No Result
View All Result
Saturday, May 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿੰਡਾਂ ’ਚ ਆਸਾਨੀ ਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ 7 ਹੋਰ ਗ੍ਰਾਮ ਨਿਯਾਲਯ ਸਥਾਪਿਤ ਕਰਨ ਦੇ ਹੁਕਮ

Vijesh by Vijesh
September 13, 2020
in PUNJAB
0
ਕੈਪਟਨ ਅਮਰਿੰਦਰ ਸਿੰਘ ਨੇ ਗੁੱਸੇ ਭਰੇ ਲਹਿਜ਼ੇ ‘ਚ ਪੁੱਛਿਆ, ਗਲਵਾਨ ਘਾਟੀ ਵਿੱਚ ਵਾਪਰੇ ਲਈ ਕੌਣ ਜ਼ਿੰਮੇਵਾਰ ਹੈ, ਸਾਡੇ ਜਵਾਨਾਂ ਨੇ ਗੋਲੀ ਕਿਉ ਨਹੀਂ ਚਲਾਈ

file photo

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 13 ਸਤੰਬਰ – (ਅਸ਼ੋਕ ਵਰਮਾ/ਵਰਸ਼ਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਅਸਾਨੀ ਅਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਸੂਬੇ ਵਿੱਚ 7 ਹੋਰ ਗ੍ਰਾਮ ਨਿਯਾਲਯ ਜਾਂ ਪੇਂਡੂ ਅਦਾਲਤਾਂ ਸਥਾਪਿਤ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਇਹ ਨਵੇਂ ਨਿਯਾਲਯ ਪਟਿਆਲਾ ਜ਼ਿਲੇ ਵਿੱਚ ਪਾਤੜਾਂ, ਬਰਨਾਲਾ ਵਿੱਚ ਤਪਾ, ਫਤਿਹਗੜ ਸਾਹਿਬ ਵਿੱਚ ਬਸੀ ਪਠਾਣਾ, ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਅਤੇ ਧਾਰ ਕਲਾਂ, ਲੁਧਿਆਣਾ ਵਿੱਚ ਰਾਏਕੋਟ ਅਤੇ ਰੂਪਨਗਰ ਵਿੱਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਜਿਨਾਂ ਕੋਲ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੀ ਹੈ, ਵੱਲੋਂ ਦਿੱਤੀ ਹਰੀ ਝੰਡੀ ਅਨੁਸਾਰ ਇਹ ਗ੍ਰਾਮ ਨਿਯਾਲਯ ਸਬ ਡਵੀਜਨਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਹੀ ਕਵਰ ਕਰਨਗੇ ਅਤੇ ਕਸਬੇ, ਇਨਾਂ ਤੋਂ ਬਾਹਰ ਹੋਣਗੇ।
ਇਸ ਨਾਲ, ਸੂਬੇ ਵਿੱਚ ਅਜਿਹੀਆਂ ਅਦਾਲਤਾਂ ਦੀ ਗਿਣਤੀ 9 ਹੋ ਜਾਵੇਗੀ ਕਿਉਂਜੋ ਜਨਵਰੀ 2013 ਦੀ ਇਕ ਅਧਿਸੂਚਨਾ ਰਾਹੀਂ ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਅਤੇ ਰੂਪਨਗਰ ਵਿੱਚ ਨੰਗਲ ਵਿਖੇ 2 ਗ੍ਰਾਮ ਨਿਯਾਲਯ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ।
ਇਹ ਪਹਿਲਕਦਮੀ ਸੰਸਦ ਵੱਲੋਂ ਪੇਂਡੂ ਖੇਤਰਾਂ ਵਿੱਚ ਤੇਜ਼ੀ ਨਾਲ ਨਿਆਂ ਦੇਣ ਲਈ ਬਣਾਏ ਗਏ ਗ੍ਰਾਮ ਨਿਯਾਲਯ ਐਕਟ, 2008 ਦੀ ਰੋਸ਼ਨੀ ਵਿੱਚ ਕੀਤੀ ਗਈ ਹੈ। ਇਹ ਐਕਟ 2 ਅਕਤੂਬਰ, 2009 ਤੋਂ ਲਾਗੂ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ 1 ਜਨਵਰੀ, 2016 ਤੋਂ 31 ਦਸੰਬਰ, 2016 ਤੱਕ ਕੋਟ ਈਸੇ ਖਾਂ ਦੇ ਗ੍ਰਾਮ ਨਿਯਾਲਯ ਵੱਲ ਇੱਕ ਵੀ ਕੇਸ ਤਬਦੀਲ ਨਹੀਂ ਕੀਤਾ ਗਿਆ, ਜਦੋਂ ਕਿ ਇਸ ਸਮੇਂ ਦੌਰਾਨ ਸ਼ੁਰੂ ਕੀਤੇ ਕੇਸਾਂ ਦੀ ਗਿਣਤੀ 2 ਹੈ ਅਤੇ ਇਸ ਤੋਂ ਇਲਾਵਾ 13 ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ। 31 ਦਸੰਬਰ, 2016 ਤੱਕ ਕੋਟ ਈਸੇ ਖਾਂ ਅਦਾਲਤ ਵਿਖੇ 18 ਮਾਮਲੇ ਲੰਬਿਤ ਸਨ। ਪਰ ਉਪਰੋਕਤ ਸਮੇਂ ਦੌਰਾਨ ਨੰਗਲ ਗ੍ਰਾਮ ਨਿਯਾਲਯ ਵਿਖੇ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
1 ਜਨਵਰੀ, 2017 ਤੋਂ 31 ਦਸੰਬਰ, 2017 ਦਰਮਿਆਨ ਕੋਟ ਈਸੇ ਖਾਂ ਗ੍ਰਾਮ ਨਿਯਾਲਯ ਵੱਲ ਕੋਈ ਵੀ ਕੇਸ ਤਬਦੀਲ ਨਹੀਂ ਕੀਤਾ ਗਿਆ ਅਤੇ ਇਸ ਸਮੇਂ ਦੌਰਾਨ 8 ਕੇਸ ਸ਼ੁਰੂ ਕੀਤੇ ਗਏ। ਜਦੋਂ ਕਿ 18 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 31 ਦਸੰਬਰ, 2017 ਤੱਕ 10 ਕੇਸ ਲੰਬਿਤ ਸਨ। ਉਪਰੋਕਤ ਸਮੇਂ ਦੌਰਾਨ ਨੰਗਲ ਗ੍ਰਾਮ ਨਿਯਾਲਯ ਵਿਖੇ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ 1 ਜਨਵਰੀ, 2018 ਤੋਂ 31 ਦਸੰਬਰ, 2018 ਤੱਕ ਦੇ ਸਮੇਂ ਦੌਰਾਨ ਕੋਟ ਈਸੇ ਖਾਂ ਗ੍ਰਾਮ ਨਿਯਾਲਯ ਵੱਲ ਕੋਈ ਕੇਸ ਤਬਦੀਲ ਨਹੀਂ ਕੀਤਾ ਗਿਆ ਅਤੇ 6 ਕੇਸ ਸ਼ੁਰੂ ਕੀਤੇ ਗਏ। ਇਸ ਸਮੇਂ ਦੌਰਾਨ 7 ਕੇਸਾਂ ਦਾ ਨਿਪਟਾਰਾ ਹੋਇਆ ਅਤੇ 31 ਦਸੰਬਰ, 2018 ਤੱਕ 9 ਕੇਸ ਲੰਬਿਤ ਸਨ। ਇਸ ਸਮਾਂਕਾਲ ਦੌਰਾਨ ਨੰਗਲ ਗ੍ਰਾਮ ਨਿਯਾਲਯ ਵੱਲ 953 ਕੇਸ ਤਬਦੀਲ ਕੀਤੇ ਗਏ, 369 ਕੇਸ ਸ਼ੁਰੂ ਕੀਤੇ ਗਏ, 141 ਕੇਸਾਂ ਦਾ ਨਿਪਟਾਰਾ ਹੋਇਆ ਜਦੋਂ ਕਿ 31 ਦਸੰਬਰ, 2018 ਤੱਕ ਲੰਬਿਤ ਮਾਮਲਿਆਂ ਦੀ ਗਿਣਤੀ 977 ਰਹੀ।
ਜਿੱਥੋਂ ਤੱਕ 1 ਜਨਵਰੀ, 2019 ਤੋਂ ਲੈ ਕੇ 30 ਜੂਨ, 2019 ਤੱਕ ਦੇ ਸਮੇਂ ਦਾ ਸਬੰਧ ਹੈ ਤਾਂ ਇਸ ਦੌਰਾਨ ਗ੍ਰਾਮ ਨਿਯਾਲਿਆ ਕੋਟ ਈਸੇ ਖਾਂ ਵੱਲ ਕੋਈ ਕੇਸ ਤਬਦੀਲ ਨਹੀਂ ਕੀਤਾ ਗਿਆ ਜਦੋਂ ਕਿ 2 ਕੇਸ ਸ਼ੁਰੂ ਕੀਤੇ ਗਏ। ਨਿਪਟਾਰਾ ਕੀਤੇ ਗਏ ਕੇਸਾਂ ਦੀ ਗਿਣਤੀ ਵੀ 2 ਹੀ ਰਹੀ ਅਤੇ 30 ਜੂਨ, 2019 ਤੱਕ 9 ਕੇਸ ਲੰਬਿਤ ਸਨ। ਇਸੇ ਸਮਾਂਕਾਲ ਦੌਰਾਨ, ਨੰਗਲ ਗ੍ਰਾਮ ਨਿਯਾਲਿਯ ਵੱਲ 2 ਕੇਸ ਤਬਦੀਲ ਕੀਤੇ ਗਏ, 62 ਕੇਸ ਸ਼ੁਰੂ ਕੀਤੇ ਗਏ ਅਤੇ 89 ਕੇਸਾਂ ਦਾ ਨਿਪਟਾਰਾ ਹੋਇਆ। 30 ਜੂਨ, 2019 ਤੱਕ 952 ਕੇਸ ਲੰਬਿਤ ਸਨ।

Post Views: 57
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਨੂੰ ਦਿੱਤੀ ਪ੍ਰਵਾਨਗੀ

Next Post

ਪੰਜਾਬ ਸਰਕਾਰ ਸਾਰਿਆਂ ਦੇ ਸਿਰ ‘ਤੇ ਛੱਤ ਦਾ ਸੁਪਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

Next Post
ਪੰਜਾਬ ਸਰਕਾਰ ਸਾਰਿਆਂ ਦੇ ਸਿਰ ‘ਤੇ ਛੱਤ ਦਾ ਸੁਪਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

ਪੰਜਾਬ ਸਰਕਾਰ ਸਾਰਿਆਂ ਦੇ ਸਿਰ 'ਤੇ ਛੱਤ ਦਾ ਸੁਪਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800