ਪਟਿਆਲਾ : ਵੱਖ—ਵੱਖ ਸਰਕਾਰੀ ਅਦਾਰਿਆਂ ਵਿੱਚ ਕੱਚੇ (ਕੰਟਰੈਕਟ) ਤੌਰ ਤੇ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ ਉਨ੍ਹਾਂ ਦਾ ਪੁਰਜੋਰ ਸਮਰਥਨ ਕਰਦਿਆਂ ਕੱਚੇ ਕਰਮਚਾਰੀਆਂ ਦੀਆਂ ਆਰਥਿਕ ਸਮੱਸਿਆਵਾਂ ਤੇ ਇਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧੇ ਤੇ ਪੱਕੇ ਕਰਨ ਤੇ ਵਿਸ਼ੇਸ਼ ਢੁੱਕਵੇਂ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਭਾਰੀ ਰੋਸ ਜਤਾਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੱਚੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਕੰਮ ਬਦਲੇ ਪ੍ਰਾਪਤ ਹੋ ਰਹੇ ਘੱਟ ਮਿਹਨਤਾਨੇ ਤੇ ਗਹਿਰੀ ਚਿੰਤਾ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਕੱਚੇ ਤੋਂਰ ਤੇ ਬਹੁ ਗਿਣਤੀ ਵਿੱਚ ਕਈ ਸਾਲਾਂ ਤੋਂ ਕਰਮਚਾਰੀ ਘੱਟ ਤਨਖਾਹ ਤੇ ਕੰਮ ਕਰਦੇ ਆ ਰਹੇ ਹਨ। ਜਿਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਕਮਜੋਰ ਹੋ ਚੁੱਕੀ ਹੈ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਨਹੀਂ ਹੋ ਰਿਹਾ ਤੇ ਇਨ੍ਹਾਂ ਦੇ ਪਰਿਵਾਰ ਦੋ ਡੰਗ ਦੀ ਰੋਟੀ ਲਈ ਮੋਹਤਾਜ ਹੋ ਰਹੇ ਹਨ। ਜਿਹੜੇ ਕਿ ਆਪਣੀ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰਥ ਹਨ ਇਨ੍ਹਾਂ ਨੂੰ ਸਰਕਾਰ ਵਲੋਂ ਨਾ ਬੋਨਸ ਤੇ ਨਾ ਹੀ ਕਿਸੇ ਕਿਸਮ ਦਾ ਕਿਰਾਇਆ, ਮੈਡੀਕਲ ਭੱਤਾ ਤੇ ਨਾ ਹੀ ਸਰਕਾਰੀ ਮਕਾਨ ਦੀ ਸੁਵਿਧਾ ਕੁੱਲ ਮਿਲਾਕੇ ਹਰ ਇੱਕ ਸੁਵਿਧਾ ਤੋਂ ਵਾਂਝੇ ਹਨ ਪਰ ਸੂਬਾ ਸਰਕਾਰ ਸੱਤਾ ਦਾ ਸੁੱਖ ਭੋਗ ਰਹੀ ਹੈ ਕੱਚੇ ਕਰਮਚਾਰੀ ਪੱਕੇ ਹੋਣ ਦੀ ਉਡੀਕ ਵਿੱਚ ਉਮਰਾਂ ਲੰਘ ਰਹੀਆਂ ਹਨ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀ ਇਸ ਆਸ ਤੇ ਘੱਟ ਤਨਖਾਹ ਤੇ ਕੰਮ ਕਰਦੇ ਹਨ ਕਿ ਉਹਨਾਂ ਨੂੰ ਕਦੇ ਪੱਕੇ ਮੁਲਾਜਮਾਂ ਬਰਾਬਰ ਤਨਖਾਹ ਪ੍ਰਾਪਤ ਹੋਵੇਗੀ ਪਰ 12 ਸਾਲ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਕੰਮ ਅਨੁਸਾਰ ਮਿਹਨਤਾਨੇ ਦਾ ਖੁਆਬ ਪੂਰਾ ਨਹੀਂ ਹੋ ਰਿਹਾ। ਇਹ ਕਰਮਚਾਰੀ ਆਰਥਿਕ ਤੰਗੀਆਂ ਨਾਲ ਸਾਲਾਂ ਜੂਝਦੇ ਰਹਿੰਦੇ ਹਨ।

ਜਦੋਂ ਕਿ ਕਈ ਸਾਲਾਂ ਤੋਂ ਘੱਟ ਮਿਹਨਤਾਨੇ ਤੇ ਕੰਮ ਕਰਦੇ ਆ ਰਹੇ ਕਰਮਚਾਰੀਆਂ ਨੂੰ ਕੀਤੇ ਜਾ ਰਹੇ ਆਪਣੇ ਕੰਮ ਪ੍ਰਤੀ ਚੰਗਾ ਤਜਰਬਾ ਹੁੰਦਾ ਹੈ। ਇਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਤੇ ਪੱਕੇ ਨਾ ਕਰਨਾ ਇਨ੍ਹਾਂ ਨਾਲ ਬੇਇਨਸਾਫੀ ਹੈ। ਇਸ ਸਰਕਾਰ ਨੇ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਹੀ ਕੀਤਾ ਹੈ ਮਾਨ ਸਰਕਾਰ ਦੀਆਂ ਦਿੱਤੀਆਂ ਗਰੰਟੀਆਂ ਫੇਲ ਸਾਬਤ ਹੋ ਰਹੀਆ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੰਮ ਮੁਤਾਬਿਕ ਪੈਸੇ ਠੇਕੇਦਾਰ ਵੱਲੋਂ ਕਾਮਿਆਂ ਨੂੰ ਨਹੀਂ ਦਿੱਤੇ ਜਾ ਰਹੇ ਜਦੋਂ ਕਿ ਘੱਟ ਪੈਸਿਆਂ ਵਿੱਚ ਠੇਕੇਦਾਰ ਅਧੀਨ ਕੰਮ ਕਰਨਾ ਲੋਕਾਂ ਦੀ ਮਜਬੂਰੀ ਹੁੰਦੀ ਹੈ। ਜਿਸ ਦਾ ਲਾਭ ਠੇਕੇਦਾਰ ਹੀ ਉਠਾਉਂਦਾ ਹੈ ਇਸ ਮੌਕੇ ਦਰਸ਼ਨ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਕੁਮਾਰ, ਚਰਨਜੀਤ ਚੌਹਾਨ, ਸੰਤਪਾਲ ਸਿੰਘ, ਦੀਪਕ ਦਮਨ, ਪਰਮਜੀਤ ਸਿੰਘ, ਜੋਰਾ ਸਿੰਘ, ਸੋਨੂੰ ਰਾਜਪਤ, ਕੁਲਜੀਤ ਸਿੰਘ, ਚਰਨਜੀਤ ਸਿੰਘ, ਜਗਤਾਰ ਸਿੰਘ, ਬੀ.ਐਮ. ਗੋਤਮ, ਪਵਨ ਕੁਮਾਰ, ਸੁਰਿੰਦਰ ਸੈਣੀ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ, ਵਿਸ਼ਾਲ ਪੁਰੀ, ਰਮਨਦੀਪ ਸਿੰਘ, ਰੋਹਿਤ ਸ਼ਰਮਾ, ਰਾਜੇਸ਼ ਕੁਮਾਰ, ਮੰਗਤ ਰਾਮ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ।

