ਪਟਿਆਲਾ, 5 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਮੁਖੀ ਹਰੀਸ਼ ਸਿੰਗਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਇਤਿਹਾਸ ਵਿੱਚ ਕਾਲਾ ਦਿਨ ਹੈ। ਇਸ ਦਿਨ 6 ਜੂਨ 1984 ਨੂੰ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਹਜ਼ਾਰਾਂ ਮਿਲਟਰੀ, ਪੈਰਾ ਮਿਲਟਰੀ ਦੇ ਜਾਵਾਂ ਸ਼ਹੀਦ ਹੋ ਗਏ ਸਨ ਅਤੇ ਸਤਿਕਾਰਯੋਗ ਸ੍ਰੀ ਹਰਮਿੰਦਰ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਇਸ ਨਾਲ ਸਮੂਹ ਪੰਜਾਬੀਓ ਨੂੰ ਬਹੁਤ ਨੁਕਸਾਨ ਹੋਇਆ ਸੀ।
ਕਈ ਨਿਊਜ਼ ਚੈਨਲ ਵਾਰ-ਵਾਰ ਆਪਰੇਸ਼ਨ ਬਲੂ ਸਟਾਰ ਦਿਖਾ ਰਿਹਾ ਹੈ ਅਤੇ ਪੰਜਾਬੀਆਂ ਦੇ ਜ਼ਖਮਾਂ ‘ਤੇ ਨਮਕ ਛਿੜਕ ਰਿਹਾ ਹੈ। ਕੋਈ ਵੀ ਚੈਨਲ ਪੰਜਾਬ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ 35,000 ਹਿੰਦੂਆਂ ਨੂੰ ਨਹੀਂ ਦਿਖਾ ਰਿਹਾ। ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ।
ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਖਾਲਿਸਤਾਨ ਦੇ ਨਾਅਰੇ ਅਤੇ ਝੰਡੇ ਲਹਿਰਾਏ ਗਏ, ਇਹ ਸਬ ਅਕਾਲੀ ਦਲ ਦੇ ਇਸ਼ਾਰੇ ‘ਤੇ ਹੋ ਰਹੇ ਹਨ। ਪਰ ਅਕਾਲੀ ਦਲ ਨੂੰ ਆਪਣੇ ਮਨ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਭਾਰਤ ਦਾ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਇਹ ਲੋਕ ਖਾਲਿਸਤਾਨ ਦਾ ਸਹਾਰਾ ਲੈਂਦੇ ਨੇ, ਜੋ ਬਾਹਰਲੇ ਦੇਸ਼ਾਂ ਤੋਂ ਪੈਸਾ ਇਕੱਠਾ ਕਰਦਾ ਨੇ ਅਤੇ ਜੋ ਚੰਦੇ ਦਾ ਕਾਰੋਬਾਰ ਕਰਦੇ ਨੇ।
ਸਿੰਗਲਾ ਨੇ ਕਿਹਾ ਕਿ ਸ਼ਿਵ ਸੈਨਾ ਨੇ ਹਮੇਸ਼ਾ ਖਾਲਿਸਤਾਨ ਅਤੇ ਅੱਤਵਾਦ ਵਿਰੁੱਧ ਲੜਾਈ ਲੜੀ ਹੈ ਅਤੇ ਉਹ ਲੜਦੀ ਰਹੇਗੀ। ਉਹ ਪੰਜਾਬ ਨੂੰ ਕਿਸੇ ਵੀ ਕੀਮਤ ‘ਤੇ ਖਾਲਿਸਤਾਨ ਨਹੀਂ ਬਣਨ ਦੇਣਗੇ। ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਵੀ ਇਨਸਾਫ ਦਿੱਤਾ ਜਾਵੇ। ਜਿਸਦੇ ਚਲਦਿਆਂ ਅੱਜ ਪਟਿਆਲਾ ਜ਼ਿਲ੍ਹੇ ਦੇ ਸ਼ਿਵ ਸੈਨਿਕਾਂ ਨੇ 6 ਜੂਨ ਨੂੰ ਪਾਰਟੀ ਦਫ਼ਤਰ ਆਰੀਆ ਸਮਾਜ ਚੌਕ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਥਾਵਾਂ ਤੇ ਹਿੰਦੂ ਆਗੂਆਂ ਨੂੰ ਘਰ ‘ਚ ਹਿਰਾਸਤ ਵਿਚ ਲਿਆ, ਜੋ ਕਿ ਬੇਹੱਦ ਨਿੰਦਣਯੋਗ ਹੈ। ਜੇਕਰ ਸਰਕਾਰ ਦੇਸ਼ ਭਗਤਾਂ ਨੂੰ ਇਸ ਤਰ੍ਹਾਂ ਰੋਕ ਦੀ ਹੈ ਤਾਂ ਖਾਲਿਸਤਾਨੀਆਂ ਦੇ ਹੌਸਲੇ ਹੋਰ ਵਧਾਏ ਜਾਣਗੇ। ਹਿੰਦੂ ਨੇਤਾਵਾਂ ‘ਤੇ ਸ਼ਿਕੰਜਾ ਕੱਸਣ ਦੀ ਬਜਾਏ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਸ਼ਿਵ ਸੈਨਾ ਕਿਸੇ ਵੀ ਕੀਮਤ ‘ਤੇ ਖਾਲਿਸਤਾਨ ਦੇ ਪ੍ਰਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਕੋਰੋਨਾ ਮਹਾਂਮਾਰੀ ਕਾਰਨ ਸ਼ਿਵ ਸੈਨਾ ਅਤੇ ਹਰ ਜ਼ਿਲ੍ਹੇ ਵਿੱਚ ਇੱਕ ਸਮਾਰੋਹ ਛੋਟੇ ਪੱਧਰ ‘ਤੇ ਆਯੋਜਿਤ ਕੀਤਾ ਹੈ। ਸ਼ਰਾਧਾਂਜਲੀ ਸਮਾਗਮ ਵਿਚ ਅਸ਼ਵਨੀ ਅਰੋੜਾ, ਲਾਹੌਰੀ ਸਿੰਘ, ਸ਼ੰਕਰ ਭਾਰਦਵਾਜ, ਆਰਕੇ ਬੌਬੀ, ਮੋਹਿੰਦਰ ਸਿੰਘ ਤਿਵਾੜੀ, ਰਾਜੂ ਪਵਾਰ, ਰਮਨਦੀਪ ਹੈਪੀ, ਕਮਲ ਬਜਾਜ, ਆਸ਼ੂ ਠਾਕੁਰ, ਨਾਰਾਇਣ ਦਾਤ, ਰਾਕੇਸ਼ ਗੋਇਲ, ਵਿਨੋਦ ਗੁਪਤਾ, ਰਾਜੇਸ਼ ਰਾਜਾ ਹਾਜ਼ਰ ਸਨ।