No Result
View All Result
Saturday, September 12, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਾਨਪੁਰ ‘ਚ ਚੋਰਾਂ ਨੇ ਬੈਂਕ ”ਚੋਂ ਇਕ ਕਰੋੜ ਦਾ ਸੋਨਾ ਕੀਤਾ ਚੋਰੀ

admin by admin
December 24, 2022
in BREAKING, National
0
ਕਾਨਪੁਰ ‘ਚ ਚੋਰਾਂ ਨੇ ਬੈਂਕ ”ਚੋਂ ਇਕ ਕਰੋੜ ਦਾ ਸੋਨਾ ਕੀਤਾ ਚੋਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕਾਨਪੁਰ – ਲੁੱਟ ਦੀ ਇਕ ਹੈਰਾਨੀਜਨਕ ਘਟਨਾ ‘ਚ ਚੋਰਾ ਨੇ ਜ਼ਿਲ੍ਹੇ ਦੇ ਸਚੇਂਦੀ ਖੇਤਰ ‘ਚ 10 ਫੁੱਟ ਲੰਬੀ ਸੁਰੰਗ ਬਣਾ ਕੇ ਬੈਂਕ ਦਾ ਗੋਲਡ ਚੈਸਟ ਤੋੜਿਆ ਅਤੇ ਇਕ ਕਰੋੜ ਰੁਪਏ ਦਾ ਸੋਨਾ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਜੇ ਢਲ ਨੇ ਦੱਸਿਆ ਕਿ ਸਟਰਾਂਗ ਰੂਮ ‘ਚ ਦਾਖ਼ਲ ਹੋਣ ‘ਚ ਕਾਮਯਾਬ ਹੋ ਗਏ। ਚੋਰ ਕੈਸ਼ ਚੈਸਟ ਨਹੀਂ ਤੋੜ ਸਕੇ, ਜਿਸ ‘ਚ 32 ਲੱਖ ਰੁਪਏ ਨਕਦ ਰੱਖੇ ਸਨ। ਉਨ੍ਹਾਂ ਦੱਸਿਆ ਕਿ ਇਹ ਚੈਸਟ, ਗੋਲਡ ਚੈਸਟ ਕੋਲ ਹੀ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀ ਭਾਨੂਤੀ ਬ੍ਰਾਂਚ ਤੋਂ ਚੋਰੀ ਹੋਏ ਸੋਨੇ ਦਾ ਅੰਦਾਜ਼ਾ ਦੇਣ ‘ਚ ਬੈਂਕ ਅਧਿਕਾਰੀਆਂ ਨੂੰ ਕਈ ਘੰਟੇ ਲੱਗ ਗਏ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਚੋਰੀ ਹੋਇਆ ਸੋਨਾ 1.8 ਕਿਲੋਗ੍ਰਾਮ ਤੋਂ ਵੱਧ ਹੈ, ਜਿਸ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਹੈ। ਬੈਂਕ ਡਕੈਤੀ ਦੀ ਜਾਂਚ ਕਰ ਰਹੇ ਪੁਲਸ ਅਤੇ ਫੋਰੈਂਸਿਕ ਅਧਿਕਾਰੀਆਂ ਨੇ ਪਾਇਆ ਕਿ ਚੋਰਾਂ ਨੇ ਬੈਂਕ ਦੇ ਨੇੜੇ ਇਕ ਖਾਲੀ ਪਲਾਟ ‘ਚੋਂ ਕਰੀਬ ਚਾਰ ਫੁੱਟ ਚੌੜੀ ਅਤੇ 10 ਫੁੱਟ ਲੰਬੀ ਸੁਰੰਗ ਪੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਬੈਂਕ ਦੇ ਹੀ ਕਿਸੇ ਵਿਅਕਤੀ ਦਾ ਕੰਮ ਹੋ ਸਕਦਾ ਹੈ, ਜਿਸ ਨੇ ਇਸ ਘਟਨਾ ‘ਚ ਪੇਸ਼ੇਵਰ ਅਪਰਾਧੀਆਂ ਦੀ ਮਦਦ ਕੀਤੀ। ਸਾਨੂੰ ਸਟਰਾਂਗ ਰੂਮ ਤੋਂ ਉਂਗਲੀਆਂ ਦੇ ਨਿਸ਼ਾਨ ਸਮੇਤ ਕੁਝ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਇਸ ਘਟਨਾ ਦਾ ਖ਼ੁਲਾਸਾ ਕਰਨ ‘ਚ ਮਦਦ ਮਿਲ ਸਕਦੀ ਹੈ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਨੇ ਇਸ ਇਲਾਕੇ ਦੀ ਪਹਿਲਾਂ ਤੋਂ ਰੇਕੀ ਜ਼ਰੂਰ ਕੀਤੀ ਸੀ ਅਤੇ ਉਹ ਇਸ ਬੈਂਕ ਦੇ ਨਿਰਮਾਣ, ਵਾਸਤੂਸ਼ਿਲਪ ਆਦਿ ਤੋਂ ਅਤੇ ਨਾਲ ਹੀ ਸਟਰਾਂਗ ਰੂਮ ਅਤੇ ਗੋਲਡ ਚੈਸਟ ਦੀ ਜਗ੍ਹਾ ਤੋਂ ਜਾਣੂੰ ਸਨ। ਪੁਲਿਸ ਕਮਿਸ਼ਨਰ ਬੀਪੀ ਜੋਗਦੰਡ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਸ਼ੁੱਕਰਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਬੈਂਕ ਦੇ ਅਧਿਕਾਰੀ ਉੱਥੇ ਪਹੁੰਚੇ ਅਤੇ ਪਾਇਆ ਕਿ ਗੋਲਡ ਚੈਸਟ ਅਤੇ ਸਟਰਾਂਗ ਰੂਮ ਦਾ ਦਰਵਾਜ਼ਾ ਖੁੱਲ੍ਹਿਆ ਸੀ। ਬੈਂਕ ਅਧਿਕਾਰੀਆਂ ਨੇ ਉਸ ਸੁਰੰਗ ਨੂੰ ਵੀ ਦੇਖਿਆ, ਜਿੱਥੋਂ ਚੋਰ ਸਟਰਾਂਗ ਰੂਮ ‘ਚ ਦਾਖ਼ਲ ਹੋਏ ਸਨ। ਜੋਗਦੰਡ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ, ਫੋਰੈਂਸਿਕ ਮਾਹਿਰ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਵਿਚ ਬੈਂਕ ਦੇ ਪ੍ਰਬੰਧਕ ਨੀਰਜ ਰਾਏ ਨੇ ਪੁਲਸ ਨੂੰ ਦੱਸਿਆ ਕਿ 1.8 ਕਿਲੋਗ੍ਰਾਮ ਤੋਂ ਵੱਧ ਭਾਰ ਦਾ ਸੋਨਾ 29 ਲੋਕਾਂ ਦਾ ਸੀ, ਜਿਨ੍ਹਾਂ ਨੇ ਇਸ ਨੂੰ ਗਿਰਵੀ ਰੱਖ ਕੇ ਕਰਜ਼ ਲਿਆ ਸੀ।

 

Post Views: 199
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਜਲ, ਜੰਗਲ ਤੇ ਜ਼ਮੀਨ ਬਚਾਉਣ ਵਾਲੇ ਲੋਕਾਂ ਤੱਕ ਪਹੁੰਚਣ ਕੇਂਦਰ ਸਰਕਾਰ ਦੀਆਂ ਸਹੂਲਤਾਂ

Next Post

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ; 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ

Next Post
ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ; 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ; 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800