Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਮਲੋਟ, 23 ਅਗਸਤ (ਪ੍ਰੈਸ ਕੀ ਤਾਕਤ ਬਿਊਰੋ ): ਅੱਜ ਮਲੋਟ ਹਲਕੇ ਦੀ ਯਾਤਰਾ ਦੀ ਸ਼ੁਰੂਆਤ ਸਮੇਂ ਇੱਥੋਂ ਦੇ ਨੌਜਵਾਨਾਂ ਵੱਲੋਂ ਸ.ਸੁਖਬੀਰ ਸਿੰਘ ਬਾਦਲ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ। ਲੰਬੀ ਤੋਂ ਦਾਣਾ ਮੰਡੀ ਤੱਕ ਜਾਣ ਸਮੇਂ ਮੋਟਰ ਸਾਈਕਲਾਂ ‘ਤੇ ਇੱਕ ਹਜ਼ਾਰ ਤੋਂ ਵੱਧ ਨੌਜਵਾਨ ਨਾਲ ਚੱਲੇ, ਅਤੇ ਰਸਤੇ ਵਿੱਚੋਂ ਸੈਂਕੜੇ ਹੋਰਨਾਂ ਵਿਅਕਤੀਆਂ ਨੇ ਸ਼ਮੂਲੀਅਤ ਕਰਕੇ ਕਾਫ਼ਲਾ ਹੋਰ ਵੀ ਵਿਸ਼ਾਲ ਬਣਾ ਦਿੱਤਾ। 25 ਕਿਲੋਮੀਟਰ ਦਾ ਸਫ਼ਰ ਅਸੀਂ ਦੋ ਘੰਟਿਆਂ ਵਿੱਚ ਪੂਰਾ ਕਰ ਸਕੇ। ਭ੍ਰਿਸ਼ਟ ਕਾਂਗਰਸ ਸਰਕਾਰ ਸ਼ਾਸਨ ਦੌਰਾਨ ਸਭ ਤੋਂ ਵੱਧ ਨਮੋਸ਼ੀ ਨੌਜਵਾਨਾਂ ਨੂੰ ਝੱਲਣੀ ਪਈ , ਕਿਉਂਕਿ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ। ਘਰ-ਘਰ ਨੌਕਰੀ ਯੋਜਨਾ ਤੋਂ ਲੈ ਕੇ 2500 ਰੁਪਏ ਤੱਕ ਦੀ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਤੱਕ, ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਅਦਾ ਨਹੀਂ ਪੁਗਾਇਆ, ਅਤੇ ਨਾ ਹੀ ਨੌਜਵਾਨਾਂ ਦੀ ਭਲਾਈ ਲਈ ਕੋਈ ਹੋਰ ਕਦਮ ਚੁੱਕਿਆ। ਇਹੀ ਕਾਰਨ ਹੈ ਕਿ ਹੁਣ ਪੰਜਾਬ ਦਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕਜੁੱਟ ਹੋ ਰਿਹਾ ਹੈ, ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਕਾਂਗਰਸ ਪਾਰਟੀ ਨੂੰ ਉਸ ਦੀਆਂ ਕਰਤੂਤਾਂ ਦਾ ਮੂੰਹ-ਤੋੜਵਾਂ ਜਵਾਬ ਦੇਣ ਗਈਆ।
Post Views: 108