ਪੰਜਾਬੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਖੇ ਸਿਿਵਲ ਡਿਫੈਂਸ ਜਾਗਰੂਕਤਾ ਦਿਵਸ ਮਨਾਇਆ
ਪਟਿਆਲਾ , 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਅੰਤਰ ਰਾਸ਼ਟਰੀ ਸਿਿਵਲ ਡਿਫੈਂਸ ਜਾਗਰੂਕਤਾ ਦਿਵਸ ਮਨਾਇਆ ਗਿਆ।ਇਹ ਦਿਵਸ ਨਾਗਰਿਕਾਂ ਨੂੰ ਸਿਿਵਲ ਡਿਫੈਂਸ ਦੀ ਮਹੱਤਤਾ ਤੋਂ ਜਾਣੂ ਕਰਾਉਂਣ ਸੰਬੰਧੀ ਮਨਾਇਆ ਜਾਂਦਾ ਹੈ।ਸਿਿਵਲ ਡਿਫੈਂਸ ਵਲੰਟੀਅਰਸ ਆਪਣੇ ਮਨੁੱਖੀ ਭਰਾਵਾਂ ਨੂੰ ਕੁਦਰਤੀ ਆਫਤਾਵਾਂ ਜਿਵੇਂ ਹੜ=, ਭੂਚਾਲ, ਤੂਫਾਨ ਅਤੇ ਅੱਗ ਦੌਰਾਨ ਮੁੱੱਢਲੀ ਸਹਾਇਤਾ ਦੇ ਕੇ ਬਚਾਉਂਦੇ ਹਨ।ਇਸ ਮੌਕੇ ਸਕੂਲ ਦੀ ਵਿੱਦਿਆਰਥਣ ਰੋਜ਼ਲੀਨ ਨੇ ਇਸ ਵਿਸ਼ੇ ਦੀ ਮਹੱਤਤਾ ਦੱਸਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸH ਸਤਵੀਰ ਸਿੰਘ ਗਿੱਲ ਏHੲੈੱਨHਓHਪਰਵਿੰਦਰ ਸਿੰਘ ਲੈਕਚਰਾਰ ਅਤੇ ਬਾਕੀ ਸਟਾਫ ਵੀ ਮੌਜੂਦ ਸਨ।