ਪਟਿਆਲਾ , 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਸ਼ਹਿਰ ਦਾ ਇਕ ਮੰਨਿਆ ਪ੍ਰਮੰਨਿਆ ਸਕੂਲ ਹੈ। ਇਹ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਹਮੇਸ਼ਾਂ ਮੋਹਰੀ ਰਿਹਾ ਹੈ ਅਤੇ ਸਕੂਲ ਨੇ ਹਮੇਸ਼ਾਂ ਹੀ ਚੰਗੇ ਅਤੇ ਜ਼ਿੰਮੇਵਾਰ ਵਿਿਦਆਰਥੀਆਂ ਦਾ ਨਿਰਮਾਣ ਕਰਕੇ ਦੇਸ਼ ਤੇ ਕੌਮ ਦੀ ਸੇਵਾ ਕੀਤੀ ਹੈ। ਜਦੋਂ ਵੀ ਵਿਿਦਆਰਥੀ ਕਿਸੇ ਉੱਚ ਮੁਕਾਮ ਤੇ ਪਹੁੰਚਦੇ ਹਨ ਤਾਂ ਸਕੂਲ ਵੱਲੋਂ ਉਹਨਾਂ ਨੂੰ ਹਮੇਸ਼ਾਂ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸੰਬੰਧ ਵਿੱਚ ਹਮੇਸ਼ਾਂ ਹੀ ਸਕੂਲ ਵੱਲੋਂ ਇਕ ਸਲਾਨਾ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਸਾਲ ਇਹ ਸਮਾਗਮ 7 ਦਸੰਬਰ 2019 ਨੂੰ ਬੁੱਢਾ ਦਲ ਪਬਲਿਕ ਸਕੂਲ ਵਿੱਚ ਹੋਇਆ। ਇਸ ਮੌਕੇ ਤੇ ਇਹਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ੍ਰੀ ਵਰੁਨ ਸ਼ਰਮਾ ^ ਐੱਸHਪੀH ਸਿਟੀ, ਪਟਿਆਲਾ, ਸ੍ਰੀ ਸੰਜੀਵ ਸ਼ਰਮਾ^ ਮੇਅਰ, ਪਟਿਆਲਾ, ਸਕੂਲ ਦੇ ਚੀਫ ਪੈਟਰਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਪ੍ਰੈਜ਼ੀਡੈਂਟ ਸ੍ਰੀਮਤੀ ਸੁਖਵਿੰਦਰਜੀਤ ਕੌਰ, ਪ੍ਰਿੰਸੀਪਲ^ ਡਾH (ਸ੍ਰੀਮਤੀ) ਅੰਮ੍ਰਿਤ ਔਜਲਾ, ਮਾਪੇ, ਵਿਿਦਆਰਥੀ ਅਤੇ ਸਕੂਲ ਦੇ ਅਧਿਆਪਕ ਉਚੇਚੇ ਤੌਰ ਤੇ ਸ਼ਾਮਲ ਹੋਏ।
ਸਮਾਗਮ ਦਾ ਸ਼ੁਭ ਆਰੰਭ ਸ਼ਬਦ ਗਾਇਨ ਨਾਲ ਹੋਇਆ। ਇਹ ਪੂਰਾ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ। ਵਿਿਦਆਰਥੀਆਂ ਦੁਆਰਾ ‘ਨਾਨਕ ਕਦੇ ਤਾਂ ਆਪਣੀ ਧਰਤੀ ਤੇ ਆ ਕੇ ਵੇਖ* ਨਾਮਕ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ 850 ਵਿਿਦਆਰਥੀਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਵਿੱਚ 100 ਫੀਸਦੀ ਹਾਜ਼ਰੀ ਵਾਲੇ ਵਿਿਦਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕਰ ਚੁੱਕੇ ਵਿਿਦਆਰਥੀ ਦੇਵਦਰਸ਼ਦੀਪ ਸਿੰਘ (ਪੰਜਾਬ ਸਿਵਲ ਸਰਵਿਸ ਪ੍ਰੀਖਿਆ 2018 ਵਿੱਚ ਪਹਿਲਾ ਸਥਾਨ ਅਤੇ ਭਾਰਤੀ ਜੰਗਲਾਤ ਪ੍ਰੀਖਿਆ 2019 ਵਿੱਚ 12ਵਾਂ ਸਥਾਨ), ਗੌਰਵ ਗੋਇਲ (ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2019 ਵਿੱਚ 10ਵਾਂ ਸਥਾਨ) ਅਤੇ ਨੇਹਾ ਗਰਗ (ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2019 ਵਿੱਚ 30ਵਾਂ ਸਥਾਨ) ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ (ਸ੍ਰੀਮਤੀ) ਅੰਮਿਤ ਔਜਲਾ ਜੀ ਨੇ ਇਨਾਮ ਪ੍ਰਾਪਤ ਕਰਨ ਵਾਲੇ ਸਾਰੇ ਵਿਿਦਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਪ੍ਰੋਗਰਾਮ ਦਾ ਅੰਤ ਆਰਤੀ ਨਾਲ ਕੀਤਾ ਗਿਆ।