ਸੰਗਰੂਰ, 29 ਮਾਰਚ,2023(ਪ੍ਰੈਸ ਕੀ ਤਾਕਤ)- ਸੰਗਰੂਰ/ਸੁਨਾਮ/ਜੋਗਿੰਦਰ/ ਨੂੰ ਸੁਨਾਮ ਦੇ ਸਥਾਨਕ ਸਕੂਲ ਅਕੇਡੀਆ ਵਰਲਡ ਵਿਖੇ ਕਿੰਡਰਗਾਰਟਨ ਦੇ ਯੂ.ਕੇ.ਜੀ. ਦੀ ਗ੍ਰੈਜੂਏਸ਼ਨ ਸੈਰੇਮਨੀ ਮਨਾਈ ਗਈ। ਇਸ ਮੌਕੇ ਸਕੂਲ ਵਿੱਚ ਕਈ ਦਿਨਾਂ ਤੋਂ ਗ੍ਰੋਜੂਏਸ਼ਨ ਸੈਰੇਮਨੀ ਮਨਾਉਣ ਲਈ ਮਾਪਿਆਂ ਨੂੰ ਇੰਨਵੀਟੇਸ਼ਨ (ਸੱਦੇ) ਮੈਸੇਜ ਭੇਜੇ ਗਏ।ਸਕੂਲ ਦੇ ਅਧਿਆਪਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।ਪ੍ਰੋਗਰਾਮ ਦਾ ਸੰਚਾਲਨ ਮਿਸ ਸੋਨੀਆ ਮੈਮ ਵੱਲੋਂ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ। ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਕਿੰਡਰਗਾਰਟਨ ਦਾ ਪੜਾਅ ਪੂਰਾ ਹੋਣ ਤੇ ਸਰਟੀਫਿਕੇਟ ਦਿੱਤੇ ਗਏ। ਪ੍ਰਿੰਸੀਪਲ ਮੈਮ ਵੱਲੋਂ ਸਰਟੀਫਿਕੇਟ ਲੈਂਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨੇ ਮਾਣ ਮਹਿਸੂਸ ਕੀਤਾ। ਵਿਦਿਆਰਥੀ ਆਪਣੀ ਇਸ ਸੈਰੇਮਨੀ ਨੂੰ ਲੈ ਕੇ ਬਹੁਤ ਉਤਸਾਹਿਤ ਸਨ । ਬੱਚਿਆਂ ਵਿੱਚ ਅਗਲੀ ਜਮਾਤ ਵਿੱਚ ਜਾਣ ਦਾ ਚਾਅ ਦੇਖਿਆ ਗਿਆ।ਉਹਨਾਂ ਨੇ ਇਸ ਮੌਕੇ ਦਾ ਪੂਰਾ ਅਨੰਦ ਮਾਣਿਆ।ਸਕੂਲ ਵੱਲੋਂ ਮਾਪਿਆਂ ਲਈ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ।ਇਸ ਮੌਕੇ ਤੇ ਮਾਪਿਆਂ ਨੇ ਸਕੂਲ ਦੁਆਰਾ ਗ੍ਰੈਜੂਏਸ਼ਨ ਸੈਰੇਮਨੀ ਦੀ ਖੂਬ ਪ੍ਰਸੰਸਾ ਕੀਤੀ।ਇਸ ਮੌਕੇ ਤੇ ਮਿਸ ਯੋਗਤਾ ਦੁਗਲ ( ਕੋਡੀਨੇਟਰ), ਮਿਸ ਸੋਨੀਆ (ਇਨਚਾਰਜ)ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਆਖ਼ਰ ਵਿੱਚ ਪ੍ਰਿੰਸੀਪਲ ਮੈਮ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ।ਉਹਨਾਂ ਨੇ ਆਪਣੇ ਪ੍ਰੇਰਿਤ ਸ਼ਬਦਾਂ ਦੇ ਨਾਲ਼ ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਡੱਟ ਕੇ ਮਿਹਨਤ ਕਰਨ ਅਤੇ ਹਰ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀ ਆਪਣੀ ਜਿੰਦਗੀ ਵਿੱਚ ਚੰਗੀ ਵਿੱਦਿਆ ਪ੍ਰਾਪਤ ਕਰਕੇ ਇੱਕ ਉੱਚਾ ਮੁਕਾਮ ਹਾਸਲ ਕਰਨ ਅਤੇ ਉਹ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ।

