ਆਦਮਪੁਰ, 19ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਆਦਮਪੁਰ ਦੇ ਇਕ ਪਿੰਡ ਵਿਚ 11 ਸਾਲਾ ਬੱਚੀ ਨਾਲ ਪਿੰਡ ਦੇ ਨੌਜਵਾਨ ਵੱਲੋਂ ਜਬਰ-ਜ਼ਿਨਾਹ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਸ ਉੱਪਰ ਕੇਸ ਦਰਜ ਕੇ ਮੁਜ਼ਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ 8 ਸਾਲ ਪਹਿਲਾਂ ਹੀ ਹੋ ਗਈ ਸੀ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚ ਇਕ ਮੁੰਡਾ ਤੇ 2 ਕੁੜੀਆਂ ਹਨ ।