Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ - Ozi News
  • Login
Tuesday, July 1, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ

admin by admin
May 31, 2020
in PUNJAB
0
ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 31 ਮਈ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਇੱਕ ਨਿੱਜੀ ਬੀਜ ਫਰਮ ਦੇ ਮਾਲਕ ਦੀ ਗਿ੍ਰਫਤਾਰੀ ਨਾਲ ਪੰਜਾਬ ਵਿੱਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੋਨੇ ਦੀਆਂ ਕੁਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ ਵਿੱਚ ਉਨਾਂ ਕਿਸਮਾਂ ਦੇ ਬੀਜਾਂ ਨੂੰ ਭਾਰੀ ਕੀਮਤਾਂ ‘ਤੇ ਕਿਸਾਨਾਂ ਨੂੰ ਜਾਅਲੀ ਬੀਜ ਵੇਚਦਾ ਸੀ ਜਿਸ ਦੀ ਅਜੇ ਤੱਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ।

ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਇੱਕ ਨਿੱਜੀ ਫਰਮ ‘ਬਰਾੜ ਬੀਜ ਸਟੋਰ‘ ਵਜੋਂ ਪਛਾਣ ਹੋਈ ਹੈ, ਜਿਸਦੀ ਮਾਲਕੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਹੈ, ਜਿਸ ਨੂੰ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗਿ੍ਰਫਤਾਰ ਕਰ ਲਿਆ ਹੈ। ਪੀ.ਏ.ਯੂ. ਗੇਟ ਨੰਬਰ 1, ਲੁਧਿਆਣਾ ਦੇ ਬਿਲਕੁਲ ਸਾਹਮਣੇ ਚਲਦੇ ਬਰਾੜ ਬੀਜ ਸਟੋਰ ਦਾ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਐਫਆਈਆਰ ਨੰ. 116 ਮਿਤੀ 11.05.2020 ਅਧੀਨ ਧਾਰਾ 2, 3, 7 ਜਰੂਰੀ ਵਸਤਾਂ ਕਾਨੂੰਨ ਅਤੇ ਬੀਜ ਕੰਟਰੋਲ ਐਕਟ ਦੀ ਧਾਰਾ 3 ਅਧੀਨ ਪਹਿਲਾਂ ਹੀ ਇਕ ਕੇਸ ਥਾਣਾ ਡਿਵੀਜਨ ਨੰਬਰ 5, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਹਰਦਿਆਲ ਸਿੰਘ ਦੇ ਪੁੱਤਰ, 56 ਸਾਲਾ ਕਾਕਾ ਬਰਾੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਇਸ ਮਾਮਲੇ ਵਿਚ ਹੋਰ ਗਿ੍ਰਫਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਨੇ ਬਰਾੜ ਦੇ ਬੀਜ ਸਟੋਰ ਦੀ ਪਹਿਲਾਂ ਚੈਕਿੰਗ ਕੀਤੀ ਅਤੇ ਉਸ ਵੱਲੋਂ ਗਲਤ ਬੀਜ ਵੇਚਣ ਪ੍ਰਤੀ ਕਾਰਵਾਈ ਕਰਨ ਦਾ ਸ਼ੱਕ ਪਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਐਸਆਈਟੀ ਇਸ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸਨਰ ਪੁਲਿਸ, ਲੁਧਿਆਣਾ ਦੇ ਰੈਂਕ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਧੀਨ ਬਣਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੂੰ ਟੀਮ ਵਿੱਚ ਤਕਨੀਕੀ ਮਾਹਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਐਸ.ਆਈ.ਟੀ. ਦੁਆਰਾ ਮਾਰੇ ਗਏ ਵਿਆਪਕ ਛਾਪਿਆਂ ਦੌਰਾਨ ਬਰਾੜ ਬੀਜ ਸਟੋਰ ਵਿੱਚੋਂ ਬੀਜਾਂ ਦਾ ਵਿਸ਼ਾਲ ਭੰਡਾਰ ਜਬਤ ਕੀਤਾ ਗਿਆ ਹੈ ਅਤੇ ਨਮੂਨੇ ਵਿਸ਼ਲੇਸਣ ਲਈ ਖੇਤੀਬਾੜੀ ਵਿਭਾਗ ਦੀ ਲੈਬਾਰਟਰੀ ਨੂੰ ਭੇਜੇ ਗਏ। ਅਗਰਵਾਲ ਨੇ ਕਿਹਾ ਕਿ ਵਿਸਲੇਸ਼ਣ ਤੋਂ ਕੁੱਝ ਬੀਜ ਜ਼ਾਅਲੀ ਪਾਏ ਗਏ ਦੱਸੇ ਜਾ ਰਹੇ ਹਨ।

ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਬਰਾੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਵਿਕਸਤ ਕੀਤੀਆਂ ਗਈਆਂ ਝੋਨੇ ਦੀਆਂ ਨਵੀਂਆਂ ਕਿਸਮਾਂ ਦੇ ਨਾਮ (ਪੀ.ਆਰ. 128 ਅਤੇ ਪੀ.ਆਰ. 129) ਦੀ ਵਰਤੋਂ ਕਰਕੇ ਜਾਅਲੀ ਬੀਜ ਵੇਚ ਕੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਸੀ। ਇਤਫਾਕਨ, ਪੀਏਯੂ ਨੇ ਅਜੇ ਵਪਾਰਕ ਤੌਰ ‘ਤੇ ਉਨਾਂ ਬੀਜਾਂ ਦਾ ਉਤਪਾਦਨ ਕਰਨਾ ਹੈ ਤੇ ਹਾਲੇ ਤੱਕ ਕਿਸੇ ਵੀ ਨਿੱਜੀ ਕੰਪਨੀ ਨੂੰ ਸਪਲਾਈ ਨਹੀਂ ਕੀਤੇ ਗਏ ਸਨ।

ਜ਼ਾਅਲੀ ਬੀਜਾਂ ਦੀ ਬ੍ਰਾਮਦਗੀ ਅਤੇ ਜ਼ਬਤ ਹੋਣ ਤੋਂ ਬਾਅਦ ਜਿਲਾ ਪ੍ਰਸਾਸਨ ਨੇ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਲੁਧਿਆਣਾ ਵਿੱਚ ਬੀਜ ਵੇਚਣ ਵਾਲੀਆਂ ਦੁਕਾਨਾਂ ਦੀ ਵਿਆਪਕ ਚੈਕਿੰਗ ਕੀਤੀ ਅਤੇ ਵੇਚੇ ਜਾ ਰਹੇ ਬੀਜਾਂ ਦੇ ਨਮੂਨੇ ਵੀ ਲਏ। ਇਹ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ।

ਜਿਲਾ ਪੁਲਿਸ ਨੇ ਹੈਲਪਲਾਈਨ ਨੰਬਰ 9115601160, 9115601161 ਵੀ ਜਾਰੀ ਕੀਤੇ ਹਨ, ਤਾਂ ਜੋ ਬੀਜ ਵੇਚਣ ਵਾਲੀਆਂ ਦੁਕਾਨਾਂ ਦੁਆਰਾ ਵੱਧ ਵਸੂਲੀ ਕਰਨ ਅਤੇ ਬੀਜਾਂ ਅਤੇ ਖਾਦ ਦੀ ਗੁਣਵਤਾ ਬਾਰੇ ਕਿਸੇ ਸ਼ੱਕ ਦੀ ਸ਼ਿਕਾਇਤ ਕੀਤੀ ਜਾ ਸਕੇ।

Post Views: 25
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੰਜਾਬ ਵਿੱਚ ਕੱਲ ਤੋਂ ਮੇਨ ਮਾਰਕਿਟ, ਹਜ਼ਾਮਤ ਤੇ ਸ਼ਰਾਬ ਦੀਆਂ ਦੁਕਾਨਾਂ, ਸਪਾਅ ਆਦਿ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਨਾਲ ਖੁੱਲਣਗੇ

Next Post

PUNJAB CM CLEARS APPOINTMENTS OF 8 NEXT OF KIN OF MARTYRS

Next Post
ਪੰਜਾਬ ਨੇ ਸਾਲ 2019-20 ਦੌਰਾਨ ਆਈ ਟੀ / ਆਈਟੀਐਸ ਅਤੇ ਈਐਸਡੀਐਮ ਖੇਤਰਾਂ ਦੇ ਨਿਵੇਸ਼ ਵਿਚ ਛੋਹਿਆ 605 ਕਰੋੜ ਦਾ ਅੰਕੜਾ: ਸੀਈਓ ਨਿਵੇਸ਼ ਪੰਜਾਬ

PUNJAB CM CLEARS APPOINTMENTS OF 8 NEXT OF KIN OF MARTYRS

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In