No Result
View All Result
Saturday, May 16, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਭਾਰਤ ਸਕਾਊਟਸ ਅਤੇ ਗਾਈਡ ਭਾਰਤ ਸਰਕਾਰ ਵਲੋਂ 04—01—2023 ਤੋਂ 10—01—2023 ਤੱਕ ਰਾਸ਼ਟਰੀ ਜੰਬੂਰੀ ਦਾ ਆਯੋਜਨ ਜੋਧਪੁਰ

admin by admin
January 17, 2023
in BREAKING, COVER STORY, RAJASTHAN
0
ਭਾਰਤ ਸਕਾਊਟਸ ਅਤੇ ਗਾਈਡ ਭਾਰਤ ਸਰਕਾਰ ਵਲੋਂ 04—01—2023 ਤੋਂ 10—01—2023 ਤੱਕ ਰਾਸ਼ਟਰੀ ਜੰਬੂਰੀ ਦਾ ਆਯੋਜਨ ਜੋਧਪੁਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਰਾਜਸਥਾਨ,17-01-23(ਪ੍ਰੈਸ ਕੀ ਤਾਕਤ ਬਿਊਰੋ): ਭਾਰਤ ਸਕਾਊਟਸ ਅਤੇ ਗਾਈਡ ਭਾਰਤ ਸਰਕਾਰ ਵਲੋਂ 04—01—2023 ਤੋਂ 10—01—2023 ਤੱਕ ਰਾਸ਼ਟਰੀ ਜੰਬੂਰੀ ਦਾ ਆਯੋਜਨ ਜੋਧਪੁਰ (ਰੋਹਟ) ਰਾਜਸਥਾਨ, ਵਿਖੇ ਕੀਤਾ ਗਿਆ। ਇਸ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ੍ਰੀਮਤੀ ਦਰੋਪਤੀ ਮੁਰਮੁ ਵਲੋਂ 04—01—2023 ਨੂੰ ਕਰਦੇ ਹੋਏ ਇਸ ਲਹਿਰ ਨੂੰ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ  ਅਤੇ ਭਾਗ ਲੈਣ ਵਾਲਿਆਂ/ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਜੰਬੂਰੀ ਵਿੱਚ 37000 ਤੋਂ ਵੱਧ ਸਕਾਊਟਸ/ਗਾਇਡਜ਼/ਸਕਾਊਟ ਮਾਸਟਰਜ਼ ਅਤੇ ਗਾਇਡ ਕੈਪਟਨ ਅਤੇ ਹੋਰ ਅਧਿਕਾਰੀਆਂ ਨੇ ਭਾਗ ਲਿਆ। ਪੰਜਾਬ ਦੇ ਕਨਟਨਜੈਂਟ ਦੀ ਅਗਵਾਈ ਸ੍ਰੀ ਉਂਕਾਰ ਸਿੰਘ ਐਸ.ਓ.ਸੀ.ਐਸ. ਸਕਾਊਟਸ ਪੰਜਾਬ ਅਤੇ ਸ੍ਰੀ ਹੇਮੰਤ ਕੁਮਾਰ ਐਸ.ਟੀ.ਸੀ. ਸਕਾਊਟਸ, ਸ੍ਰੀਮਤੀ ਨੀਟਾ ਕਸ਼ਯਪ ਐਸ.ਓ.ਸੀ. ਗਾਇਡਜ ਪੰਜਾਬ ਵਲੋਂ ਕੀਤੀ ਗਈ।

ਜਿਲਾ ਪਟਿਆਲਾ ਤੋਂ 38 ਸਕਾਊਟਸ, ਗਾਈਡਜ਼ ਨੇ ਸ੍ਰੀਮਤੀ ਹਰਿੰਦਰ ਕੌਰ ਜਿਲਾ ਸਿੱਖਿਆ ਅਫਸਰ ਸੈ.ਸਿ. ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਜਸਪਾਲ ਸਿੰਘ ਲੀਡਰ ਟਰੇਨਰ ਅਤੇ ਸ੍ਰੀ ਰਣਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਜਗਤਾਰ ਸਿੰਘ ਪਰੋੜ, ਸ੍ਰੀਮਤੀ ਨਵਕਿਰਨ, ਸ੍ਰੀ ਹਰਜੀਤ ਸਿੰਘ ਲੈਕਚਰਾਰ, ਸ੍ਰੀਮਤੀ ਕਰਮਜੀਤ ਕੌਰ ਲੈਕਚਰਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ, ਲੌਟ, ਟੌਹੜਾ ਅਤੇ ਗਰਲਜ਼ ਸਕੂਲ ਰਾਜਪੁਰਾ ਕਾਲੋਨੀ ਦੇ ਸਕਾਊਟ ਗਾਈਡਜ਼ ਨੂੰ ਸ਼ਾਮਲ ਕੀਤਾ ਗਿਆ। ਇਸ ਜੰਬੁੂਰੀ ਵਿਚ ਏਸ਼ੀਆ, ਪੈਸੇਫਿਕ ਦੇਸ਼ਾਂ ਸਮੇਤ 1680 ਬਿੱਘੇ ਤੋਂ ਵੱਧ ਏਰੀਏ ਨੂੰ ਇੱਕ ਪਿੰਡ ਵਜੋਂ ਵਸਾ ਕੇ ਰਹਿਣ ਅਤੇ ਹੋਰ ਪ੍ਰਬੰਧ ਕੀਤੇ ਗਏ। ਰਾਜਸਥਾਨ ਸਰਕਾਰ ਵਲੋਂ ਰਹਿਣ, ਪਖਾਨੇ, ਸੜਕਾਂ ਅਤੇ ਹੋਰ ਸਹੂਲਤਾਂ ਦਾ ਸ਼ਲਾਘਾਯੋਗ ਪ੍ਰਬੰਧ ਕੀਤਾ ਗਿਆ। ਸਕਾਊਟਸ ਗਾਇਡਜ ਅਤੇ ਸਕਾਊਟਰ ਗਾਇਡਰਜ਼ ਨੇ ਵੱਖ—ਵੱਖ ਗਤੀਵਿਧੀਆਂ ਜਿਵੇਂ ਮਾਰਚ ਪਾਸਟ, ਪੀਜਨ ਸ਼ੋਅ, ਸਟੇਟ ਐਗਜੀਵੇਸ਼ਨ, ਫੂਡ ਪਲਾਜਾ, ਸਕਿਲੋਰਾਮਾ ਅਤੇ ਗਿੱਧਾ, ਭੰਗੜਾ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਕੇ ਵੱਖ—ਵੱਖ ਪੁਜੀਸ਼ਨਾਂ ਹਾਸਲ ਕੀਤੀਆਂ। ਪਟਿਆਲਾ ਜਿਲੇ ਤੋਂ ਸਕਾਊਟਸ ਗਾਇਡਜ਼ ਨੇ ਵੱਖ—ਵੱਖ ਈਵੈਂਟਸ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਕੇ ਮੈਡਲ ਹਾਸਲ ਕੀਤੇ।

ਇਸ ਤੋਂ ਇਲਾਵਾ ਭਾਰਤ ਦੇ ਵੱਖ—ਵੱਖ ਸੂਬਿਆਂ ਦਾ ਕਲਚਰ ਵੇਖਦੇ ਹੋਏ ਇਸ ਜੰਬੂਰੀ ਰੂਪੀ ਮੇਲੇ ਦਾ ਆਨੰਦ ਮਾਣਿਆ। ਇਹ ਜੰਬੂਰੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਦੇਸ਼ ਦੇ ਬੱਚਿਆਂ ਨੂੰ ਚੰਗੇ ਅਤੇ ਜਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਈ ਹੋਵੇਗੀ। ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਵਲੋਂ ਵੀ ਇਸ ਵਡਮੁੱਲੀ ਸੰਸਥਾ ਨੂੰ ਪੈਰਾ ਸਿਰ ਕਰਦੇ ਹੋਏ ਵੱਖ—ਵੱਖ ਸਟੇਟਾਂ ਜਿਵੇਂ ਕਿ ਰਾਜਸਥਾਨ, ਪਾਂਡੀਚਰੀ, ਮੱਧ ਪ੍ਰਦੇਸ਼, ਕੇਰਲਾ, ਹਰਿਆਣਾ ਆਦਿ ਅਤੇ ਹੋਰ ਸੂਬਿਆਂ ਵਾਂਗ ਇਸ ਲਹਿਰ ਵੱਲ ਧਿਆਨ ਦਿੱਤਾ ਜਾਵੇਗਾ।

Post Views: 98
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 18th National Scout Guide Jamboree - Drishti IASPresident inaugurates 18th National Scout and Guide JamboreePresident Murmu Inaugurated the 18th National Jamboree ofPresident of India graces the inauguration of 18thPresident to inaugurate 18th National Scout and GuidePrez Murmu to inaugurate 18th National Scout - News On AIRRajasthan CM Reviews Preparations For National JamboreeRajasthan to host 'National Scout and Guide Jamboree' in JanScout-Guide National Jamboree became special in many waysScouts and Guides international jamboree in Moodbidri fromWeek-long 'National Scout and Guides Jamboree' in
Previous Post

ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੋਂ ਸੇਧ ਲੈ ਕੇ ਨੋਜਵਾਨ ਪੀੜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਵਾਲੀਆਂ ਫਿਰਕਾਪ੍ਰਸਤੀ ਤਾਕਤਾਂ ਦਾ ਮੂੰਹ ਤੋੜਨ ਲਈ ਅੱਗੇ ਆਏ, ਪਰਮਿੰਦਰ ਭਲਵਾਨ।

Next Post

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਹਦੂਦ ਅੰਦਰ ਗਣਤੰਤਰਤਾ ਦਿਵਸ 26 ਜਨਵਰੀ ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਡਰਾਈ ਡੇਅ ਘੋਸ਼ਿਤ

Next Post
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਹਦੂਦ ਅੰਦਰ ਗਣਤੰਤਰਤਾ ਦਿਵਸ 26 ਜਨਵਰੀ ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਡਰਾਈ ਡੇਅ ਘੋਸ਼ਿਤ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਹਦੂਦ ਅੰਦਰ ਗਣਤੰਤਰਤਾ ਦਿਵਸ 26 ਜਨਵਰੀ ਨੂੰ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਡਰਾਈ ਡੇਅ ਘੋਸ਼ਿਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800