾ ਉਨ੍ਹਾਂ ਜੱਗਬਾਣੀ ਤੇ ਪੰਜਾਬ ਕੇਸਰੀ ਅਖ਼ਬਾਰ ਲਈ ਚੰਡੀਗੜ੍ਹ ਸਟੇਟ ਪੰਜਾਬ ਹੈਡਕੁਆਰਟਰ ਤੋਂ ਕਈ ਸਾਲ ਸਰਗਰਮ ਪੱਤਰਕਾਰੀ ਕੀਤੀ।
ਸ੍ਰੀ ਦਰਸ਼ੀ ਨੇ ਸਾਲ 1980 ਵਿਚ ਪੱਤਰਕਾਰੀ ਦੇ ਖੇਤਰ ਵਿਚ ਆਪਣਾ ਸਫ਼ਰ ਸ਼ੁਰੂ ਕਰਦਿਆਂ ਪੰਜਾਬੀ ਦਾ ਨਾਮਵਰ ਅਖ਼ਬਾਰ ਅਕਾਲੀ ਪੱਤ੍ਰਿਕਾ ਜੁਆਇੰਨ ਕੀਤਾ ਅਤੇ ਉਹ ਮਾਲਵੇ ਦੇ ਟਿੱਬਿਆਂ ਵਜੋਂ ਜਾਣੇ ਜਾਂਦੇ ਮਾਨਸਾ ਦੇ ਬੁਢਲਾਡਾ ਨੂੰ ਛੱਡ ਕੇ ਪੱਤਕਾਰੀ ਦੇ ਗੜ੍ਹ ਜਲੰਧਰ ਵਿਖੇ ਪੱਤਕਾਰੀ ਕਰਨ ਲੱਗੇ। ਉਨ੍ਹਾਂ ਅਕਾਲੀ ਪੱਤ੍ਰਿਕਾ ਦੇ ਨਾਲ-ਨਾਲ ਨਵਾਂ ਜ਼ਮਾਨਾ ਅਖ਼ਬਾਰ ਲਈ ਵੀ ਨਾਲੋਂ-ਨਾਲ ਲਿਖਦੇ ਰਹੇ। ਉਨ੍ਹਾਂ ਦਾ ਅਕਾਲੀ ਪੱਤ੍ਰਿਕਾ ਦੇ ਮੁੱਖ ਸੰਪਾਦਕਾਂ ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਸਰਦਾਰ ਰਤਨੇਸ਼ ਸਿੰਘ ਸੋਢੀ ਹੋਰਾਂ ਨਾਲ ਗੂੜਾ ਤੇ ਪਰਿਵਾਰਕ ਰਿਸ਼ਤਾ ਰਿਹਾ। ਸਾਲ 1992 ਵਿਚ ਸ੍ਰੀ ਦਰਸ਼ੀ ਨੇ ਜਲੰਧਰ ਤੋਂ ਆਪਣਾ ਹਫਤਾਵਾਰੀ ਅਖ਼ਬਾਰ ‘ਵਿਸ਼ਵ ਵਾਰਤਾ’ ਸ਼ੁਰੂ ਕੀਤਾ, ਜੋ ਕਿ ਉਹ ਲਗਾਤਾਰ ਜਲੰਧਰ ਅਤੇ ਫੇਰ ਚੰਡੀਗੜ੍ਹ ਦੇ ਸੈਕਟਰ-17 ਤੋਂ ਪ੍ਰਕਾਸ਼ਤ ਕਰਦੇ ਰਹੇ।
ਸਾਲ 2005 ਵਿਚ ਉਨ੍ਹਾਂ ਪੰਜਾਬੀ ਭਾਸ਼ਾ ਵਿਚ ਪਹਿਲੀ ਨਿਊਜ਼ ਏਜੰਸੀ ‘ਵਿਸ਼ਵ ਵਾਰਤਾ’ ਸ਼ੁਰੂ ਕਰਕੇ ਪੰਜਾਬੀ ਪੱਤਰਕਾਰੀ ਦੇ ਖੇਤਰ ਨਵੀਂ ਪੁਲਾਂਘ ਪੁੱਟੀ। ਨਿਊਜ਼ ਏਜੰਸੀ ਦੇ ਨਾਲ-ਨਾਲ ਉਹ ਆਪਣਾ ਹਫ਼ਤਾਵਾਰੀ ਅਖ਼ਬਾਰ ਵੀ ਪ੍ਰਕਾਸ਼ਤ ਕਰਦੇ ਰਹੇ। ਪੰਜਾਬੀ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਉਦਘਾਟਨ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਤੱਤਕਾਲੀ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵਲੋਂ ਚੰਡੀਗੜ੍ਹ ਵਿਚ ਕੀਤਾ ਗਿਆ ਸੀ।
ਵਿਸ਼ਵ ਵਾਰਤਾ ਪਹਿਲੀ ਨਿਊਜ਼ ਏਜੰਸੀ ਹੈ ਜਿਸ ਨੇ ਪੰਜਾਬੀ ਅਖ਼ਬਾਰਾਂ ਨੂੰ ਦੇਸ਼-ਵਿਦੇਸ਼, ਪੰਜਾਬ, ਹਰਿਆਣਾ, ਹਿਮਾਚਲ ਸਮੇਤ ਹੋਰਨਾਂ ਸੂਬਿਆਂ ਦੀਆਂ ਖ਼ਬਰਾਂ ਪੰਜਾਬੀ ਵਿਚ ‘ਟਾਈਪ’ ਕਰਕੇ ਮੁਹੱਈਆ ਕਰਾਉਣੀਆਂ ਸ਼ੁਰੂ ਕੀਤੀਆਂ ਸਨ ਜਦੋਂ ਕਿ ਉਸ ਸਮੇਂ ਪੀਟੀਆਈ, ਯੂਐਨਆਈ, ਭਾਸ਼ਾ ਸਮੇਤ ਹੋਰ ਨਿਊਜ਼ ਏਜੰਸੀਆਂ ਅੰਗਰੇਜ਼ੀ ਤੇ ਹਿੰਦੀ ਵਿਚ ਵੀ ਅਖ਼ਬਾਰਾਂ ਨੂੰ ਖ਼ਬਰਾਂ ਦੀ ਸਰਵਿਸ ਦਿੰਦੀਆਂ ਸਨ। ਸਾਲ 2005 ਤੋਂ ਲੈ ਕੇ ਅੱਜ ਸਾਲ 2020 ਆ ਗਿਆ ਹੈ ਅਤੇ ਵਿਸ਼ਵ ਵਾਰਤਾ ਨਿਊਜ਼ ਏਜੰਸੀ ਨਵੇਂ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਵੈਬ ਪੋਰਟਲ ਰਾਹੀਂ ਪੰਜਾਬੀ ਦੇ ਪਾਠਕਾਂ ਨੂੰ ਖ਼ਬਰਾਂ ਦੀ ਸੇਵਾ ਦੇ ਰਹੀ ਹੈ। ਵਿਸ਼ਵ ਵਾਰਤਾ ਨੇ ਪੰਜਾਬੀ ਪੱਤਰਕਾਰੀ ਵਿਚ ਨਵੀਆਂ ਪੁਲਾਘਾਂ ਪੁੱਟਦੇ ਹੋਏ ਪੱਤਰਕਾਰੀ ਦੇ ਖੇਤਰ ਵਿਚ ਨੌਜਵਾਨ ਪੱਤਰਕਾਰਾਂ ਨੂੰ ਅੱਗੇ ਲਿਆਂਦਾ ਅਤੇ ਉਨ੍ਹਾਂ ਵਿਚੋਂ ਅੱਜ ਬਹੁਤੇ ਪੱਤਰਕਾਰ ਅੱਜ ਦੇਸ਼-ਦੁਨੀਆਂ ਦੇ ਚੋਟੀ ਦੇ ਅਖ਼ਬਾਰਾਂ, ਨਿਊਜ਼ ਏਜੰਸੀਆਂ, ਨਿਊਜ਼ ਚੈਨਲਾਂ ਅਤੇ ਵੈਬ ਮੀਡੀਆ ਦੇ ਖੇਤਰ ਵਿਚ ਅਹਿਮ ਅਹੁਦਿਆਂ ਉਤੇ ਸੇਵਾਵਾਂ ਦੇ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੀਨੇਟ ਦਾ ਮੈਂਬਰ ਨਿਯੁਕਤ ਕੀਤੇ ਜਾਣ ਸਬੰਧੀ ਜਦੋਂ ਦਵਿੰਦਰਜੀਤ ਦਰਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।

Post Views: 40
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: davinder jeet singh darshi wishavwarta.indavinder jit singh darshi wishavwarta.indavinderjeet singh darshidavinderjit singh darshidavinderjit singh darshi syndicate members punjabi university patialaDevinderjit Singh Darshi was nominated as senate member
Previous Post

ਹਰਿਆਣਾ ਦੇ ਮੁੱਖ ਮੰਤਰੀ ਨੇ 6ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ‘ਤੇ ਆਪਣੇ ਘਰ ‘ਤੇ ਯੋਗ ਕੀਤਾ

Next Post

ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ 11 ਸੰਤਾਂ ਉੱਤੇ ਧੋਖਾਧੜੀ ਦਾ ਮੁਕੱਦਮਾ ਦਰਜ

Next Post
ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ 11 ਸੰਤਾਂ ਉੱਤੇ ਧੋਖਾਧੜੀ ਦਾ ਮੁਕੱਦਮਾ ਦਰਜ

ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ 11 ਸੰਤਾਂ ਉੱਤੇ ਧੋਖਾਧੜੀ ਦਾ ਮੁਕੱਦਮਾ ਦਰਜ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800