No Result
View All Result
Thursday, April 23, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

CM ਮਨੋਹਰ ਲਾਲ ਨੇ ਡਿਜੀਟਲੀ ਤੌਰ ਨਾਲ ਸਿੱਧੇ ਕਿਸਾਨਾਂ ਦੇ ਖਾਤਿਆਂ ‘ਚ ਭੇਜੇ ਪੈਸੇ

admin by admin
June 10, 2023
in BREAKING, HARYANA
0
CM ਮਨੋਹਰ ਲਾਲ ਨੇ ਡਿਜੀਟਲੀ ਤੌਰ ਨਾਲ ਸਿੱਧੇ ਕਿਸਾਨਾਂ ਦੇ ਖਾਤਿਆਂ ‘ਚ ਭੇਜੇ ਪੈਸੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 10-06-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਰਜਮੁੱਖੀ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ 36414 ਏਕੜ ਲਈ 8528 ਕਿਸਾਨਾਂ ਨੂੰ ਅੰਤਰਿਮ ਭਾਵਾਂਤਰ ਭਰਪਾਈ ਰਕਮ ਵੱਜੋਂ 29 ਕਰੋੜ 13 ਲੱਖ 12 ਹ੭ਾਰ ਰੁਪਏ ਦੀ ਰਕਮ ਡਿਜੀਟਲੀ ਤੌਰ ਨਾਲ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ।

            ਮੁੱਖ ਮੰਤਰੀ ਨੇ ਸਪਟ ਕੀਤਾ ਕਿ ਸੂਰਜਮੁੱਖੀ ਕਿਸਾਨਾਂ ਲਈ ਸਰਕਾਰ ਹਾਂ੍ਰਪੱਖੀ ਫੈਸਲੇ ਲੇਵੇਗੀ। ਬਾਜਾਰ ਮੁੱਲ ਬਾਰੇ ਇਕ ਵੇਰਵੇ ਸਹਿਤ ਅਧਿਐਨ ਚਲ ਰਿਹਾ ਹੈ ਅਤੇ ਇਕ ਵਾਰ ਇਹ ਪ੍ਰਕ੍ਰਿਆ ਪੂਰੀ ਹੋ ਜਾਣ ਤੋਂ ਬਾਅਦ ਅਸੀਂ ਇਕ ਮਹੱਤਵਪੂਰਨ ਐਲਾਨ ਕਰਾਂਗੇ।

            ਉਨ੍ਹਾਂ ਨੇ ਸਖਤ ਸੰਦੇ੪ ਦਿੱਤਾ ਕਿ ਕੁਝ ਲੋਕ ਇਹ ਦਾਅਵਾ ਕਰਕੇ ਕਿਸਾਨਾਂ ਵਿਚ ਭਰਮ ਪੈਦਾ ਕਰਨ ਦਾ ਯਤਨ ਕਰ ਰਹੇ ਹਨ ਕਿ ਸਰਕਾਰ ਨੂੰ ਕਿਸਾਨਾਂ ਦੀ ਪਰਵਾਹ ਨਹੀਂ ਹੈ, ਇਹ ਪੂਰੀ ਤਰ੍ਹਾਂ ਨਾਲ ਗਲਤ ਹੈ। ਸਾਡੀ ਸਰਕਾਰ ਲਗਾਤਾਰ ਕਿਸਾਨਾਂ ਨਾਲ ਹੈ।

            ਮੁੱਖ ਮੰਤਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ।

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਕਿਸਾਨ ਦੋਸਤਾਨਾ ਨੀਤੀਆਂ ੪ੁਰੂ ਕੀਤੀਆਂ ਹਨ ਅਤੇ ਜੋ ਮਾਲੀ ਮਦਦ ਅਸੀਂ ਦੇ ਰਹੇ ਹਾਂ, ਉਹ ਪਿਛਲੀ ਸਰਕਾਰਾਂ ਦੀ ਤੁਲਨਾ ਵਿਚ ਬਹੁਤ ਵੱਧ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਭਲਾਈ ਲਈ ਵਰਣਨਯੋਗ ਕੰਮ ਕੀਤਾ ਹੈ। ਹਰੇਕ ਸਾਲ ਐਮਐਸਪੀ ਵੱਧਾਉਣ ਇਸ ਗੱਲ ਦਾ ਸਾਫ ਸੰਕੇਤ ਹੈ ਕਿ ਕੇਂਦਰ ਸਰਕਾਰ ਕਿਸਾਨ ਦੋਸਤਾਨਾ ਹੈ।

            ਐਮਐਸਪੀ ਨੂੰ ਲੈ ਕੇ ਸੂਰਜਮੁੱਖੀਖ ਕਿਸਾਨਾਂ ਅਤੇ ਸਰਕਾਰ ਵਿਚਕਾਰ ਚਲ ਰਹੇ ਝਗੜੇ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਐਮਐਸਪੀ ਤੇ ਬਾਜਰਾ ਖਰੀਦਿਆ ਤਾਂ ਪਤਾ ਚਲਿਆ ਕਿ ਦੂਜੇ ਗੁਆਂਢੀ ਸੂਬਿਆਂ ਦੇ ਕਿਸਾਨ ਵੀ ਆਪਣੇ ਬਾਜਰੇ ਦੀ ਫਸਲ ਸਾਡੀ ਮੰਡੀਆਂ ਵਿਚ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਅੰਤਰਾਜੀ ਤਸੱਕਰੀ ਦਾ ਮੁੱਦਾ ਪੈਦਾ ਹੋ ਗਿਆ। ਹੁਣ ਸੂਰਜਮੁੱਖੀ ਦੀ ਖਰੀਦ ਵਿਚ ਵੀ ਅਜਿਹੀ ਹੀ ਸੰਭਾਵਨਾ ਪੈਦਾ ਹੋ ਰਹੀ ਹੈ, ਇਸ ਲਈ ਇਤਿਆਤ ਵੱਜੋਂ ਅਸੀਂ ਅੰਤਰਿਮ ਭਰਪਾਈ ਦਾ ਐਲਾਨ ਕੀਤਾ ਹੈ, ਕਿਉਂਕਿ ਬਾਜਾਰ ਦੀ ਕੀਮਤਾਂ ਵਿਚ ਉਤਾਰ੍ਰਚੜਾਵ ਬਣਿਆ ਰਹਿੰਦਾ ਹੈ।

            ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸੂਰਜਮੁੱਖੀ ਦੀ ਫਸਲ ਦੀ ਖਰੀਦ ਸਾਡੀ ਸਰਕਾਰ ਨੇ ਹੀ ੪ੁਰੂ ਕੀਤੀ ਸੀ। ਪਿਛਲੇ 5 ਸਾਲਾਂ ਤੋਂ ਸਰਕਾਰ ਸੂਰਜਮੁੱਖੀ ਖਰੀਦ ਕਰ ਰਹੀ ਹੈ। ਮੌ੭ੂਦਾ ਵਿਚ, ਹਰਿਆਣਾ ਵਿਚ ਸੂਰਜਮੁੱਖੀ ਦੀ ਖਰੀਦ 4800 ਰੁਪਏ ਪ੍ਰਤੀ ਕੁਇੰਟਲ ਤੇ ਕੀਤੀ ਜਾ ਰਹੀ ਹੈ, ਜਦੋਂ ਕਿ ਪੰਜਾਬ ਵਿਚ 4000੍ਰ4200 ਰੁਪਏ ਵਿਚ ਖਰੀਦ ਹੋ ਰਹੀ ਹੈੴ ਇਸ ਲਈ ਸਾਨੂੰ ੪ੱਕ ਹੈ ਕਿ ਪੰਜਾਬ ਤੋਂ ਵੀ ਸਾਡੀ ਮੰਡੀਆਂ ਵਿਚ ਫਸਲ ਆ ਸਕਦੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੋਟਰਲ ਤੇ ਕਿਸਾਨਾਂ ਨੇ ਸੂਰਜਮੁੱਖੀ ਦੀ ਫਸਲ ਲਈ 40,000 ਹੈਕਟੇਅਰ ਖੇਤਰ ਨੂੰ ਰਜਿਸਟਰਡ ਕੀਤਾ ਸੀ। ਲੇਕਿਨ ਕਿਸਾਨਾਂ ਦੀ ਮੰਗ ਤੇ ਅਸੀਂ 3 ਦਿਨ ਲਈ ਪੋਟਰਲ ਫਿਰ ਤੋਂ ਖੋਲ੍ਹਿਆ, ਤਾਂ ਜੋ ਕੁਝ ਬਚੇ ਹੋਏ ਕਿਸਾਨਾਂ ਨੂੰ ਵੀ ਮੌਕਾ ਮਿਲ ਸਕੇ। ਇੰਨ੍ਹਾਂ 3 ਦਿਨਾਂ ਦੌਰਾਨ ਲਗਭਗ 17000 ਏਕੜ ਖੇਤਰ ਦਾ ਫਿਰ ਤੋਂ ਰਜਿਸਟਰੇ੪ਨ ਕਰਾਇਆ ਗਿਆ। ਇਹ ਪਾਇਆ ਗਿਆ ਕਿ ਰਜਿਸਟਰੇ੪ਨ ਉਸ ਜਮੀਨ ਤੇ ਕੀਤਾ ਗਿਆ ਸੀ ਜਿੱਥੇ ਕਣਕ ਵਰਗੀ ਕੋਈ ਹੋਰ ਫਸਲ ਦੀ ਬਿਜਾਈ ਕੀਤੀ ਗਈ ਸੀ। ਤਸਦੀਕ ਤੋਂ ਬਾਅਦ ਲਗਭਗ 9000 ਏਕੜ ਖੇਤਰ ਨੂੰ ਹਟਾਇਆ ਗਿਆ ਅਤੇ ਲਗਭਗ 6000 ਏਕੜ ਦਾ ਤਸਦੀਕ ਦਾ ਕੰਮ ਅਜੇ ਚਲ ਰਿਹਾ ਹੈ।

            ਮੁੱਖ ਮੰਤਰੀ ਨੇ ਕਿਸਾਨਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਸਿਆਸੀ ਲੋਕ ਤੇ ਕਿਸਾਨ ਸੰਗਠਨ ਕਿਸਾਨ ੪ਬਤ ਨੂੰ ਲੈ ਕੇ ਸਿਆਸਤ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ। ਇਸ ਲਈ ਕਿਸਾਨ ਅਜਿਹੇ ਲੋਕਾਂ ਦੇ ਬਹਿਕਾਵੇ ਵਿਚ ਨਾ ਆਉਣ।

            ਉਨ੍ਹਾਂ ਕਿਹਾ ਕਿ ਰਾਜਮਾਰਗਾਂ ਵਿਚ ਰੁਕਾਵਟ ਪੈਦਾ ਕਰਨਾ ਕਿਸੇ ਗੱਲ ਦਾ ਹਲ ਨਹੀਂ ਹੈ। ਲੋਕਤੰਤਰ ਵਿਚ ਅਸੀਂ ਕਿਸੇ ਦੀ ਆਜਾਦੀ ਵਿਚ ਰੁਕਾਵਟ ਨਹੀਂ ਪਾ ਸਕਦੇ। ਅਸੀਂ ਕਿਸਾਨਾਂ ਨਾਲ ਹਾਂ੍ਰਪੱਖੀ ਗਲਬਾਤ ਕੀਤੀ। ਅਦਾਲਤ ਵੱਲੋਂ ਰਸਤਾ ਖਾਲੀ ਕਰਵਾਉਣ ਦੇ ਆਦੇ੪ ਦਿੱਤੇ ਗਏ ਸਨ ਅਤੇ ਪੁਲਿਸ ਨੇ ਅਦਾਲਤ ਦੇ ਫੈਸਲੇ ਦਾ ਪਾਲਣ ਕੀਤਾ।

            ਮੁੱਖ ਮੰਤਰੀ ਨੇ ਕਿਹ ਕਿ ਮੌ੭ੂਦਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਅਤੇ ਮੁਆਵਜੇ ਵੱਜੋਂ ਲਗਭਗ 23,500 ਕਰੋੜ ਰੁਪਏ ਦੀ ਰਕਮ ਦਿੱਤੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 4287 ਕਰੋੜ ਰੁਪਏ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ 6189 ਕਰੋੜ ਰੁਪਏ, ਪਰਾਲੀ ਪ੍ਰਬੰਧਨ ਲਈ 103 ਕਰੋੜ ਰੁਪਏ, ਫਸਲ ਵਿਵਿਧੀਕਰਨ ਲਈ 118 ਕਰੋੜ ਰੁਪਏ ਅਤੇ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ 883 ਕਰੋੜ ਰੁਪਏ ਦਿੱਤੇ ਗਏ।

            ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਦੁੱਧ ਉਤਪਾਦਨ ਪ੍ਰੋਤਸਾਹਨ ਯੋਜਨਾ ਦੇ ਤਹਿਤ 259 ਕਰੋੜ ਰੁਪਏ, ਭੇੜ੍ਰਬਕਰੀ ਪਾਲਕਾਂ ਨੂੰ 226 ਕਰੋੜ ਰੁਪਏ ਅਤੇ ਦੇਸੀ ਗਾਂਵਾਂ ਦੀ ਮਿੰਨੀ ਡੇਅਰੀ ਲਈ 83 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕਈ ਹੋਰ ਤਰ੍ਹਾਂ ਦੇ ਫਾਇਦੇ ਵੀ ਦਿੱਤੇ ਗਏ ਹਨ।

            ਮੁੱਖ ਮੰਤਰੀ ਨੇ ਮੌ੭ੂਦਾ ਸੂਬਾ ਸਰਕਾਰ ਦੇ ਸਮੇਂ ਵਿਚ ਦਿੱਤੀ ਗਈ ਮੁਆਵਜਾ ਰਕਮ ਦੀ ਤੁਲਨਾ ਕਾਂਗਰਸ ਤੋਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ 10 ਸਾਲ ਦੇ ਸਮੇਂ ਵਿਚ 1158 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਸੀ। ਜਦੋਂ ਕਿ ਅਸੀਂ ਅਜੇ ਤਕ 9790 ਕਰੋੜ ਰੁਪਏ ਮੁਆਵਜੇ ਵੱਜੋਂ ਦਿੱਤੇ ਹਨ, ਜੋ ਕਾਂਗਰਸ ਤੋਂ 8 ਗੁਣਾ ਵੱਧ ਹੈ।

            ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਚ ਕਿਸਾਨਾਂ ਨੂੰ 2੍ਰ2 ਰੁਪਏ ਦੇ ਮੁਆਵਜੇ ਦੇ ਚੈਕ ਮਿਲਦੇ ਸਨ। ਜਦੋਂ ਕਿ ਅਸੀਂ ਕਿਸਾਨਾਂ ਨੂੰ ਘੱਟੋਂ ਘੱਟ 500 ਰੁਪਏ ਦੀ ਘੱਟੋਂ ਘੱਟ ਮੁਆਵਜਾ ਯਕੀਨੀ ਕੀਤਾ, ਭਾਵੇਂ ਇਕ ਏਕੜ ਵਿਚ ਕਿੰਨੇ ਹੀ ਹਿੱਸੇਦਾਰ ਹੋਣ।

            ਪਾਣੀ ਇੱਕਠਾ ਕਰਨ ਲਈ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਤੇ ਚਾਣਨਾ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 4000 ਆਨ ਫਾਰਮ ਵਾਟਰ ਟੈਂਕ ਬਣਾਏ ਗਏ ਹਨ, ਜਿਸ ਨਾਲ ਲਗਭਗ 20,000 ਏਕੜ ਖੇਤਰ ਵਿਚ ਸਿੰਚਾਈ ਦਾ ਫਾਇਦਾ ਮਿਲ ਰਿਹਾ ਹੈ। ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਵੀ ਲੋਕਾਂ ਨੇ ਸਰਕਾਰ ਦੀ ਇਸ ਪਹਿਲ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਕਿਸਾਨ ਆਪਣੀ ਵੱਲੋਂ ਵੀ ਇਸ ਦਿ੪ਾ ਵਿਚ ਪਹਿਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿਚ ਨਹਿਰੀ ਜਲ ਪ੍ਰਣਾਲੀ ਦੇ ਮੁੜਨਿਰਮਾਣ ਅਤੇ ਨਵੀਂਨੀਕਰਣ ਲਈ 1500 ਕਰੋੜ ਰੁਪਏ ਖਰਚ ਕੀਤੇ ਗਏ ਹਨ।

            ੪ੁਗਰਫੈਡ ਦੇ ਚੇਅਰਮੈਨ ਤੇ ਵਿਧਾਇਕ ਰਾਮ ਕਰਣ ਦੇ ਅਸਤੀਫੇ ਬਾਰੇ ਅਫਵਾਹਾਂ ਤੇ ਗਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ੪ੁਗਰਫੈਡ ਦੇ ਚੇਅਰਮੈਨ ਹੋਣ ਦੇ ਨਾਤੇ ਅਸਤੀਫਾ ਉਨ੍ਹਾਂ ਕੋਲ ਆਉਣਾ ਚਾਹੀਦਾ ਹੈ। ਲੇਕਿਨ ਅਜੇ ਤਕ ਅਸਤੀਫਾ ਨਹੀਂ ਆਇਆ ਹੈ ਅਤੇ ਅਸੀਂ ਅਜੇ ਵੀ ਅਸਤੀਫਾ ਲੱਭ ਰਹੇ ਹਾਂ। ਕਦੇ੍ਰਕਦੇ ਦਬਾਅ ਕਾਰਣ ਅਜਿਹੇ ਬਿਆਨ ਦਿੰਦੇ ਜਾਂਦੇ ਹਨ।

            ਭਾਜਪਾ੍ਰਜਜਪਾ ਗੰਢਬੰਧਨ ਟੁੱਟਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗੰਢਬੰਧਨ ਲੋਕ ਭਲਾਈ ਲਈ ਕੀਤਾ ਗਿਆ ਹੈ ਅਤੇ ਮ੭ਬੂਤੀ ਨਾਲ ਚਲ ਰਿਹਾ ਹੈ, ਅਗੇ ਵੀ ਰਹੇਗਾ। ਇਸ ਵਿਚ ਕਿੱਥਰੇ ਕੋਈ ਦਿਕੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਠਨਤਾਮਕ ਗੱਲ ਵੱਖ ਹੁੰਦੀ ਹੈ ਅਤੇ ਸਰਕਾਰ ਚਲਾਉਣਾ ਵੱਖਰੀ ਗੱਲ ਹੁੰਦੀ ਹੈ।

            ਇਸ ਮੌਕੇ ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾ੪ੰਕਰ, ਮੁੱਖ ਮੰਤਰੀ ਦੇ ਡਿਪਟੀ ਪ੍ਰਧਾਨ ਸਕੱਤਰ ਕੇ.ਮਕਰੰਦ ਪਾਂਡੂਰੰਗ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਰਹਰੀ ਸਿੰਘ ਬਾਂਗੜ ਸਮੇਤ ਹੋਰ ਅਧਿਕਾਰੀ ਹਾਜਿਰ ਸਨ।

Post Views: 273
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੈਨੇਡਾ ਤੋਂ ਹੁਣ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ

Next Post

CM ਦੀ ਅਗਵਾਈ ਵਿਚ ਵਜ਼ਾਰਤ ਨੇ ਪੰਜਾਬ ਦੇ 14239 ਅਧਿਆਪਕਾਂ ਨੂੰ ਰੈਗੂਲਰ ਕਰਨ ’ਤੇ ਮੋਹਰ ਲਾਈ

Next Post
CM ਦੀ ਅਗਵਾਈ ਵਿਚ ਵਜ਼ਾਰਤ ਨੇ ਪੰਜਾਬ ਦੇ 14239 ਅਧਿਆਪਕਾਂ ਨੂੰ ਰੈਗੂਲਰ ਕਰਨ ’ਤੇ ਮੋਹਰ ਲਾਈ

CM ਦੀ ਅਗਵਾਈ ਵਿਚ ਵਜ਼ਾਰਤ ਨੇ ਪੰਜਾਬ ਦੇ 14239 ਅਧਿਆਪਕਾਂ ਨੂੰ ਰੈਗੂਲਰ ਕਰਨ ’ਤੇ ਮੋਹਰ ਲਾਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800