ਬਰਨਾਲਾ, 16 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਥਾਣਾ ਸਿਟੀ –1 ਬਰਨਾਲਾ ਦੇ ਐਸ.ਐਚ.ਓ ਬਲਜੀਤ ਸਿੰਘ ਅਤੇ ਇੱਕ ਥਾਣੇਦਾਰ ‘ਤੇ ਕੁਰਪਸ਼ਨ ਐਕਟ ਤਹਿਤ ਮੁਕੱਦਮਾ ਦਰਜ ਹੋ ਗਿਆ ਡੀ.ਐਸ.ਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਿਲਹਾਲ ਐਫ.ਆਈ.ਆਰ ਨੰਬਰ 347 ਤਹਿਤ ਕੁਰਪਸ਼ਨ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਥਾਣਾ ਸਿਟੀ –1 ਦੀ ਪੁਲਸ ਨੇ ਇੱਕ ਕੁੜੀ ਨੂੰ ਭਜਾ ਕੇ ਲਿਜਾਣ ਦੇ ਦੋਸ਼ ਤਹਿਤ ਬਾਘਾ ਪੁਰਾਣਾ ਤੋਂ ਇੱਕ ਵਿਅਕਤੀ ਫੜਿਆ ਸੀ ਜਿਸ ਦੀ ਬਾਅਦ ਵਿਚ ਪਛਾਣ ਦਵਿੰਦਰ ਸਿੰਘ ਨਾਮੀ ਗੈਂਗਸਟਰ ਵੱਜੋਂ ਹੋਈ ਉਕਤ ਗੈਂਗਸਟਰ ਦੀ ਥਾਣਾ ਸਿੱਧਵਾਂ ਬੇਟ ਪੁਲਸ ਨੂੰ ਕਈ ਮਾਮਲਿਆਂ ਵਿੱਚ ਤਲਾਸ਼ ਸੀ ਬਰਨਾਲਾ ਸਿਟੀ-1 ਦੇ ਪੁਲਸ ਨੇ ਉਕਤ ਜਾਣਕਾਰੀ ਹੁੰਦਿਆਂ ਵੀ ਮੋਟੀ ਰਕਮ ਦਾ ਲੈਣ ਦੇਣ ਕਰਕੇ ਦਵਿੰਦਰ ਸਿੰਘ ਨੂੰ ਛੱਡ ਦਿੱਤਾ ਬਾਅਦ ਵਿੱਚ ਸਿਕਾਇਤ ਹੋਣ ‘ਤੇ ਇਸ ਮਾਮਲੇ ਦੀ ਡੀ.ਐਸ.ਪੀ ਬਰਨਾਲਾ ਵੱਲੋਂ ਪੜਤਾਲ ਕਰਕੇ ਥਾਣਾ ਸਿਟੀ –1 ਦੇ ਐਸ.ਐਚ.ਓ ਬਲਜੀਤ ਸਿੰਘ ਅਤੇ ਏ.ਐਸ.ਆਈ ਪਵਨ ਕੁਮਾਰ ਦੇ ਬਰਖਿਲਾਫ਼ ਐਫ਼.ਆਈ.ਆਰ ਨੰਬਰ 347 ਤਹਿਤ ਕੁਰਪਸ਼ਨ ਐਕਟ ਮੁਕੱਦਮਾ ਦਰਜ ਕੀਤਾ ਗਿਆ ਹੈ।