ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਸੁਭਾਸ਼ ਭਾਰਤੀ / ਰਾਜ਼ੇਸ਼ ਬਾਂਸਲ): ਰੋਟਰੈਕਟ ਕਲੱਬ (ਰਾਇਲ) ਸੁਨਾਮ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸ਼ੀਤਲ ਮਿੱਤਲ ਅਤੇ ਆਰਸੀਸੀ ਰਾਜ਼ੇਸ਼ ਗੋਇਲ ਦੀ ਅਗਵਾਈ ਹੇਠ ਹੋਈ ਜਿਸ ਦੌਰਾਨ ਕਲੱਬ ਵੱਲੋਂ ਲਏ ਗਏ ਫੈਸਲੇ ਅਨੁਸਾਰ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਕੇ ਕੌਂਸਲਰ ਬਣੇ ਸੰਨੀ ਕਾਂਸਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਸੰਨੀ ਕਾਂਸਲ ਨੇ ਸਨਮਾਨ ਲਈ ਕਲੱਬ ਆਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਰਡ ਵਾਸੀਆਂ ਵੱਲੋਂ ਉਹਨਾਂ ਨੂੰ ਜਿਸ ਉਮੀਦ ਜੋ ਜਿੰਮੇਵਾਰੀ ਸੌਂਪੀ ਹੈ ਉਹ ਉਸ ਉਪਰ ਖਰਾ ਉਤਰਨਗੇ ਅਤੇ ਵਾਰਡ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕਰਵਾਉਣਗੇ। ਇਸ ਮੌਕੇ ਸੰਦੀਪ ਸੋਨੀ, ਆਸ਼ੂ ਸਿੰਗਲਾ, ਮੁਨੀਸ਼ ਮਿੱਤਲ, ਟਿੰਕੂ ਬਾਂਸਲ, ਜੋਨਸ ਗੁਪਤਾ, ਅਤੁਲ ਗੁਪਤਾ, ਹਨੀ ਸਿੰਗਲਾ, ਪੁਨੀਤ ਗਰਗ, ਰਾਕੇਸ਼ ਗਰਗ, ਸੰਜੀਵ ਸਿੰਗਲਾ, ਮੱਖਣ ਔਜਲਾ, ਅਮਿਤ ਗੋਇਲ, ਮੋਹਿਤ ਜਿੰਦਲ, ਹਨੀ ਕਾਂਸਲ, ਫਨਿੰਦਰ, ਮਿੰਕੁਸ਼ ਗਰਗ, ਮੋਹਿਤ ਸਿੰਗਲਾ, ਐਡਵੋਕੇਟ ਵਿਕਰਮ ਆਦਿ ਮੌਜੂਦ ਸਨ।