No Result
View All Result
Wednesday, April 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਲਵ ਕੁਸ਼ ਰਾਮਲੀਲਾ ਮੈਦਾਨ ਵਿੱਚ ਰਾਵਣ ਦਹਨਿ ਕਰੇਗੀ ਅਦਾਕਾਰਾ ਕੰਗਨਾ ਰਣੌਤ

admin by admin
October 25, 2023
in BREAKING, COVER STORY, Dharm, ENTERTAINMENT, INDIA, National
0
ਲਵ ਕੁਸ਼ ਰਾਮਲੀਲਾ ਮੈਦਾਨ ਵਿੱਚ ਰਾਵਣ ਦਹਨਿ ਕਰੇਗੀ ਅਦਾਕਾਰਾ ਕੰਗਨਾ ਰਣੌਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਅਦਾਕਾਰਾ ਕੰਗਨਾ ਰਣੌਤ ਭਲਕੇ ਮੰਗਲਵਾਰ ਨੂੰ ਦਸਹਿਰੇ ਮੌਕੇ ਕੌਮੀ ਰਾਜਧਾਨੀ ਦੀ ਮਸ਼ਹੂਰ ਲਵ ਕੁਸ਼ ਰਾਮਲੀਲਾ ’ਚ ਰਾਵਣ ਦਹਨਿ ਕਰੇਗੀ। ਇਹ ਜਾਣਕਾਰੀ ਲਵ ਕੁਸ਼ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਰਜੁਨ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਹਰ ਸਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਦੇ 50 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਕੋਈ ਔਰਤ ਤੀਰ ਚਲਾ ਕੇ ਰਾਵਣ ਦਾ ਪੁਤਲਾ ਸਾੜੇਗੀ| ਉਨ੍ਹਾਂ ਦੱਸਿਆ ਕਿ ਕਮੇਟੀ ਨੇ ਇਹ ਫੈਸਲਾ ਸੰਸਦ ਤੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਮਨਜ਼ੂਰੀ ਮਿਲਣ ਦੇ ਮੱਦੇਨਜ਼ਰ ਲਿਆ ਹੈ। ਅਰਜੁਨ ਸਿੰਘ ਨੇ ਦੱਸਿਆ, “ਫਿਲਮ ਸਟਾਰ ਹੋਵੇ ਜਾਂ ਸਿਆਸਤਦਾਨ, ਹਰ ਸਾਲ ਸਾਡੇ ਸਮਾਗਮ ਵਿੱਚ ਇੱਕ ਵੀਆਈਪੀ ਮੌਜੂਦ ਹੁੰਦਾ ਹੈ। ਪਿਛਲੇ ਦਿਨੀਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਫਿਲਮ ਅਦਾਕਾਰ ਅਜੈ ਦੇਵਗਨ ਅਤੇ ਜੌਨ ਅਬਰਾਹਮ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਚੁੱਕੇ ਹਨ। ਪਿਛਲੇ ਸਾਲ ਪ੍ਰਭਾਸ ਨੇ ਰਾਵਣ ਦੇ ਪੁਤਲੇ ਨੂੰ ਸਾੜਿਆ ਸੀ। ਇਸ ਵਾਰ ਸਾਡੇ ਸਮਾਗਮ ਦੇ 50 ਸਾਲਾਂ ਵਿੱਚ ਪਹਿਲੀ ਵਾਰ ਕੋਈ ਔਰਤ ਰਾਵਣ ਦਹਨਿ ਕਰੇਗੀ। ਲਵ ਕੁਸ਼ ਰਾਮਲੀਲਾ ਕਮੇਟੀ ਔਰਤਾਂ ਲਈ ਬਰਾਬਰੀ ਦੇ ਅਧਿਕਾਰ ਚਾਹੁੰਦੀ ਹੈ। ਅੱਜ ਹਰ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵੱਧ ਰਹੀ ਹੈ ਪਰ ਹਾਲੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ। ਇਹ ਬਿੱਲ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਸਹਾਈ ਹੋਵੇਗਾ।’’

Post Views: 60
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #RamleelaDelhidussheraKangana
Previous Post

ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ

Next Post

ਲੰਡਨ ਵਿੱਚ ਹੋਵੇਗੀ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਸ਼ੁਰੂ

Next Post
ਲੰਡਨ ਵਿੱਚ ਹੋਵੇਗੀ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਸ਼ੁਰੂ

ਲੰਡਨ ਵਿੱਚ ਹੋਵੇਗੀ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਸ਼ੁਰੂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800