Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਪਟਿਆਲਾ, 1 ਜੂਨ (ਪੀਤੰਬਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪੁਲਿਸ ਨੂੰ ਇੱਕ ਕਤਲ ਕੇਸ ‘ਚ ਲੋੜੀਂਦਾ ਅਪਰਾਧੀ ਪਟਿਆਲਾ ਪੁਲਿਸ ਨੇ ਅੱਜ ਸਵੇਰੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਹ ਵਿਅਕਤੀ ਥਾਣਾ ਅਨਾਜ ਮੰਡੀ ਵਿਖੇ ਮਿਤੀ 22 ਮਈ 2020 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 302, 148, 149, 506 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਮੁਕੱਦਮਾ ਨੰਬਰ 85 ਵਿੱਚ ਲੋੜੀਂਦਾ ਸੀ। ਇਹ ਕੇਸ ਸੁਖਰਾਮ ਕਲੋਨੀ ਦੇ ਵਸਨੀਕ ਸਮਸ਼ੇਰ ਸਿੰਘ ਦੇ 21 ਮਈ ਨੂੰ ਹੋਏ ਕਤਲ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਸੀ। ਭਰਤ ਨਗਰ ਵਿਖੇ ਹੋਏ ਇੱਕ ਝਗੜੇ ‘ਚ ਸਮਸ਼ੇਰ ਸਿੰਘ ਦਾ ਕਤਲ ਹੋ ਗਿਆ ਸੀ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੇਸ ਵਿੱਚ ਨਾਮਜਦ ਪਵਨ ਕੁਮਾਰ ਉਰਫ਼ ਪੁਨੂੰ ਵਾਸੀ ਨਿਊ ਯਾਦਵਿੰਦਰਾ ਕਲੋਨੀ ਦੀ ਭਾਲ ਲਈ ਡੀ.ਐਸ.ਪੀ. ਸਿਟੀ-2 ਸ੍ਰੀ ਸੌਰਵ ਜਿੰਦਲ ਅਤੇ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ। ਸ. ਸਿੱਧੂ ਨੇ ਦੱਸਿਆ ਕਿ ਅੱਜ ਪੁਲਿਸ ਦੀ ਇੱਕ ਪਾਰਟੀ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦੋਂ ਪਵਨ ਕੁਮਾਰ ਪੁਨੂੰ ਨੂੰ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਤੋਂ ਰੇਡ ਮਾਰ ਕੇ ਕਾਬੂ ਕਰ ਲਿਆ ਗਿਆ।
Post Views: 38