ਲੁਧਿਆਣਾ,19 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਕੋਰੋਨਾ ਮਹਾਂਮਾਰੀ ਦੇ ਘਟਦਿਆਂ ਹੀ ਨਾਮੁਰਾਦ ਬਿਮਾਰੀ ਸਵਾਈਨ ਫਲੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਲੂ ਕਾਰਨ ਬੀਤੇ ਦਿਨ ਲੁਧਿਆਣਾ ਵਿਚ ਇਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 15 ਅਗਸਤ ਨੂੰ ਇਕ ਔਰਤ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਬਿਮਾਰੀ ਨਾਲ ਸਬੰਧਿਤ ਲੈਬ ਜਾਂਚ ਕਰਵਾਉਣ ‘ਤੇ ਉਸ ਦੇ ਸਰੀਰ ਵਿਚ ਸਵਾਈਨ ਫਲੂ ਪਾਇਆ ਗਿਆ। ਸਿਵਲ ਸਰਜਨ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ ਅਤੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਜਾ ਰਹੇ ਹਨ, ਅਤੇ ਉਨ੍ਹਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ।