ਗੁਰੂਗ੍ਰਾਮ ਅਤੇ ਨੁੰਹ ਜਿਲ੍ਹਿਆਂ ਵਿਚ 10,000 ਏਕੜ ਵਿਚ ਬਣੇਗੀ ਦੁਨੀਆ ਦੀ ਸੱਭ ਤੋਂ ਵੱਡੀ ਜੰਗਲ ਸਫਾਰੀ
ਮੁੱਖ ਮੰਤਰੀ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ 7 ਦਿਨਾਂ ਵਿਚ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਦੁਨੀਆ ਦਾ ਸੱਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਵਿਕਸਿਤ ਕੀਤਾ ਜਾਵੇਗਾ। ਇਸ ਦੇ ਬਨਣ ਦੇ ਬਾਅਦ ਇਕ ਪਾਸੇ ਜਿੱਥੇ ਅਰਾਵਲੀ ਪਰਵਤ ਲੜੀ ਨੂੰ ਸੁਰੱਖਿਅਤ ਕਰਨ ਵਿਚ ਮਦਦ ਮਿਲੇਗੀ ਉੱਥੇ ਦੂਜੇ ਪਾਸੇ ਗੁਰੂਗ੍ਰਾਮ ਤੇ ਨੁੰਹ ਖੇਤਰਾਂ ਵਿਚ ਸੈਰ-ਸਪਾਟਾ ਨੂੰ ਵੀ ਪ੍ਰੋਤਸਾਹਨ ਮਿਲੇਗਾ। ਇਸ ਦੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ 7 ਦਿਨ ਦੇ ਅੰਦਰ-ਅੰਦਰ ਸਾਰੀ ਰਸਮੀ ਕਾਰਵਾਈਆਂ ਪੂਰੀ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਅੱਜ ਇੱਥੇ ਨਵੀਂ ਦਿੱਲੀ ਵਿਚ ਅਰਾਵਲੀ ਸਫਾਰੀ ਪਾਰਕ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਕਰਨ ਬਾਅਦ ਮੀਡੀਆ ਨਾਲ ਗਲਬਾਤ ਕਰ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਨੁੰਹ ਜਿਲ੍ਹਿਆਂ ਵਿਚ ਅਰਾਵਲੀ ਖੇਤਰ ਵਿਚ 10,000 ਏਕੜ ਭੂਮੀ ਨੂੰ ਜੰਗਲ ਸਫਾਰੀ ਪਾਰਕ ਲਈ ਚੋਣ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਕਈ ਵਿਸ਼ਿਆਂ ਨੁੰ ਲੈ ਕੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ। ਜੰਗਲ ਸਫਾਰੀ ਪਾਰਕ ਨੁੰ ਤਿੰਨ ਪੜਾਆਂ ਵਿਚ ਵਿਕਸਿਤ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਲਗਭਗ 2 ਸਾਲ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੈਵ ਵਿਵਿਧਤਾ ਪਾਰਕ ਅਵਧਾਰਣਾ ਦੇ ਅਨੁਰੂਪ ਇਕ ਸਫਾਰੀ ਪਾਰਕ ਵਿਕਸਿਤ ਕਰਨ ਦੀ ਪਰਿਕਲਪਨਾ ਨੂੰ ਪੂਰਾ ਕਰਨ ਲਈ ਅਰਾਵਲੀ ਸਫਾਰੀ ਪਾਰਕ ਪਰਿਯੋਜਨਾ ਦੇ ਵਿਕਾਸ ਤਹਿਤ ਡਿਜਾਇਨ ਸੁਝਾਅ ਸੇਵਾਵਾਂ ਪ੍ਰਦਾਨ ਕਰਨ ਲਈ 2 ਪੜਾਅ ਦੀ ਟੈਂਡਰ ਪ੍ਰਕ੍ਰਿਆ ਅਪਣਾਈ ਗਈ ਹੈ। ਇਸ ਪ੍ਰਕ੍ਰਿਆ ਵਿਚ ਅਜਿਹੀ ਸਹੂਲਤਾਂ ਦੇ ਡਿਜਾਇਨ ਤੇ ਸੰਚਾਲਨ ਵਿਚ ਕੌਮਾਂਤਰੀ ਤਜਰਬਾ ਵਾਲੀ ਦੋ ਕੰਪਨੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਅੱਜ ਇਕ ਕੰਪਨੀ ਵੱਲੋਂ ਇਸ ਪਾਰਕ ਨੂੰ ਲੈ ਕੇ ਪ੍ਰੇਸ਼ਗੀਕਰਣ ਦਿੱਤਾ ਗਿਆ ਸੀ। ਜਲਦੀ ਹੀ ਪੀਏਮਸੀ ਦਾ ਚੋਣ ਕਰ ਲਿਆ ਜਾਵੇਗਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਜੰਗਲ ਸਫਾਰੀ ਵਿਚ ਸਾਰੀ ਤਰ੍ਹਾ ਦੇ ਜਾਨਵਰ ਅਤੇ ਪੰਛੀਆਂ ਦੀ ਪ੍ਰਜਾਤੀਆਂ ਜੰਗਲ ਸਫਾਈ ਵਿਚ ਲਿਆਉਣ ਦਾ ਯਤਨ ਹੈ। ਜੰਗਲੀ ਜੀਵਾਂ ਦੀ ਸਵਦੇਸ਼ੀ ਪ੍ਰਜਾਤੀਆਂ ਤੋਂ ਇਲਾਵਾ ਸਾਡੀ ਕਲਾਈਮੇਟ ਵਿਚ ਰਹਿ ਸਕਣ ਵਾਲੇ ਵਿਦੇਸ਼ਾਂ ਤੋਂ ਲਿਆਏ ਜਾ ਸਕਣ ਵਾਲੇ ਜਾਨਵਰਾਂ ‘ਤੇ ਵੀ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਝੀਲ ਦੀ ਤਰ੍ਹਾ ਮਾਈਗ੍ਰੇਟਿਡ ਬਰਡ ਲਈ ਝੀਲ ਦੀ ਵਿਵਸਥਾ ਹੋਵੇ, ਇਸ ‘ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਜੰਗਲ ਜੰਗਲ ਸਫਾਰੀ ਪਾਰਕ ਲੁਪਤ ਹੁੰਦੀਆਂ ਪ੍ਰਜਾਤੀਆਂ ਨੂੰ ਸਰੰਖਤ ਕਰ ਬਚਾਉਣ ਦਾ ਵੀ ਕੇਂਦਰ ਹੁੰਦਾ ਹੈ। ਸਾਡਾ ਵੀ ਇਹ ਯਤਨ ਹੈ ਕਿ ਅਜਿਹੀ ਪ੍ਰਜਾਤੀਆਂ ਨੂੰ ਸਫਾਰੀ ਪਾਰਕ ਵਿਚ ਸਰੰਖਤ ਰੱਖਿਆ ਜਾਵੇ।
ਰਾਖੀ ਗੜੀ ਅਜਾਇਬ ਘਰ ਦਾ ਡਿਜਾਇਨ ਲਗਭਗ ਫਾਈਨਲ, ਜਲਦੀ ਨਿਯੁਕਤ ਹੋਵੇਗੀ ਪੀਏਮਸੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਖੀਗੜ੍ਹੀ ਵਿਚ ਮਿਊਜੀਅਮ ਬਨਾਉਣ ਨੂੰ ਲੈ ਕੇ ਵੀ ਅੱਜ ਮੀਟਿੰਗ ਕੀਤੀ ਗਈ, ਜਿਸ ਵਿਚ ਰਾਖੀਗੜ੍ਹੀ ਦੀ ਪੁਰਾਣੀ ਸਭਿਆਚਾਰ ਨੂੰ ਸਰੰਖਤ ਰੱਖਣ ਤੇ ਉਸ ਸਥਾਨ ਨੁੰ ਵਿਕਸਿਤ ਕਰਨ ਆਦਿ ਵਿਸ਼ਿਆਂ ਨੂੰ ਲੈ ਕੇ ਭਾਰਤੀ ਪੁਰਾਤੱਤਵ ਸਰਵੇਖਣ (ਏਏਸਆਈ) ਦੇ ਨਾਲ ਮਿਲ ਕੇ ਹਰਿਆਣਾ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਨੇ ਸਾਇਟ ਅਜਾਇਬ ਘਰ ਅਤੇ ਰਾਖੀਗੜ੍ਹ ਪਿੰਡ ਦੇ ਅੰਦਰ ਸੈਰ-ਸਪਾਟਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਯੋਜਨਾ ਦਾ ਪ੍ਰਸਤਾਵ ਤਿਆਰ ਕੀਤਾ ਹੈ, ਜੋ ਲਗਭਗ ਫਾਈਨਲ ਹੋ ਚੁੱਕਾ ਹੈ। ਮੀਟਿੰਗ ਵਿਚ ਵੱਖ-ਵੱਖ ਵਿਸ਼ਿਆਂ ਦੀ ਟਾਇਮਲਾਇਨ ਤੈਅ ਕੀਤੀ ਗਈ ਹੈ। ਪੀਏਮਸੀ ਨਿਯੁਕਤ ਕਰਨ ਲਈ 15 ਜੁਲਾਈ ਤਕ ਟੈਂਡਰ ਹੋਵੇਗਾ ਅਤੇ 15 ਅਗਸਤ ਤਕ ਆਖੀਰੀ ਰੂਪ ਦੇ ਦਿੱਤਾ ਜਾਵੇਗਾ। ਦਸੰਬਰ ਮਹੀਨੇ ਤਕ ਅਜਾਇਬਘਰ ਦੀ ਸ਼ੁਰੂਆਤ ਹੋ ਸਕੇ, ਇਸ ਦੇ ਲਈ ਸਾਰੇ ਸਬੰਧਿਤ ਵਿਭਾਗਾਂ ਨੁੰ ਤੇਜ ਗਤੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਭੌਗੋਲਿਕ ਦ੍ਰਿਸ਼ਟੀ ਨਾਲ ਹਰਿਆਣਾ ਛੋਟਾ ਸੂਬਾ ਹੈ, ਪਰ ਇੱਥੇ ਪੁਰਾਤੱਤਵ ਨਾਲ ਜੁੜੀ ਹੋਈ ਚੀਜਾਂ ਸੱਭ ਤੋਂ ਵੱਧ ਪਾਈਆਂ ਜਾਂਦੀਆਂ ਹਨ। ਸਰਸਵਤੀ ਸਮੇਂ ਦੀ ਸਭਿਆਚਾਰ ਦੇ ਅਵਸ਼ੇਸ਼ ਵੀ ਹਰਿਆਣਾ ਦੇ ਕਈ ਸਥਾਨਾਂ ‘ਤੇ ਹਨ। ਇੰਨ੍ਹਾਂ ਸੱਭ ਨੂੰ ਵੀ ਸਰੰਖਤ ਰੱਖਣ ਦੇ ਲਈ ਸਰਕਾਰ ਯਤਨਸ਼ੀਲ ਹੈ।
ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਜਿਸ ਤਰ੍ਹਾ ਦੀ ਸ਼ਾਸਨ ਵਿਵਸਥਾ ਹੁਣ ਉਨ੍ਹਾਂ ਨੇ ਦੇਖੀ ਹੈ, ਪਹਿਲਾਂ ਕਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਜਿਸ ਤਰ੍ਹਾ ਦੀ ਸ਼ਾਸਨ ਵਿਵਸਥਾ ਹੁਣ ਉਨ੍ਹਾਂ ਨੇ ਦੇਖੀ ਹੈ, ਪਹਿਲਾਂ ਕਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਸ ਤਰ੍ਹਾ ਦੀ ਵਿਵਸਥਾਵਾਂ ਵੀ ਬਣੇਗੀ। ਅੱਜ ਹਰ ਵਰਗ ਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਜਰੂਰਤਾਂ ਦੀ ਜਾਣਕਾਰੀ ਹੁੰਦੇ ਹੀ ਸਰਕਾਰ ਉਨ੍ਹਾਂ ਦੀ ਡਿਲੀਵਰੀ ਉਨ੍ਹਾਂ ਦੇ ਘਰਾਂ ‘ਤੇ ਦਿੰਦੀ ਹੈ। ਜਨਸੰਵਾਦ ਪ੍ਰੋਗ੍ਰਾਮਾਂ ਰਾਹੀਂ ਲੋਗ ਸਾਨੂੰ ਦੱਸ ਰਹੇ ਹਨ ਕਿ ਮੋਜੂਦਾ ਸੂਬਾ ਸਰਕਾਰ ਪਾਰਦਰਸ਼ੀ ਢੰਗ ਨਾਲ ਬਿਨ੍ਹਾਂ ਕਿਸੇ ਭੇਦਭਾਵ ਦੇ ਯੋਗ ਵਿਅਕਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਰਹੀ ਹੈ। ਪਹਿਲਾਂ ਦੀ ਸਰਕਾਰ ਨੌਕਰੀਆਂ ਵੰਡਦੀ ਸੀ, ਜਦੋਂ ਕਿ ਹੁਣ ਨੌਜੁਆਨ ਆਪਣੀ ਯੋਗਤਾ ਦੇ ਆਧਾਰ ‘ਤੇ ਸਾਡੇ ਤੋਂ ਨੌਕਰੀ ਲੈ ਕੇ ਜਾਂਦੇ ਹਨ।
ਮੀਟਿੰਗ ਵਿਚ ਵਿਦੇਸ਼ੀ ਫਰਮਾ ਕੰਸਲਟੈਂਟ ਨੀਦਰਲੈਂਡ ਦੇ ੲਲੇਕਜੇਂਡਰ ਕਾਅੋਰਾਡ ਬਰੋਵਰ, ਗੋਂਜਾਲੋ ਫਰਨਾਡਿਜ ਹੋਯੋ, ਸੌਰਵ ਭਯੈਕ ਨੇ ਆਪਣੀ ਪ੍ਰੇਜੇਟੇਸ਼ਨ ਦਿੱਤੀ। ਮੀਟਿੰਗ ਵਿਚ ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਚੇਟਲੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਸੀ ਮੀਨਾ, ਮੁੱਖ ਵਨ ਸਰੰਖਕ ਉੱਤਰ ਪ੍ਰਦੇਸ਼ ਸਰਕਾਰ ਸੰਜੈ ਸ੍ਰੀਵਾਸਤਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੋਜੂਦ ਰਹੇ।