ਓਲੰਪਿਕ ਕੁਆਲੀਫਾਇਰ ਅਤੇ ਹਾਕੀ ਵਿਸ਼ਵ ਕੱਪ ਦੀ ਤਿਆਰੀ ਲਈ ਭਾਰਤ ਦੀਆਂ 34 ਖਿਡਾਰਨਾਂ ਬੁੱਧਵਾਰ ਨੂੰ ਇਥੇ ਸੀਨੀਅਰ ਮਹਿਲਾ ਹਾਕੀ ਕੋਚਿੰਗ ਕੈਂਪ ’ਚ ਹਿੱਸਾ ਲੈਣਗੀਆਂ। ਸਪੇਨ ’ਚ ਪੰਜ ਦੇਸ਼ਾਂ ਦੇ ਟੂਰਨਾਮੈਂਟ ’ਚ ਮੇਜ਼ਬਾਨ ਦੇ ਇਲਾਵਾ ਬੈਲਜੀਅਮ, ਜਰਮਨੀ ਅਤੇ ਆਇਰਲੈਂਡ ਨਾਲ ਭਿੜਨ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਬਰੇਕ ਮਿਲਿਆ ਸੀ ਅਤੇ ਹੁਣ ਉਹ ਟਰੇਨਿੰਗ ਕੈਂਪ ’ਚ ਹਿੱਸਾ ਲੈਣਗੀਆਂ।

