ਅੱਜ ਹਵਾਬਾਈ ਜਹਾਜ਼ਾਂ ਦੇ ਤੇਲ (ਏਟੀਐੱਫ) ਦੀਆਂ ਕੀਮਤਾਂ ਵਿਚ 4.6 ਫੀਸਦੀ ਦੀ ਕਟੌਤੀ ਕੀਤੀ ਗਈ, ਜਦ ਕਿ ਵਪਾਰਕ ਵਰਤੋਂ ਵਾਲੇ 19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 21 ਰੁਪਏ ਦਾ ਵਾਧਾ ਕੀਤਾ ਗਿਆ ਹੈ। ਘਰੇਲੂ ਵਰਤੋਂ ਦੇ ਐੱਲਪੀਜੀ ਸਿਲੰਡਰ (14.2 ਕਿਲੋ) ਦੀ ਕੀਮਤ 903 ਰੁਪਏ ‘ਤੇ ਬਰਕਰਾਰ ਰੱਖੀ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ ਹਵਾਈ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਘਟ ਕੇ 1,06,155.67 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ, ਜੋ ਪਹਿਲਾਂ 1,11,344.92 ਰੁਪਏ ਪ੍ਰਤੀ ਕਿਲੋਲਿਟਰ ਸੀ। ਇਸ ਦੇ ਨਾਲ ਹੀ ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਅਦਾਰਿਆਂ ਵਿੱਚ ਵਰਤੇ ਜਾਣ ਵਾਲੇ ਵਪਾਰਕ ਐੱਲਪੀਜੀ ਦੀ ਕੀਮਤ 1,775.50 ਰੁਪਏ ਤੋਂ ਵਧ ਕੇ 1,796.50 ਰੁਪਏ ਪ੍ਰਤੀ 19 ਕਿਲੋ ਸਿਲੰਡਰ ਹੋ ਗਈ ਹੈ।