No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ ‘ਭਾਰਤ ਜੋੜੋ ਯਾਤਰਾ’,ਟਰੈਫਿਕ ਪੁਲਿਸ ਨੇ ਕੀਤੀ ਸਾਰੀ ਪਲਾਨਿੰਗ ,ਇਹ ਰਸਤੇ ਰਹਿਣਗੇ ਬੰਦ

admin by admin
January 7, 2023
in BREAKING, COVER STORY, INDIA, National, POLITICS, PUNJAB
0
17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ ‘ਭਾਰਤ ਜੋੜੋ ਯਾਤਰਾ’,ਟਰੈਫਿਕ ਪੁਲਿਸ ਨੇ ਕੀਤੀ ਸਾਰੀ ਪਲਾਨਿੰਗ ,ਇਹ ਰਸਤੇ ਰਹਿਣਗੇ ਬੰਦ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ (ਪ੍ਰੈਸ ਕੀ ਤਾਕ਼ਤ )–17 ਜਨਵਰੀ ਨੂੰ ਜਲੰਧਰ ਤੋਂ ‘ਭਾਰਤ ਜੋੜੇ ਯਾਤਰਾ’ ਨਿਕਲੇਗੀ। ਜਲੰਧਰ ਤੋਂ ਨਿਕਲਣ ਵਾਲੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਟਰੈਫਿਕ ਪੁਲਿਸ ਨੇ ਸਾਰੀ ਪਲਾਨਿੰਗ ਕਰ ਲਈ ਹੈ। ਟਰੈਫਿਕ ਦੀ ਸਾਰੀ ਫੋਰਸ ਰੈਲੀ ਰੂਟ ’ਤੇ ਹੀ ਤਾਇਨਾਤ ਹੋਵੇਗੀ ਅਤੇ ਸ਼ਹਿਰ ਦੀ ਆਵਾਜਾਈ ਪੀ. ਸੀ. ਵੱਲੋਂ ਕੰਟਰੋਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਪਰਾਗਪੁਰ ਤੋਂ ਲੈ ਕੇ ਨੂਰਪੁਰ ਤੱਕ ਦੇ ਸਾਰੇ ਕੱਟ ਬੰਦ ਹੋਣਗੇ ਅਤੇ ਵੱਡੇ ਕੱਟਾਂ ’ਤੇ ਵੀ ਟਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਨੇ ਜਿਥੋਂ-ਜਿਥੋਂ ਰੈਲੀ ਲੰਘਣੀ ਹੈ, ਉਨ੍ਹਾਂ ਰਸਤਿਆਂ ’ਤੇ ਲਗਭਗ 44 ਪੁਆਇੰਟਾਂ ਤੋਂ ਟਰੈਫਿਕ ਨੂੰ ਡਾਇਵਰਟ ਕਰਨ ਦੀ ਪਲਾਨਿੰਗ ਵੀ ਕੀਤੀ ਹੋਈ ਹੈ।

17 ਜਨਵਰੀ ਨੂੰ ਜਲੰਧਰ ਪਹੁੰਚਣ ਵਾਲੀ ਰੈਲੀ ਨੂੰ ਪਰਾਗਪੁਰ ਪਹੁੰਚਦੇ ਹੀ ਜਲੰਧਰ ਪੁਲਿਸ ਹੈਂਡਲ ਕਰੇਗੀ। ਰੈਲੀ ਵਿਚ ਕਿਸੇ ਵੀ ਰਾਹਗੀਰ ਦਾ ਵਾਹਨ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ, ਜਿਸ ਕਾਰਨ ਪਰਾਗਪੁਰ, ਬੀ. ਐੱਸ. ਐੱਫ਼. ਚੌਂਕ, ਬੀ. ਐੱਮ. ਸੀ. ਚੌਂਕ, ਨਾਮਦੇਵ ਚੌਂਕ, ਜੀ. ਪੀ. ਓ. ਚੌਂਕ, ਸ਼ਾਸਤਰੀ ਮਾਰਕੀਟ ਚੌਂਕ, ਮਦਨ ਫਲੋਰ ਮਿੱਲ ਚੌਂਕ, ਰੇਲਵੇ ਸਟੇਸ਼ਨ, ਦੋਮੋਰੀਆ ਪੁਲ , ਕਿਸ਼ਨਪੁਰਾ ਚੌਂਕ, ਦੋਆਬਾ ਚੌਂਕ, ਪਠਾਨਕੋਟ ਚੌਂਕ, ਰੇਰੂ ਪਿੰਡ ਚੌਂਕ ਅਤੇ ਫਿਰ ਨੂਰਪੁਰ ਵਿਚ ਜਿੰਨੇ ਵੀ ਛੋਟੇ-ਵੱਡੇ ਕੱਟ ਹਨ ਜਾਂ ਰਸਤੇ ਹਨ, ਉਹ ਬੰਦ ਹੋਣਗੇ। ਜਿਸ-ਜਿਸ ਰਸਤੇ ਤੋਂ ਰੈਲੀ ਲੰਘਣੀ ਹੈ, ਉਸ ਰਸਤੇ ਤੋਂ ਟਰੈਫਿਕ ਡਾਇਵਰਟ ਹੋਵੇਗੀ ਤਾਂ ਕਿ ਸ਼ਹਿਰ ਦੀ ਟਰੈਫਿਕ ਰੈਲੀ ਵਿਚ ਮਰਜ ਨਾ ਹੋਵੇ। ਪੈਦਲ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਵਿਚ ਪੂਰਾ ਦਿਨ ਲੱਗ ਸਕਦਾ ਹੈ, ਜਿਸ ਕਾਰਨ ਸ਼ਹਿਰ ਵਿਚ ਟਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ ਪਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀ. ਸੀ. ਆਰ. ਟੀਮਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਟਰੈਫਿਕ ਪੁਲਿਸ ਦੇ ਅਧਿਕਾਰੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਅਜੇ ਵੀ ਮੀਟਿੰਗਾਂ ਕਰ ਰਹੇ ਹਨ। ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਟਰੈਫਿਕ ਪੁਲਿਸ ਨੂੰ 4 ਸੈਕਟਰਾਂ ਵਿਚ ਵੰਡ ਦਿੱਤਾ ਜਾਵੇ। 4 ਸੈਕਟਰਾਂ ਵਿਚ ਵੱਖ-ਵੱਖ ਇਲਾਕੇ ਚੁਣੇ ਜਾਣਗੇ। ਸੈਕਟਰ-1 ਦੇ ਇਲਾਕਿਆਂ ਤੋਂ ਜਦੋਂ ਭਾਰਤ ਜੋੜੋ ਯਾਤਰਾ ਨਿਕਲ ਕੇ ਸੈਕਟਰ-2 ਵਿਚ ਦਾਖ਼ਲ ਹੋਵੇਗੀ ਤਾਂ ਸੈਕਟਰ-1 ਦੀ ਟਰੈਫਿਕ ਟੀਮ ਸੈਕਟਰ-3 ਵਿਚ ਪਹੁੰਚ ਜਾਵੇਗੀ ਅਤੇ ਜਿਉਂ ਹੀ ਯਾਤਰਾ ਸੈਕਟਰ-3 ਵਿਚ ਪਹੁੰਚੇਗੀ ਤਾਂ ਸੈਕਟਰ-2 ਦੀ ਟੀਮ ਸੈਕਟਰ-4 ਵਿਚ ਪਹੁੰਚ ਜਾਵੇਗੀ।

Post Views: 149
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Bharat Jodo YatraBharat Jodo Yatra ScheduleBharat Jodo Yatra Schedule>> Route Map with Dates & TimingsBharat Jodo Yatra to enter Haryana on Wednesday; CongressCongress' Bharat Jodo Yatra Interactive Map - India TodayCongress' Rahul Gandhi led Bharat Jodo Yatra enters DelhidateFirst phase of Bharat Jodo Yatra only a teaserfull film to beMap & UpcomingRahul's 'bharat Jodo Yatra' To Reach Punjab In JanRouteRoute MapScheduleSchedule - BHARAT JODO YATRAThe Bharat Jodo Yatra of the Congress partyTime-tableToday RouteWhat is the route of Rahul Gandhi's Bharat Jodo Yatra
Previous Post

ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਸੇਫਟੀ ਬਚਾਉ ਮਦਦ ਸਬੰਧੀ ਜਾਗਰੂਕ ਕੀਤਾ।  

Next Post

ਆਸਟ੍ਰੇਲੀਆ ”ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਪੰਜਾਬੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ

Next Post
ਆਸਟ੍ਰੇਲੀਆ ”ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਪੰਜਾਬੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ

ਆਸਟ੍ਰੇਲੀਆ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਪੰਜਾਬੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In