No Result
View All Result
Friday, April 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ

admin by admin
October 18, 2023
in BREAKING, COVER STORY, ENGLISH NEWS, National, WORLD
0
ਹਸਪਤਾਲ ’ਚ ਇਜ਼ਰਾਈਲ ਦੇ ਹਵਾਈ ਹਮਲੇ ’ਚ 500 ਮੌਤਾਂ

Palestinians look for survivors after Israeli airstrikes in Khan Younis, Gaza Strip, Monday, Oct. 16, 2023. AP/PTI(AP10_17_2023_000009A)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਸਿਟੀ ਦੇ ਇਕ ਹਸਪਤਾਲ ਵਿਚ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 500 ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਵੇਲੇ ਅਲ-ਆਹਲੀ ਹਸਪਤਾਲ ਵਿਚ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ। ਏਜੰਸੀ ਨੂੰ ਭੇਜੀਆਂ ਗਈਆਂ ਤਸਵੀਰਾਂ ਵਿਚ ਹਸਪਤਾਲ ਦੇ ਹਾਲ ਵਿਚ ਅੱਗ ਲੱਗੀ ਹੋਈ ਹੈ, ਟੁੱਟਿਆ ਹੋਇਆ ਕੱਚ ਖਿੱਲਰਿਆ ਹੋਇਆ ਹੈ। ਇਜ਼ਰਾਇਲੀ ਸੈਨਾ ਨੇ ਹਾਲੇ ਤੱਕ ਇਸ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਈਲ ਨੇ ਅੱਜ ਦੱਖਣੀ ਗਾਜ਼ਾ ਦੇ ਇਲਾਕਿਆਂ ਵਿਚ ਵੀ ਬੰਬਾਰੀ ਕੀਤੀ, ਜਿੱਥੇ ਇਸ ਵੱਲੋਂ ਫਲਸਤੀਨੀਆਂ ਨੂੰ ਆਪਣੇ ਸੰਭਾਵੀ ਹਮਲਿਆਂ ਤੋਂ ਪਹਿਲਾਂ ਖੇਤਰ ਖਾਲੀ ਕਰਨ ਲਈ ਕਹਿਣ ਦਾ ਦਾਅਵਾ ਵੀ ਕੀਤਾ ਗਿਆ ਹੈ। ਹਮਲੇ ਵਿਚ ਕਈ ਲੋਕ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਹਮਾਸ ਕੱਟੜਵਾਦੀਆਂ ਦੇ ਹਮਲੇ ਤੋਂ ਬਾਅਦ ਗਾਜ਼ਾ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਇਹ ਇਜ਼ਰਾਇਲੀ ਬੰਬਾਰੀ ਦਾ ਸਾਹਮਣਾ ਕਰ ਰਿਹਾ ਹੈ। ਇਜ਼ਰਾਇਲੀ ਹਵਾਈ ਹਮਲੇ ਵਿਚ ਹਮਾਸ ਦੀ ਫ਼ੌਜੀ ਸ਼ਾਖਾ ਦਾ ਇਕ ਚੋਟੀ ਦਾ ਕਮਾਂਡਰ ਵੀ ਮਾਰਿਆ ਗਿਆ ਹੈ। ਉਸ ਦੀ ਸ਼ਨਾਖਤ ਅਬੂ ਮਹਿਮੂਦ ਵਜੋਂ ਹੋਈ ਹੈ। ਲਬਿਨਾਨ ਨਾਲ ਲੱਗੀ ਇਜ਼ਰਾਈਲ ਦੀ ਸਰਹੱਦ ਉਤੇ ਹਿੰਸਾ ਵਧਣ ਨਾਲ ਖੇਤਰੀ ਟਕਰਾਅ ਦਾ ਦਾਇਰਾ ਵਧਣ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ, ਤੇ ਇਸ ਨੂੰ ਕੂਟਨੀਤਕ ਪੱਧਰ ਉਤੇ ਰੋਕਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿਚ 7 ਅਕਤੂਬਰ ਤੋਂ ਸ਼ੁਰੂ ਹੋਏ ਇਜ਼ਰਾਇਲੀ ਹਮਲਿਆਂ ਵਿਚ ਹੁਣ ਤੱਕ 3000 ਫਲਸਤੀਨੀ ਮਾਰੇ ਗਏ ਹਨ ਤੇ 12500 ਫੱਟੜ ਹਨ। ਸਿਹਤ ਮੰਤਰਾਲੇ ਮੁਤਾਬਕ ਮ੍ਰਿਤਕਾਂ ਵਿਚ ਦੋ-ਤਿਹਾਈ ਬੱਚੇ ਹਨ। ਕਰੀਬ 1200 ਲੋਕ ਮਲਬੇ ਵਿਚ ਦਫ਼ਨ ਹੋ ਗਏ ਹਨ। ਇਜ਼ਰਾਇਲੀ ਜਹਾਜ਼ਾਂ ਨੇ ਵੀ ਗਾਜ਼ਾ ਉਤੇ ਹਮਲੇ ਕੀਤੇ ਹਨ ਤੇ ਲੋਕ ਮਾਰੇ ਗਏ ਹਨ।

ਇਜ਼ਰਾਈਲ-ਲਬਿਨਾਨ ਸਰਹੱਦ ’ਤੇ ਵੀ ਟਕਰਾਅ

ਬੈਰੂਤ/ਸੰਯੁਕਤ ਰਾਸ਼ਟਰ: ਇਜ਼ਰਾਈਲ ਤੇ ਲਬਿਨਾਨ ਦੀ ਸਰਹੱਦ ’ਤੇ ਇਕ ਵਾਰ ਮੁੜ ਟਕਰਾਅ ਸਾਹਮਣੇ ਆਇਆ ਹੈ। ਇੱਥੇ ਇਜ਼ਰਾਇਲੀ ਬਲਾਂ ਤੇ ਲਬਿਨਾਨ ਦੇ ਹਥਿਆਰਬੰਦ ਗਰੁੱਪਾਂ ਵਿਚਾਲੇ ਹਲਕੀਆਂ ਝੜਪਾਂ ਹੋ ਰਹੀਆਂ ਹਨ। ਇਸ ਟਕਰਾਅ ਵਿਚ ਹਿਜ਼ਬੁੱਲ੍ਹਾ ਦੇ ਚਾਰ ਲੜਾਕਿਆਂ ਦੀ ਮੌਤ ਹੋ ਗਈ ਹੈ। ਲਬਿਨਾਨ ਤੋਂ ਦਾਗੀ ਗਈ ਇਕ ਐਂਟੀ-ਟੈਂਕ ਮਿਜ਼ਾਈਲ ਇਜ਼ਰਾਈਲ ਦੇ ਕਸਬੇ ਵਿਚ ਡਿੱਗੀ ਹੈ। ਇਸ ਕਾਰਨ ਤਿੰਨ ਲੋਕ ਫੱਟੜ ਹੋ ਗਏ। ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਲਬਿਨਾਨ ਦੀ ਸਰਹੱਦ ਨਾਲ ਲਗਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਦੌਰਾਨ ਅੱਜ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਰੂਸ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਤੇ ਦੇ ਉਸ ਖਰੜੇ ਨੂੰ ਨਕਾਰ ਦਿੱਤਾ ਜਿਸ ਵਿਚ ਗਾਜ਼ਾ ’ਚ ਗੋਲੀਬੰਦੀ ਦਾ ਸੱਦਾ ਦਿੱਤਾ ਗਿਆ ਸੀ ਪਰ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦਾ ਕੋਈ ਜ਼ਿਕਰ ਨਹੀਂ ਸੀ।

ਫਰਾਂਸ ਵੱਲੋਂ ਹਮਾਸ ਦੇ ਹਮਲੇ ’ਚ ਆਪਣੇ 21 ਨਾਗਰਿਕਾਂ ਦੀ ਮੌਤ ਦੀ ਪੁਸ਼ਟੀ

ਪੈਰਿਸ: ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ’ਤੇ ਹਮਾਸ ਦੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਉਸ ਦੇ 21 ਨਾਗਰਿਕ ਮਾਰੇ ਗਏ ਹਨ ਜਦਕਿ 11 ਹੋਰ ਲਾਪਤਾ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਅੱਜ ਅਲਬਾਨੀਆ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਗਾਜ਼ਾ ਵਿਚ ਬੰਧਕ ਬਣਾਏ ਗਏ ਨਾਗਰਿਕਾਂ ਨੂੰ ਰਿਹਾਅ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਭਾਰਤੀਆਂ ਤੇ ਨੇਪਾਲੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਇਜ਼ਰਾਈਲ ਤੋਂ ਰਵਾਨਾ

ਤਲ ਅਵੀਵ/ਨਵੀਂ ਦਿੱਲੀ: ਇਜ਼ਰਾਈਲ ਤੋਂ ਇਕ ਵਿਸ਼ੇਸ਼ ਉਡਾਣ ਅੱਜ ਭਾਰਤੀ ਨਾਗਰਿਕਾਂ ਤੇ 18 ਨੇਪਾਲੀ ਨਾਗਰਿਕਾਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਈ। ਇਹ ਸਾਰੇ ਹਮਾਸ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਉੱਥੋਂ ਵਾਪਸ ਆਉਣਾ ਚਾਹੁੰਦੇ ਸਨ। ਐਕਸ ’ਤੇ ਇਕ ਪੋਸਟ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ‘ਅਪਰੇਸ਼ਨ ਅਜੇਯ ਅੱਗੇ ਵੱਧ ਰਿਹਾ ਹੈ। 286 ਹੋਰ ਯਾਤਰੀ ਭਾਰਤ ਪਰਤ ਰਹੇ ਹਨ।’ ਇਜ਼ਰਾਈਲ ਵਿਚਲੇ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਅੱਜ ਤਲ ਅਵੀਵ ਤੋਂ ਦਿੱਲੀ ਲਈ ਪੰਜਵੀਂ ਉਡਾਣ ਗਈ ਹੈ। ਇਜ਼ਰਾਈਲ ਵਿਚਲੇ ਨੇਪਾਲੀ ਰਾਜਦੂਤ ਕਾਂਤਾ ਰਿਜ਼ਲ ਨੇ ਦੱਸਿਆ ਕਿ 18 ਨੇਪਾਲੀ ਨਾਗਰਿਕ ਸੰਕਟ ਵਾਲੇ ਇਲਾਕਿਆਂ ਵਿਚ ਰਹਿ ਰਹੇ ਸਨ ਤੇ ਵਾਪਸ ਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ 254 ਨੇਪਾਲੀ ਨਾਗਰਿਕਾਂ ਨੂੰ ਨੇਪਾਲ ਏਅਰਲਾਈਨ ਦੀ ਉਡਾਣ ਵਿਚ 12 ਅਕਤੂਬਰ ਨੂੰ ਵਾਪਸ ਭੇਜਿਆ ਗਿਆ ਸੀ, ਤੇ ਹੋਰ ਉਡਾਣਾਂ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਨੇਪਾਲ ਦੇ ਦੂਤਾਵਾਸ ਲਗਾਤਾਰ ਇਕ-ਦੂਜੇ ਦੇ ਸੰਪਰਕ ਵਿਚ ਹਨ। ਪਿਛਲੇ ਹਫਤੇ ਚਾਰ ਚਾਰਟਰਡ ਉਡਾਣਾਂ ਰਾਹੀਂ 906 ਯਾਤਰੀ ਤਲ ਅਵੀਵ ਤੋਂ ਭਾਰਤ ਆਏ ਸਨ।

Post Views: 48
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: hamashamas attackhamas attack israelhamas attacks israelhamas gazahamas israelhamas israel warhamas rocket attack israelhamas terror attackhamas vs israelhamas warhammasisrael at warisrael attack hamasisrael hamasisrael hamas newsisrael hamas warisrael hamas war newsisrael hamas war news todayisrael palestine warisrael warwarwar in israelwar israelwhy is hamas and israel at war
Previous Post

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਟੀਮ

Next Post

ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲੇ ਫੌਜੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ: ਰਾਜਨਾਥ ਸਿੰਘ

Next Post
रक्षा मंत्री राजनाथ सिंह कोरोना संक्रमित, घर में खुद को किया एकांतवास

ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲੇ ਫੌਜੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ: ਰਾਜਨਾਥ ਸਿੰਘ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800