ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦਾ ਗਾਇਆ ‘ਐਨੀਮਲ’ ਫਿਲਮ ਦਾ ਗਾਣਾ ‘ਰੋਨੇ ਨਹੀਂ ਦੇਂਗੇ’ ਪੂਰੇ ਦੇਸ਼ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਵੱਡੀ ਸਫਲਤਾ ਦੇ ਨਾਲ ਹੀ ਬੀ ਪਰਾਕ ਦੀ ਫੈਨ ਫਾਲੋਇੰਗ ‘ਚ ਵੀ ਜ਼ਬਰਦਸਤ ਇਜ਼ਾਫਾ ਹੋਇਆ ਹੈ।
ਬੀ ਪਰਾਕ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਚਰਚਾ ‘ਚ ਹੈ। ਦਰਅਸਲ, ਗਾਇਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਨੇ ਖੁਦ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਹੁਣ ਇਹ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਸ ਜੋੜੇ ਨੇ ਪੂਜਾ ਲਈ ਕੋਈ ਵਿਧੀ ਕੀਤੀ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ। ਬੀ ਪਰਾਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੋਮਾਂਟਿਕ ਕੈਪਸ਼ਨ ਵੀ ਲਿਖੀ, ‘ਤੁਮ ਕਿਆ ਮਿਲੇ ਮੀਰੂ…’।

