ਅੰਮ੍ਰਿਤਸਰ : 25 ਦਸੰਬਰ ਜਿੱਥੇ ਅੱਜ ਪੂਰੇ ਭਾਰਤ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਅੱਜ ਅੰਮ੍ਰਿਤਸਰ ਦੇ ਵਿੱਚ ਪਿੰਡ ਕਾਲੇ ਵਿੱਚ ਲਵਲੀ ਮੋਟਰਸਾਈਕਲ ਵਰਕਸ਼ਾਪ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦੁੱਧ ਦਾ ਲੰਗਰ ਰਾਹਗੀਰ ਲਈ ਲਗਾਇਆ ਗਿਆ ਅਤੇ ਇਸ ਉਪਰੰਤ ਲਵਲੀ ਨੇ ਦੱਸਿਆ ਕਿ ਅੱਜ ਦਾ ਦੁੱਧ ਦਾ ਲੰਗਰ ਸਾਥੀਆ ਦੇ ਸਹਿਯੋਗ ਨਾਲ ਲਗਾਇਆ ਗਿਆ ਅਤੇ ਜਰੂਰਤਮੰਦ ਲੋਕਾ ਨੂੰ ਦੁੱਧ ਦਾ ਲੰਗਰ ਵਰਤਾਇਆ ਗਿਆ ਅਤੇ ਨਾਲ ਹੀ ਜਰੂਰਤਮੰਦ ਘਰਾਂ ਦੇ ਵਿੱਚ ਵੀ ਦੁੱਧ ਭੇਜਿਆ ਗਿਆ ਇਸ ਮੌਕੇ ਕੰਵਲਜੀਤ ਸਿੰਘ ਮੰਨੂ, ਸਤਨਾਮ ਸਿੰਘ, ਅਮਨ ਅਤੇ ਲਵਲੀ ਮੌਜੂਦ ਸਨ
