ਚੰਡੀਗੜ੍ਹ,03-01-23 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁੱਝ ਦੂਰੀ ‘ਤੇ ਸੈਕਟਰ-2 ਸਥਿਤ ਅੰਬਾਂ ਦੇ ਬਾਗ ‘ਚੋਂ ਬੰਬ ਦਾ ਖੋਲ ਮਿਲਣ ਕਾਰਨ ਹਫੜਾ-ਦਫੜੀ ਮਚ ਗਈ ਸੀ। ਇਸ ਬੰਬ ਖੋਲ ਨੂੰ ਡਿਫਿਊਜ਼ ਕਰਨ ਲਈ ਚੰਡੀਮੰਦਰ ਤੋਂ ਬੰਬ ਸਕੁਐਡ ਟੀਮ ਪਹੁੰਚ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਸੋਮਵਾਰ ਸ਼ਾਮ ਨੂੰ ਇਸ ਦੀ ਜਾਣਕਾਰੀ ਫ਼ੌਜ ਨੂੰ ਦਿੱਤੀ ਗਈ ਸੀ।
ਸੈਕਟਰ-2 ਸਥਿਤ ਅੰਬਾਂ ਦੇ ਬਾਗ ਤੱਕ ਬੰਬ ਦਾ ਖੋਲ ਕਿਵੇਂ ਪਹੁੰਚਿਆ, ਇਹ ਸਵਾਲ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਖੜ੍ਹਾ ਹੈ। ਸੈਕਟਰ-3 ਥਾਣਾ ਪੁਲਿਸ ਬਾਗ ਦੇ ਆਲੇ-ਦੁਆਲੇ ਰੋਡ ਅਤੇ ਦੁਕਾਨਾਂ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਬੰਬ ਦਾ ਖੋਲ ਬਹੁਤ ਪੁਰਾਣਾ ਹੈ, ਜਿਸ ਨੂੰ ਕਿਸੇ ਕਬਾੜ ਜਾਂ ਸਕਰੈਪ ਡੀਲਰ ਨੇ ਇੱਥੇ ਸੁੱਟਿਆ ਹੋਵੇਗਾ। ਪੁਲਿਸ ਹੁਣ ਨਵਾਂਗਾਓਂ ਦੇ ਸਕਰੈਪ ਡੀਲਰਾਂ ਅਤੇ ਸਕਰੈਪ ਡੀਲਰਾਂ ਤੋਂ ਪੁੱਛਗਿੱਛ ਕਰੇਗੀ।
