No Result
View All Result
Friday, July 17, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਮ ਆਦਮੀ ਦੇ ਹਕਾ ਲਈ ਅਧਿਕਾਰੀ ਨਾਲ ਭਿਡ਼ੇ ਟਕਸਾਲੀ ਆਪ ਆਗੂ

admin by admin
August 12, 2024
in BREAKING, COVER STORY, INDIA, National, POLITICS, PUNJAB
0
ਆਮ ਆਦਮੀ ਦੇ ਹਕਾ ਲਈ ਅਧਿਕਾਰੀ ਨਾਲ ਭਿਡ਼ੇ ਟਕਸਾਲੀ ਆਪ ਆਗੂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਪਟਿਆਲਾ ਸ਼ਹਿਰ ਵਿਚ ਰੇਹੜੀਆਂ ਲਗਾਉਣ ਜਾਂ ਨਾ ਲਗਾਉਣ ਦੇ ਘਮਸਾਨ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਵਲੋਂ ਵੱਡੀ ਸੰਖਿਆ ਵਿੱਚ ਸੜਕਾਂ ਕਿਨਾਰੇ ਰੇਹੜੀਆਂ ਲਗਾਕੇ ਰੋਜ਼ਗਾਰ ਕਰਨ ਵਾਲੇ ਰੇਹੜੀ ਪਟਰੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਰੇਹੜੀਆਂ ਲਗਾਉਣ ਦੇ ਮਸਲੇ ਦਾ ਹਲ ਕਰਵਾਇਆ ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਵਲੋਂ ਟਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਿੱਚ ਸੜਕਾਂ ਕਿਨਾਰੇ ਰੇਹੜੀਆਂ ਜਾਂ ਪਟਰੀ ਲਗਾਕੇ ਰੋਜ਼ਗਾਰ ਕਰਨ ਵਾਲੇ ਆਮ ਲੋਕਾਂ ਨੂੰ  ਪਰੇਸ਼ਾਨ ਕੀਤਾ ਜਾ ਰਿਹਾ ਸੀ, ਕਰਮਚਾਰੀਆਂ ਵਲੋਂ ਲਗਾਤਾਰ ਇਹਨਾਂ ਦੀਆਂ ਰੇਹੜੀਆਂ ਨੂੰ ਹਟਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਰੇਹੜੀਆਂ ਵਾਲਿਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ। ਬਲਤੇਜ ਪੰਨੂੰ ਜੀ ਵਲੋਂ ਨਗਰ ਨਿਗਮ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ। ਜਿਸ ਉਪਰੰਤ ਅੱਜ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਵਲੋਂ ਰੇਹੜੀ ਪਟਰੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ, ਜਿਥੇ ਰੇਹੜੀ ਵਾਲਿਆਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਕਿ ਉਹਨਾਂ ਲੋਨ ਲੈ ਕੇ ਆਪਣਾ ਰੋਜ਼ਗਾਰ ਕੀਤਾ ਹੋਇਆ, ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਕਿਥੇ ਜਾਈਏ, ਸਾਡਾ ਮਸਲਾ ਹਲ ਕਰੋ।
ਸੰਦੀਪ ਬੰਧੂ ਨੇ ਕਿਹਾ ਕਿ ਇਹ ਰੇਹੜੀ ਪਟਰੀ ਵਾਲੇ ਕਈ ਸਾਲਾਂ ਤੋ ਉਹਨਾਂ ਥਾਵਾਂ ਤੇ ਰੇਹੜੀ ਲਗਾਕੇ ਇਮਾਨਦਾਰੀ ਨਾਲ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਕਮਿਸ਼ਨਰ ਸਾਹਿਬ ਨੇ ਸਾਨੂੰ ਦੱਸਿਆ ਕਿ ਸ਼ਹਿਰ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਦਾ ਹਲ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਗਸਤ 2020 ਵਿੱਚ ਹਾਉਸ ਵਲੋਂ ਪਾਸ ਕਰਕੇ ਸ਼ਹਿਰ ਵਿੱਚ ਨੋ ਵੈਂਡਰ ਜੋਨ ਬਣਾਏ ਗਏ ਸਨ। ਜਿਸ ਕਰਕੇ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ, ਅਤੇ ਨਾਭਾ ਰੋਡ ਤੇ ਰੇਹੜੀਆਂ ਲਗਾਉਣ ਦੀ ਜਗ੍ਹਾ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰੇਹੜੀਆਂ ਵਾਲੇ ਅਤੇ ਆਪ ਆਗੂ ਇਸ ਗਲ ਤੇ ਨਹੀਂ ਮੰਨੇ, ਕਿ ਇਹਨਾਂ ਨੂੰ ਹਟਾਇਆ ਜਾਏ। ਰੇਹੜੀਆਂ ਵਾਲਿਆਂ ਦਾ ਕਹਿਣਾ ਸੀ ਕਿ ਜੇ ਪੁਰਾਣੀ ਸਰਕਾਰ ਨੇ ਚੁੱਪ ਚਾਪ ਇਹ ਕਾਨੂੰਨ ਬਣਾਕੇ ਸਾਡੇ ਤੇ ਜ਼ੁਲਮ ਕੀਤਾ ਸੀ ਤਾਂ ਹੀ ਅਸੀਂ ਉਸ ਕਾਂਗਰਸ ਸਰਕਾਰ ਨੂੰ ਹਟਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਅਤੇ ਹੁਣ ਚਾਰ ਸਾਲ ਬਾਅਦ ਸਾਡੇ ਤੇ ਇਹ ਕਾਨੂੰਨ ਕਿਉਂ ਲਾਗੂ ਕੀਤਾ ਜਾ ਰਿਹਾ ਹੈ।
ਸੰਦੀਪ ਬੰਧੂ ਨੇ ਕਿਹਾ ਸਾਰਾ ਮਾਮਲਾ ਸੁਣਨ ਤੋਂ ਬਾਅਦ ਕਮਿਸ਼ਨਰ ਸਾਹਿਬ ਨੇ ਕਿਹਾ ਤੁਸੀਂ ਆਪਣੀਆਂ ਲਿਸਟਾਂ ਬਣਾਕੇ ਦਿਓ, ਸਾਡੇ ਵਲੋਂ ਇਹ ਲਿਸਟਾਂ ਅਤੇ ਹਾਊਸ ਵਿੱਚ ਪਾਸ ਹੋਏ ਕਾਨੂੰਨ ਦੀ ਕਾਪੀ ਸਥਾਨਕ ਸਰਕਾਰਾਂ ਮੰਤਰੀ ਕੋਲ ਭੇਜ ਦਿੰਦਾ ਹਾਂ ਅਤੇ ਜੋ ਵੀ ਫੈਸਲਾ ਆਏਗਾ, ਤੁਹਾਨੂੰ ਦੱਸ ਦਿੱਤਾ ਜਾਏਗਾ, ਉਦੋਂ ਤਕ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਤਾਂ ਇਸ ਫੈਸਲੇ ਉਪਰ ਸਾਰੇ ਰੇਹੜੀਆਂ ਵਾਲਿਆਂ ਨੇ ਸਹਿਮਤੀ ਜਤਾਉਂਦੇ ਹੋਏ ਕਮਿਸ਼ਨਰ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦਾ ਧੰਨਵਾਦ ਕੀਤਾ।
ਸੰਦੀਪ ਬੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਦੁੱਖ ਤਕਲੀਫਾਂ ਦਾ ਹਲ ਕਰਨ ਲਈ ਬਣੀ ਹੈ। ਆਮ ਆਦਮੀ ਪਾਰਟੀ ਦਾ ਹਰ ਵਾਲੰਟੀਅਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾਕੇ ਖੜ੍ਹੇਗਾ ਅਤੇ ਉਹਨਾਂ ਦੇ ਮਸਲੇ ਹਲ ਕਰਵਾਏਗਾ। ਇਸ ਮੌਕੇ ਪਾਰਟੀ ਆਗੂਆਂ ਅਮਿਤ ਵਿਕੀ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਿਸ਼ਵ ਰਾਜਪੂਤ ਤਿੰਨੋਂ ਜਿਲ੍ਹਾ ਸੰਯੁਕਤ ਸਕੱਤਰ, ਰਾਜਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਰਿੰਕੂ ਪਹਿਲਵਾਨ, ਜਿਲ੍ਹਾ ਉਪ-ਪ੍ਰਧਾਨ, ਰੂਬੀ ਭਾਟੀਆ ਬਲਾਕ ਪ੍ਰਧਾਨ, ਤਿਰਲੋਕ ਜੈਨ, ਰਮਨ ਚੱਢਾ, ਨਵਨੀਤ ਵਾਲੀਆ, ਅਮਰੀਕ ਸਿੰਘ, ਰਵੀ ਕੁਮਾਰ ਹਜ਼ਾਰ ਸਨ।
Post Views: 138
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Aam Aadmi PartyAmit Vicky District Incharge Social MediaAmrik Singhbhagwant maancartscm bhagwant maancommon partydeputy commissinorDistrict Vice PresidentJaswinder RimpaMunicipal Corporation PatialaNavneet WaliaPatialapatiala newsRajinder MohanRajveer Singh Former Block PresidentRaman ChadhaRavi KumarRinku PehalwanRishabh RajputRuby Bhatia Block Presidentsandeep bandhuTirlok Jain
Previous Post

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਅਗਸਤ ਨੂੰ

Next Post

ਰੀਲ ਬਣਾਉਣੀ ਪਈ ਮਹਿੰਗੀ, ਭਾਖੜਾ ਨਹਿਰ ’ਚ ਦੋ ਮੁੰਡੇ ਡੁੱਬੇ

Next Post
ਰੀਲ ਬਣਾਉਣੀ ਪਈ ਮਹਿੰਗੀ, ਭਾਖੜਾ ਨਹਿਰ ’ਚ ਦੋ ਮੁੰਡੇ ਡੁੱਬੇ

ਰੀਲ ਬਣਾਉਣੀ ਪਈ ਮਹਿੰਗੀ, ਭਾਖੜਾ ਨਹਿਰ ’ਚ ਦੋ ਮੁੰਡੇ ਡੁੱਬੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800