ਚੰਡੀਗੜ, 7 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਤਹਿਸੀਲ ਖਡੂਰ ਸਾਹਿਬ, ਜ਼ਿਲਾ ਤਰਨ ਤਾਰਨ ਵਿਖੇ ਤਾਇਨਾਤ ਸੀਨੀਅਰ ਸਹਾਇਕ ਰਾਕੇਸ਼ ਕੁਮਾਰ ਅਤੇ ਐਸ.ਡੀ.ਐਮ ਦਫ਼ਤਰ ਖਡੂਰ ਸਾਹਿਬ ਦੀ ਜੂਨੀਅਰ ਸਹਾਇਕ ਕੁਲਵਿੰਦਰਜੀਤ ਕੌਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਪਿੰਡ ਸਰਹਾਲੀ ਕਲਾਂ, ਜ਼ਿਲਾ ਤਰਨ ਤਾਰਨ ਦੇ ਦਿਆ ਸਿੰਘ ਦੀ ਸ਼ਿਕਾਇਤ ‘ਤੇ ਗਿ੍ਰਫਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੋਸ਼ ਲਾਏ ਸਨ ਕਿ ਉਕਤ ਦੋਸ਼ੀ ਕਰਮਚਾਰੀਆਂ ਨੇ ਐਸਡੀਐਮ ਵਲੋਂ ਉਸਦੀ ਜ਼ਮੀਨ ਸੰਬਧੀ ਕੀਤੇ ਫੈਸਲੇ ਦੀ ਨਕਲ ਦੇਣ ਬਦਲੇ 1,00,000 ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਹਿਲੀ ਕਿਸ਼ਤ ਵਜੋਂ ਉਹ 20,000 ਰੁਪਏ ਪਹਿਲਾਂ ਹੀ ਦੋਸ਼ੀਆਂ ਨੂੰ ਦੇ ਚੁੱਕਾ ਹੈ।
ਉਸ ਵੱਲੋਂ ਦਿੱਤੀ ਜਾਣਕਾਰੀ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਟੀਮ ਨੇ ਦੋਵਾਂ ਦੋਸ਼ੀਆਂ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ ਦੂਜੀ ਕਿਸ਼ਤ ਵਜੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Tagged #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh, carona cerfew updates in punjab, chandigarh news, CHIEF MINISTER OFFICE PUNJAB, corona virus in punjab, corona virus latest figures news in punjab, coronavirus in punjab: Latest News & Videos, CoronaVirus is easier to avoid in punjab, coronavirus rumors in punjab, crime news in punjab, criminal news, criminal story, Dr Senu Duggal additional director department of information and public relations Punjab, Dr Senu Duggal DPR Punjab latest news and videos, How To Prevent Coronavirus In punjab, Information & Public Relations Department Punjab, international latest news channel, just now india news, Latest News and Updates on Punjab, live #Ask Captain Facebook interaction, live updates, live viral news, live viral video, Lock Down Punjab, pb govt. news, press ki takat, press ki taquat, punjab congress akali dal news, punjab congress news, punjab Coronavirus Live Updates, punjab Coronavirus rumour-mongers, Punjab coronavirus symptoms, punjab crime news, Punjab government latest news, Punjab Live latest news, punjab politics, Punjabi khabran, punjabi latest news, Senu Duggal pro chandigarh latest news and videos, Suspected Of Corona Virus Found In Punjab, top 10 newspapers, top ten patiala daily punjabi newspapers list, सूचना एवं लोक संपर्क विभाग पंजाब Punjab coronavirus symptoms, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਕੋਰੋਨਾ ਵਾਇਰਸ, ਕੋਰੋਨਾਵਾਇਰਸ