ਪਟਿਆਲਾ,27-02-2023,(ਪ੍ਰੈਸ ਕੀ ਤਾਕ਼ਤ ):- ਜ਼ਰੂਰਤਮੰਦਾਂ ਦੇ ਮਸੀਹੇ, ਸਟੇਟ ਬੈਂਕ ਆਫ ਪਟਿਆਲਾ ਵਿਖੇ ਲੰਮੇ ਸਮੇਂ ਸੇਵਾ ਕਰਨ ਵਾਲੇ ਅਤੇ ਸੋਨੀ ਬਲੱਡ ਡੋਨਰਜ਼ ਸੁਸਾਇਟੀ ਦੇ ਸਥਾਪਕ ਸਰਦਾਰ ਭਗਤ ਸਿੰਘ ਜੀ ਨੂੰ ਸ਼ਹਿਰ ਵਾਸੀਆਂ ਨੇ ਯਾਦ ਕੀਤਾ। ਸ਼੍ਰੀਮਤੀ ਅਮਰਜੀਤ ਕੌਰ, ਚੈਅਰਮੈਨ ਸੋਨੀ ਪਬਲਿਕ ਸਕੂਲ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ ਜੀ ਆਪਣੀ ਤਨਖਾਹ ਦਾ 40 ਪ੍ਰਤੀਸ਼ਤ ਹਿੱਸਾ ਜ਼ਰੂਰਤਮੰਦ ਵਿਦਿਆਰਥੀਆਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦੇਕੇ ਪਰਮਾਤਮਾ ਦਾ ਧੰਨਵਾਦ ਕਰਦੇ ਸਨ। ਸ਼੍ਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਭਗਤ ਸਿੰਘ ਜੀ ਕਦੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਹੋਏ ਫੋਟੋ ਨਹੀਂ ਖਿੱਚਵਾਕੇ ਅਖ਼ਬਾਰਾਂ ਵਿੱਚ ਨਹੀਂ ਦਿੰਦੇ ਸਨ ਤਾਂ ਜੋਂ ਉਹ ਜ਼ਰੂਰਤਮੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਸ਼ਰਮਿੰਦਾ ਨਾ ਹੋਣ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ, ਡਾਕਟਰ ਮਨਪ੍ਰੀਤ ਸਿੰਘ ਚੱਡਾ, ਸ਼੍ਰੀ ਪਵਨ ਗੋਇਲ, ਡਾਕਟਰ ਗੁਰਪ੍ਰੀਤ ਕੌਰ ਕਾਹਲੌ ਕੋਹਲੀ ਮੈਡਮ ਕਿਰਨ ਸਿੰਗਲਾ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਘਨਸਿਆਮ ਤਿਵਾੜੀ, ਇੰਦਰਜੀਤ ਕੌਰ, ਮਮਤਾ ਮੈਡਮ, ਸ਼੍ਰੀ ਮੁਰਾਰੀ ਲਾਲ ਸ਼ਰਮਾ ਅਤੇ ਰੀਤੂ ਰਾਣੀ ਨੇ ਦੱਸਿਆ ਕਿ ਸੋਨੀ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਤਿੰਨ ਸਿਲਾਈ ਕਢਾਈ ਸੈਂਟਰ ਅਨੰਦ ਮਾਰਗ ਸਕੂਲ ਜਗਦੀਸ਼ ਕਾਲੋਨੀ, ਦੁਰਗਾ ਮਾਤਾ ਮੰਦਰ ਮਥੁਰਾ ਕਾਲੋਨੀ ਅਤੇ ਏਕਤਾ ਨਗਰ ਸੋਨੀ ਪਬਲਿਕ ਸਕੂਲ ਵਿਖੇ ਪਿਛਲੇ 11 ਸਾਲਾਂ ਤੋਂ ਚਲਾਏ ਜਾ ਰਹੇ ਹਨ ਅਤੇ ਸੈਂਕੜੇ ਜ਼ਰੂਰਤਮੰਦ ਲੜਕੀਆਂ ਔਰਤਾਂ ਨੂੰ ਨੋ ਮਹੀਨੇ ਦੀ ਟ੍ਰੇਨਿੰਗ ਕਰਵਾਕੇ ਸਰਟੀਫਿਕੇਟ ਅਤੇ ਇਨਾਮ ਦੇਕੇ ਸਨਮਾਨਿਤ ਕੀਤਾ ਜਾਂਦਾ ਹੈ। ਸ਼੍ਰੀਮਤੀ ਅਮਰਜੀਤ ਕੌਰ ਜੀ ਅਤੇ ਵਰਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਬੇਨਤੀ ਕੀਤੀ ਕਿ ਜ਼ਰੂਰਤਮੰਦ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਮਦਦ, ਚੰਗੀ ਸਿਹਤ, ਤਦੰਰੁਸਤੀ ਅਰੋਗਤਾ, ਚੰਗੀ ਗੁਣਕਾਰੀ ਰੋਜ਼ਗਾਰ ਖੁਸ਼ੀਆਂ ਸਤੁੰਸ਼ਟੀ ਦੇਣ ਵਾਲੀ ਵਿੱਦਿਆ, ਘਰ ਪਰਿਵਾਰਾਂ ਮਹੱਲਿਆਂ ਸੜਕਾਂ ਤੇ ਸੁਰੱਖਿਆ ਚੰਗੇ ਵਾਤਾਵਰਨ ਅਤੇ ਅਮਨ ਸ਼ਾਂਤੀ ਪ੍ਰੇਮ ਸਹਿਣਸ਼ੀਲਤਾ ਨਿਮਰਤਾ ਪੈਦਾ ਕਰਨ ਲਈ ਕੀਤੀ ਜਾਵੇ।
