ਬਰਨਾਲਾ,25 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬਰਨਾਲਾ ਵਿਖੇ ਕਰਜੇ ਤੋਂ ਤੰਗ ਕਿਸਾਨ ਦੁਆਰਾ ਖੁਦਕੁਸ਼ੀ ਕਰ ਲੈਣ ਪਿੱਛੋਂ ਮਿਰਤਕ ਦਾ ਪੋਸਟ ਮਾਰਟਮ ਕਰਨ ਚ ਦੇਰੀ ਕਰਨ ਤੋਂ ਭੜਕੇ ਪਰਿਵਾਰਕ ਮੈਬਰਾਂ ਨੇ ਸਿਵਲ ਹਸਪਤਾਲ ਦੇ ਗੇਟ ਤੇ ਧਰਨਾ ਦੇਣ ਪਿੱਛੋਂ ਐੱਸ ਐਮ ਓ ਨੂੰ ਉਸਦੇ ਦਫ਼ਤਰ ਚ ਬੰਦੀ ਬਣਾ ਕੇ ਤਕਰੀਬਨ ਅੱਧਾ ਘੰਟਾ ਹੰਗਾਮਾ ਕੀਤਾ। ਉਪਰੰਤ ਪਰਿਵਾਰਕ ਮੈਬਰ ਮੋਰਚਰੀ ਦਾ ਜਿੰਦਰਾ ਤੋੜ ਕੇ ਮਿਰਤਕ ਦੇਹ ਨੂੰ ਲੈ ਗਏ।ਮਾਹੌਲ ਤਣਾਅ ਪੂਰਣ ਹੋਣ ਤੇ ਵੱਡੀ ਗਿਣਤੀ ਚ ਪੁਲਿਸ ਫੋਰਸ ਹਸਪਤਾਲ ਚ ਪਹੁੰਚ ਗਈ ।
ਜਾਣਕਾਰੀ ਮੁਤਾਬਿਕ ਕਰੀਬ ਡੇਢ ਕੁ ਏਕੜ ਜਮੀਨ ਦੇ ਮਾਲਿਕ ਕਿਸਾਨ ਬਲਵਿੰਦਰ ਸਿੰਘ ਰਾਜੂ ਵਾਸੀ ਸੰਧੂ ਪੱਤੀ ਨੇ ਮੰਗਲਵਾਰ ਦੇਰ ਰਾਤ ਕਰਜੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ । ਜਿਸ ਦੇ ਪੋਸਟਮਾਰਟਮ ਚ ਸਿਵਲ ਹਸਪਤਾਲ ਵੱਲੋਂ ਦੇਰੀ ਕੀਤੀ ਜਾ ਰਹੀ ਸੀ ਜਿਸ ਤੋਂ ਭੜਕੇ ਲੋਕਾਂ ਨੇ ਪਹਿਲਾਂ ਤਾਂ ਹਸਪਤਾਲ ਦੇ ਦੇ ਗੇਟ ਤੇ ਧਰਨਾ ਲਾਇਆ ਪਿੱਛੋਂ ਐੱਸ ਐਮ ਓ ਨੂੰ ਉਸਦੇ ਦਫ਼ਤਰ ਵਿਚ ਹੀ ਬੰਦੀ ਬਣਾ ਕੇ ਤਕਰੀਬਨ ਅੱਧਾ ਘੰਟਾ ਹਸਪਤਾਲ ਪ੍ਰਸ਼ਾਸ਼ਨ ਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੋਸ਼ ਲਾਇਆ ਕਿ ਹਸਪਤਾਲ ਦੇ ਡਾਕਟਰ ਜਾਣਬੁੱਝ ਕੇ ਪੋਸਟ ਚ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਧਵਾਰ ਦਾ ਪੂਰਾ ਦਿਨ ਲੰਘ ਜਾਣ ਤੇ ਵੀ ਹਸਪਤਾਲ ਦੇ ਡਾਕਟਰਾਂ ਨੇ ਪੋਸਟਮਾਰਟਮ ਨਹੀਂ ਕੀਤਾ। ਹੰਗਾਮਾ ਕਰਨ ਦੌਰਾਨ ਕੁਝ ਪਰਿਵਾਰਕ ਮੈਬਰ ਮੋਰਚਰੀ ਦਾ ਜਿੰਦਰਾ ਤੋੜ ਕੇ ਮ੍ਰਿਤਕ ਦੇਹ ਨੂੰ ਹਸਪਤਾਲ ਪ੍ਰਸ਼ਾਸਨ ਦੀ ਸਹਿਮਤੀ ਤੋਂ ਵਗੈਰ ਹੀ ਸੰਸਕਾਰ ਕਰਨ ਲਈ ਲੈ ਗਏ। ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਮੌਤ ਸ਼ੱਕੀ ਹਾਲਤਾਂ ਚ ਹੋਣ ਕਾਰਣ ਪੋਸਟਮਾਰਟ ਲਈ ਫੋਰੈਂਸਿਕ ਮਾਹਿਰ ਦੀ ਜਰੂਰਤ ਹੈ ਜੋ ਪਟਿਆਲਾ ਤੋਂ ਮੰਗਵਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਿਨਾਂ ਨਿਯਮਾਂ ਮੁਤਾਬਿਕ ਮ੍ਰਿਤਕ ਦੇਹ ਵਾਰਿਸਾਂ ਨੂੰ ਨਹੀਂ ਦਿੱਤੀ ਜਾ ਸਕਦੀ ਓਹਨਾਂ ਦਸਿਆ ਕੇ ਮੋਰਚਰੀ ਦਾ ਿਜੰਦਰਾ ਤੋੜ ਕੇ ਮਿਰਤਕ ਦੇ ਨੂੰ ਲੈ ਜਾਣ ਸੰਬਧੀ ਪੁਲਿਸ ਨੂੰ ਸੂਚਿਤ ਕਰਕੇ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ

