ਸੰਗਰੂਰ, 6 ਅਪ੍ਰੈਲ ਡਾ. ਜਗਮੋਹਨ ਸ਼ਰਮਾ- ਸਰਕਾਰੀ ਰਣਬੀਰ ਕਾਲਜ, ਸੰਗਰੂਰ ਦਾ 74 ਵਾਂ ਸਲਾਨਾ ਖੇਡ ਸਮਾਰੋਹ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਸਰਪ੍ਰਸਤੀ ਅਤੇ ਸ਼ਰੀਰਕ ਸਿੱਖਿਆ ਵਿਭਾਗ ਦੇ ਮੁੱਖੀ, ਡਾ. ਹਰਦੀਪ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਪ੍ਰੋ : ਮੁਹੰਮਦ ਤਨਵੀਰ ਦੀ ਦੇਖਰੇਖ ਹੇਠ ਹੋਇਆ | ਖੇਡ ਸਮਾਰੋਹ ਦਾ ਉਦਘਾਟਨ ਡਾ. ਮਲਕੀਤ ਸਿੰਘ ਖੱਟੜਾ ਜੀ ਵਲੋਂ ਕੀਤਾ ਗਿਆ ਅਤੇ ਇਨਾਮਾਂ ਦੀ ਵੰਡ ਸੰਗਰੂਰ ਹਲਕੇ ਦੇ ਹਰਮਨ ਪਿਆਰੇ ਵਿਧਾਇਕਾ ਮੈਡਮ ਨਰਿੰਦਰ ਕੌਰ ਭਰਾਜ ਜੀ ਦੇ ਕਰ ਕਮਲਾਂ ਨਾਲ ਹੋਈ | ਉਹਨਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਕਿਹਾ ਕਿ ਖੇਡਾਂ ਵਿੱਚ੍ਹ ਹਿੱਸਾ ਲੈਣ ਨਾਲ ਜਿੱਥੇ ਅਸੀਂ ਨਿਰੋਗ ਰਹਿੰਦੇ ਹਾਂ ਉੱਥੇ ਇੱਕ ਨਰੋਏ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ | ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਸ਼੍ਰੀ ਦੀਪਕ ਜਿੰਦਲ, ਸੰਗਰੂਰ ਐਗਰੋ ਲਿਮਟਿਡ ,ਭਿੰਡਰਾ ਵਲੋਂ ਕਾਲਜ ਨੂੰ ਇੱਕ ਵਾਟਰ ਕੂਲਰ ਅਤੇ 35, 000/- ਰੁਪਏ ਦੀ ਇੰਟਰਲਾਕ ਟਾਈਲਾਂ ਦਾਨ ਵਜੋਂ ਦਿੱਤੀਆਂ ਅਤੇ ਦੂਸਰੇ ਵਿਸ਼ੇਸ਼ ਮਹਿਮਾਨ ਸ਼੍ਰੀ ਚਾਂਦ ਮਘਾਨ ਵਲੋਂ ਕਾਲਜ ਦੇ ਖਿਡਾਰੀਆਂ ਦੀ ਬੇਹਤਰੀ ਲਈ 31,000/- ਰੁਪਏ ਦੀ ਰਾਸ਼ੀ ਨਕਦ ਦਿੱਤੀ ਗਈ | ਇਸ ਤੋਂ ਇਲਾਵਾ ਸ. ਗੁਰਬਖਸ਼ ਸਿੰਘ ਸਿਧੂ,ਐਨ. ਆਰ. ਆਈ. ਵਲੋਂ ਜੇਤੂ ਖਿਡਾਰੀਆਂ ਨੂੰ 20,000/- ਰੁਪਏ ਦੇ ਟ੍ਰੈਕ ਸੂਟ ਵੰਡੇ ਗਏ | ਇਸ ਖੇਡ ਸਮਾਰੋਹ ਵਿੱਚ੍ਹ ਲੜਕਿਆਂ ਵਿੱਚ੍ਹੋੰ ਰਿੰਕੂ, ਬੀ. ਏ. ਭਾਗ ਤੀਜਾ ਅਤੇ ਲੜਕੀਆਂ ਵਿੱਚੋਂ ਪੁਸ਼ਪਿੰਦਰ ਕੌਰ, ਬੀ ਏ ਭਾਗ ਪਹਿਲਾ ਬੈਸਟ ਐਥਲੀਟ ਚੁਣੇ ਗਏ | ਇਸ ਖੇਡ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਪ੍ਰਿੰਸੀਪਲ, ਕਾਮਨਾ ਗੁਪਤਾ, ਪ੍ਰਿੰਸੀਪਲ, ਗੁਰਮੀਤ ਭਠੱਲ, ਸ. ਨਰਿੰਦਰ ਸਿੰਘ ਭਠੱਲ, ਪ੍ਰੋ : ਜਗਰੂਪ ਸਿੰਘ, ਪ੍ਰੋ : ਮਹਿੰਦਰ ਸਿੰਘ. ਪ੍ਰਿੰਸੀਪਲ ਓੰਕਾਰ ਸਿੰਘ, ਪ੍ਰਿੰਸੀਪਲ ਮੋਤੀ ਸਿੰਘ ਅਤੇ ਲੈਕਚਰਾਰ ਹਰਸੰਤ ਸਿੰਘ ,ਪ੍ਰੋ. ਸੁਰਿੰਦਰ ਕੌਰ ਧਾਲੀਵਾਲ ਹੋਰਾਂ ਨੇ ਸ਼ਿਰਕਤ ਕੀਤੀ | ਅੰਤ ਵਿੱਚ੍ਹ ਵਾਈਸ ਪ੍ਰਿੰਸੀਪਲ, ਮੀਨਾਕਸ਼ੀ ਮੜਕਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |