* ਸਾਵਣ ਦੇ ਪਹਿਲੇ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਆਇਆ ਸੱਪ
ਚੰਡੀਗੜ (ਸ਼ਿਵ ਨਾਰਾਇਣ ਜਾਂਗੜਾ) : ਅੱਜ ਸਾਵਣ ਦੇ ਪਹਿਲੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ *ਤੇ ਭੋਲੇ ਨਾਥ ਸ਼ੰਕਰ ਦੇ ਸੱਪ ਪਹੁੰਚ ਗਏ। ਜਿਹਨੂੰ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੁਆਰਾ ਬਹੁਤ ਹੀ ਸਾਵਧਾਨੀ ਨਾਲ ਫੜ ਕੇ ਜੰਗਲ ਵਿੱਚ ਛੱਡ ਦਿੱਤਾ ਗਿਆ। ਸੱਪ ਨੂੰ ਵੇਖ ਕੇ ਸਟਾਫ ਮੈਂਬਰ ਬੋਲ ਰਹੇ ਸਨ ਕਿ ਭੋਲ਼ੇ ਸ਼ੰਕਰ ਮੁੱਖ ਮੰਤਰੀ ਨੂੰ ਅਸ਼ੀਰਵਾਦ ਦੇਣ ਆਏ ਹਨ।
ਇਹ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਪਹਿਲੇ ਦਿਨ ਸੱਪ ਦੇ ਦਰਸ਼ਨ ਹੋਣ ਉੱਤੇ ਉਸਨੂੰ ਸ਼ੁਭ ਮੰਨਿਆ ਜਾਂਦਾ ਹੈ।