ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2020-2021 ਦੇ ਅੰਡਰ-ਗਰੈਜੂਏਟ ਕੋਰਸਾਂ ਦੇ ਪਹਿਲੇ ਸਮੈਸਟਰ (ਰੈਗੂਲਰ, ਪ੍ਰਾਈਵੇਟ, ਡਿਸਟੈਂਸ ਐਜੂਕੈਸ਼ਨ) ਅਤੇ ਸਾਰੇ ਕੋਰਸਾਂ ਦੇ ਟਾਂਕ (Odd) ਸਮੈਸਟਰ ਦੇ ਰੀ-ਅਪੀਅਰ (ਰੈਗੂਲਰ, ਪ੍ਰਾਈਵੇਟ, ਡਿਸਟੈਂਸ ਐਜੂਕੈਸ਼ਨ) ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਮਿਤੀ 01 ਫਰਵਰੀ, 2021 ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ। ਇਨਾਂ ਪ੍ਰੀਖਿਆਵਾਂ ਦੀਆਂ ਡੇਟ-ਸ਼ੀਟਾਂ ਤਿਆਰ ਹੋ ਰਹੀਆਂ ਹਨ ਅਤੇ ਜਲਦੀ ਹੀ ਯੂਨੀਵਰਸਿਟੀ ਵੈਬਸਾਈਟ ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ। ਵਿਭਾਗਾਂ/ਕਾਲਜਾਂ ਦੇ ਰੀ-ਅਪੀਅਰ ਵਾਲੇ ਵਿਦਿਆਰਥੀ ਅਤੇ ਸਾਰੇ ਪ੍ਰਾਈਵੇਟ ਵਿਦਿਆਰਥੀ (ਸਾਰੇ ਵਿਸ਼ੇ ਅਤੇ ਰੀ-ਅਪੀਅਰ) ਆਪਣੇ ਰੋਲ ਨੰਬਰ ਮਿਤੀ 25.01.2021 ਦੁਪਹਿਰ ਬਾਅਦ ਤੋਂ ਅਤੇ ਵਿਭਾਗਾਂ/ਕਾਲਜਾਂ ਦੇ ਰੈਗੂਲਰ (ਸਾਰੇ ਵਿਸ਼ੇ) ਵਿਦਿਆਰਥੀ ਆਪਣੇ ਰੋਲ ਨੰਬਰ ਮਿਤੀ 27.01.2021 ਤੋਂ ਦੁਪਹਿਰ ਬਾਅਦ ਯੂਨੀਵਰਸਿਟੀ ਵੈਬਸਾਈਟ https://pupexamination.ac.in ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆਵਾਂ ਸਬੰਧੀ ਹਦਾਇਤਾਂ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ। ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਨਾਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਲਈ ਆਪਣੇ ਵਿਭਾਗ/ਕਾਲਜ ਨਾਲ ਸੰਪਰਕ ਵਿੱਚ ਰਹਿਣ ਅਤੇ ਯੂਨੀਵਰਸਿਟੀ ਵੈਬਸਾਈਟ ਸਮੇਂ-ਸਮੇਂ ਚੈੱਕ ਕਰਦੇ ਰਹਿਣ।