Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਵਲਟੋਹਾ ਪੁਲਿਸ ਨੇ ਸੰਗੀਨ ਧਰਾਵਾਂ ਤਹਿਤ ਮਾਮਲਾ ਕੀਤਾ ਦਰਜ - Ozi News
  • Login
Wednesday, October 29, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਵਲਟੋਹਾ ਪੁਲਿਸ ਨੇ ਸੰਗੀਨ ਧਰਾਵਾਂ ਤਹਿਤ ਮਾਮਲਾ ਕੀਤਾ ਦਰਜ

admin by admin
August 20, 2021
in PUNJAB
0
ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ ਵਲਟੋਹਾ ਪੁਲਿਸ ਨੇ ਸੰਗੀਨ ਧਰਾਵਾਂ ਤਹਿਤ ਮਾਮਲਾ ਕੀਤਾ ਦਰਜ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
ਤਰਨਤਾਰਨ/ਭਿੱਖੀਵਿੰਡ 20 ਅਗਸਤ (ਰਣਬੀਰ  ਸਿੰਘ ) ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਤੋਂ ਪੱਤਰਕਾਰ ਬਲਜੀਤ ਸਿੰਘ ਦੇ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੀ ਭਤੀਜੀ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਥਾਣਾ ਵਲਟੋਹਾ ਪੁਲਿਸ ਨੇ ਬਾਏ ਨੇਮ ਤਿੰਨ ਵਿਅਕਤੀਆਂ ਤੇ ਇੱਕ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨੇ ਦੱਸਿਆ ਕਿ ਪੀੜਤ ਬਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਵਾਸੀ ਅਮਰਕੋਟ ਪਿੰਡ ਦਿਆਲਪੁਰ ਤੋਂ ਦਵਾਈ ਲੈ ਕੇ ਆਪਣੇ ਘਰ ਨੂੰ ਵਾਪਿਸ ਆ ਰਹੇ ਸਨ। ਤਾਂ ਜਦ ਉਹ ਪਿੰਡ ਵਾਡ਼ਾ ਤੇਲੀਆਂ ਦੇ ਨਜ਼ਦੀਕ ਪਹੁੰਚੇ ਤਾਂ ਅਲਗੋ ਕੋਠੀ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਉਰਫ਼ ਸੋਨੂ ਜੋ ਕਿ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਮੈਂਬਰ ਦੱਸਦਾ ਹੈ ਅਤੇ ਉਸ ਦਾ ਬੇਟਾ ਗੌਰਵਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦਾ ਛੋਟਾ ਬੇਟਾ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਸੁਖਵਿੰਦਰ ਸਿੰਘ ਅਤੇ ਉਸਦੇ ਭਰਾ ਦਾ ਲੜਕਾ ਜੋ ਕਿ ਗੱਡੀ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਵਾਡ਼ਾ ਤੇਲੀਆਂ ਦੇ ਕੋਲ ਰਸਤਾ ਰੋਕ ਕੇ ਉਨ੍ਹਾਂ ਦੀ  ਗੱਡੀ ਉੱਤੇ ਹਮਲਾ ਕਰ ਦਿੱਤਾ । ਜਿਸ ਦੌਰਾਨ ਉਨ੍ਹਾਂ ਵੱਲੋਂ ਗੱਡੀ ਦੇ ਸ਼ੀਸ਼ੇ ਭੰਨੇ ਗਏ ਅਤੇ ਬਲਵਿੰਦਰ ਕੌਰ ਦੇ ਕੱਪੜੇ ਅਤੇ ਉਸ ਦੀ ਪੋਤਰੀ ਦੇ ਕੱਪੜੇ ਪਾੜੇ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ ਉੱਥੋਂ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਪੀੜਤ ਪਰਿਵਾਰ ਵੱਲੋਂ ਤੁਰੰਤ ਪੁਲਿਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ  ਮੌਕੇ ਤੇ ਪਹੁੰਚੀ ਪੁਲਿਸ ਚੌਕੀ ਅਲਗੋਂ ਕੋਠੀ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਹਾਲਾਤਾਂ ਤੋਂ ਥਾਣਾ ਵਲਟੋਹਾ ਦੇ ਮੁਖੀ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨੂੰ ਜਾਣੂ ਕਰਵਾਇਆ। ਜਿਸ ਤੋਂ ਬਾਅਦ ਵਲਟੋਹਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਗਤਾਰ ਸਿੰਘ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਖਵਿੰਦਰ ਸਿੰਘ ਮਨਦੀਪ ਸਿੰਘ ਉਰਫ ਮਨੂ ਪੁੱਤਰ ਸੁਖਵਿੰਦਰ ਸਿੰਘ ਅਤੇ ਉਸ ਦੇ ਭਰਾ ਦੇ ਲੜਕੇ ਤੇ ਮਾਮਲਾ ਦਰਜ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਪੱਤਰਕਾਰ ਦੇ ਪਰਿਵਾਰ ਤੇ ਹੋਏ ਇਸ ਹਮਲੇ ਨਾਲ ਕਾਨੂੰਨੀ ਵਿਵਸਥਾ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਕਿਉਂਕਿ ਹਮਲੇ ਤੋਂ 20 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਥਾਣਾ ਵਲਟੋਹਾ ਪੁਲਿਸ  ਨੇ ਐੱਫ.ਆਈ.ਆਰ ਦਰਜ ਕਰਨ ਵਿਚ ਦੇਰੀ ਕੀਤੀ ਅਤੇ ਸਿਆਸੀ ਦਬਾਅ ਝਲਕਦਾ ਦਿਖਾਈ ਦਿੱਤਾ । ਜਿਸ ਤੋਂ ਬਾਅਦ ਪੱਤਰਕਾਰ ਯੂਨੀਅਨ ਵੱਲੋਂ ਧਰਨਾ ਦੇਣ ਤੱਕ ਦੀ ਨੌਬਤ ਆ ਗਈ ਸੀ। ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ ਨੇ ਦੋਸ਼ੀਆਂ ਤੇ ਆਈ.ਪੀ.ਸੀ ਦੀ ਧਾਰਾ 341,427,506,354-B,34 ਤਹਿਤ ਪਰਚਾ ਦਰਜ ਕਰਕੇ ਪੱਤਰਕਾਰਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਡੱਕਣ ਦਾ ਪੱਤਰਕਾਰਾ ਨੂੰ ਵਿਸ਼ਵਾਸ਼ ਦਿਵਾਇਆ । ਉੱਥੇ ਹੀ ਇਸ ਸਬੰਧੀ ਪੱਤਰਕਾਰ ਯੂਨੀਅਨ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਹਲਕਾ ਖੇਮਕਰਨ ਤੋਂ ਪ੍ਰਧਾਨ ਰਾਣਾ ਬੁੱਗ ਨੇ ਚਿਤਾਵਨੀ ਦਿੱਤੀ ਕਿ ਸਿਆਸੀ ਦਬਾਅ ਤਹਿਤ ਪੱਤਰਕਾਰ ਅਤੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰਾ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ।
Post Views: 73
  • Facebook
  • Twitter
  • WhatsApp
  • Telegram
  • Facebook Messenger
  • Copy Link
Tags: AmarkotFiled a case against an unknown personJournalist Baljit SinghJournalists Union Press Struggle Journalists Associationlatest newslatest updates on punjabLegal systemMember of the Congress Partypress ki taquat newspunjab newsSHO Narinder Singh DhotiThe attack on the journalist's familytop 10 newsValtoha police stationVillage Dayalpur
Previous Post

ਭਾਜਪਾ ਦੀ ਉਲਟੀ ਗਿਣਤੀ ਸ਼ੁਰੂ : ਅਨਿਲ ਜੋਸ਼ੀ ਨੇ ਛੱਡਿਆ ਸਾਥ

Next Post

अमरिन्दर द्वारा कृषि मज़दूरों & भूमिहीन किसानों के लिए 520 करोड़ रुपए की कजऱ् राहत स्कीम

Next Post
अमरिन्दर द्वारा कृषि मज़दूरों & भूमिहीन किसानों के लिए 520 करोड़ रुपए की कजऱ् राहत स्कीम

अमरिन्दर द्वारा कृषि मज़दूरों & भूमिहीन किसानों के लिए 520 करोड़ रुपए की कजऱ् राहत स्कीम

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In