ਕੁਰੂਕਸ਼ੇਤਰ, 13 ਜੂਨ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਕੁਰੂਕਸ਼ੇਤਰ ਵਿਚ ਕੋਵਿਡ 19 ਦੇ ਮੱਦੇਨਜ਼ਰ ਸੂਰਜਗ੍ਰਹਿ ਦੇ ਮੌਕੇ ‘ਤੇ 21 ਜੂਨ ਨੂੰ ਮੇਲਾ ਆਯੋਜਿਤ ਨਹੀਂ ਹੋਵੇਗਾ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਾਲ 21 ਜੂਨ, 2020 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ ਬਾਅਦ 01:47 ਵਜੇ ਤਕ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਸੂਰਜਗ੍ਰਹਿਣ ਤਾਂ ਲਗੇਗਾ, ਲੇਕਿਨ ਕੋਵਿਡ 19 ਦੇ ਮੱਦੇਨਜ਼ਰ ਜਿਲਾ ਪ੍ਰਸ਼ਾਸਨ ਕੁਰੂਕਸ਼ੇਤਰ ਵੱਲੋਂ ਸੂਰਜਗ੍ਰਹਿ ਮੇਲਾ ਦਾ ਆਯੋਜਨ ਨਹੀਂ ਕੀਤਾ ਜਾਵੇਗਾ| ਉਨਾਂ ਦਸਿਆ ਕਿ ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲ ਵੱਲੋਂ ਕੋਵਿਡ 19 ਦੇ ਸਬੰਧ ਵਿਚ ਜਾਰੀ ਦਿਸ਼ਾ-ਨਿਦੇਸ਼ਾਂ ਅਨੁਸਾਰ ਸਿਰਫ ਪੂਜਾ ਕੀਤੀ ਜਾਵੇਗੀ|
ਉਨਾਂ ਦਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਚੰਡੀਗੜ ਸਮੇਤ ਹੋਰ ਗੁਆਂਢੀ ਸੂਬਿਆਂ ਦੀ ਸਰਕਾਰਾਂ ਨੂੰ ਵੀ ਜਾਣੂੰ ਕਰਵਾਇਆ ਗਿਆ ਹੈ ਕਿ ਉਹ ਵੀ ਆਪਣੇ-ਆਪਣੇ ਖੇਤਰ ਦੇ ਲੋਕਾਂ ਨੂੰ ਇਹ ਸੂਚਿਤ ਕਰ ਦੇਣ ਕਿ ਇਸ ਵਾਰ ਕੋਵਿਡ 19 ਦੇ ਮੱਦੇਨਜ਼ਰ ਸੂਰਜਗ੍ਰਹਿ ਦੇ ਮੌਕੇ ‘ਤੇ 21 ਜੂਨ, 2020 ਨੂੰ ਹਰਿਆਣਾ ਦੇ ਧਾਰਮਿਕ ਖੇਤਰ ਕੁਰੂਕਸ਼ੇਤਰ ਵਿਚ ਮੇਲਾ ਆਯੋਜਿਤ ਨਹੀਂ ਹੋਵੇਗਾ ਤਾਂ ਜੋ ਬਿਨਾਂ ਜਾਣਕਾਰੀ ਦੇ ਇੱਥੇ ਪੁੱਜਣ ਵਾਲੇ ਸ਼ਰਧਾਂਲੂਆਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ|
