Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਆਂਗਨਵਾੜੀ ਬੱਚਿਆਂ ਅਤੇ ਤਣਾਅਪੂਰਣ ਮਾਪਿਆਂ ਨੂੰ ਮਸਰੂਫ਼ ਰੱਖਣ ਲਈ ਸ਼ੁਰੂ ਹੋਵੇਗਾ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’: ਅਰੁਨਾ ਚੌਧਰੀ - Ozi News
  • Login
Monday, June 23, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home ENTERTAINMENT

ਆਂਗਨਵਾੜੀ ਬੱਚਿਆਂ ਅਤੇ ਤਣਾਅਪੂਰਣ ਮਾਪਿਆਂ ਨੂੰ ਮਸਰੂਫ਼ ਰੱਖਣ ਲਈ ਸ਼ੁਰੂ ਹੋਵੇਗਾ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’: ਅਰੁਨਾ ਚੌਧਰੀ

admin by admin
September 4, 2020
in ENTERTAINMENT, INDIA, PUNJAB, WORLD
0
ਆਂਗਨਵਾੜੀ ਬੱਚਿਆਂ ਅਤੇ ਤਣਾਅਪੂਰਣ ਮਾਪਿਆਂ ਨੂੰ ਮਸਰੂਫ਼ ਰੱਖਣ ਲਈ ਸ਼ੁਰੂ ਹੋਵੇਗਾ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’: ਅਰੁਨਾ ਚੌਧਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਧਿਆਪਕ ਦਿਵਸ ਮੌਕੇ ਕਰਨਗੇ ਪ੍ਰੋਗਰਾਮ ਦੀ ਰਾਜ ਵਿਆਪੀ ਸ਼ੁਰੂਆਤ

* ਪੰਜਾਬੀ ਵਿੱਚ ਲਿਖਤੀ ਅਤੇ ਐਨੀਮੇਟਿਡ ਵੀਡੀਓ ਸੁਨੇਹੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਮਾਪਿਆਂ ਨਾਲ ਸਿੱਧੇ ਤੌਰ ਉਤੇ ਕੀਤੇ ਜਾਣਗੇ ਸਾਂਝੇ

ਚੰਡੀਗੜ੍ਹ, 4 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) : ਆਂਗਨਵਾੜੀਆਂ ਦੇ ਬੱਚਿਆਂ ਨੂੰ ਗਿਆਨ ਭਰਪੂਰ ਸਮੱਗਰੀ ਮੁਹੱਈਆ ਕਰਨ ਅਤੇ ਕੋਵਿਡ-19 ਮਹਾਂਮਾਰੀ ਦੇ ਮੁਸ਼ਕਲ ਸਮਿਆਂ ਦੌਰਾਨ ਘਰਾਂ ਵਿੱਚ ਡੱਕੇ ਉਨ੍ਹਾਂ ਦੇ ਮਾਪਿਆਂ ਦੇ ਤਣਾਅ ਨੂੰ ਘੱਟ ਕਰਨ ਦੇ ਮਨਸ਼ੇ ਨਾਲ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਸ਼ੁਰੂਆਤ ਕਰਨਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਕੋਰੋਨਾ ਨੇ ਸਮਾਜ ਵਿੱਚ ਵਿਚਰਨ ਦੀ ਤੰਦ ਤੋੜਦਿਆਂ ਸਾਡੇ ਨਿੱਤ ਦੇ ਕਾਰਜਾਂ ਅਤੇ ਜ਼ਿੰਦਗੀ ਜਿਊਣ ਦੇ ਢੰਗ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਲੋਕ, ਖ਼ਾਸਕਰ ਮਾਪੇ ਅਤੇ ਬੱਚੇ ਤਣਾਅਪੂਰਨ ਅਤੇ ਦੁਖਦਾਈ ਦੌਰ ਵਿੱਚੋਂ ਲੰਘ ਰਹੇ ਹਨ। ਇਸ ਔਖੇ ਸਮੇਂ ਨੇ ਜਿੱਥੇ ਵਿਅਕਤੀਗਤ ਤੌਰ ’ਤੇ ਨਿਰਾਸ਼ਾ ਲਿਆਂਦੀ ਹੈ, ਉਥੇ ਦੂਰਵਰਤੀ ਸਿੱਖਿਆ ’ਤੇ ਸਾਡੀ ਨਿਰਭਰਤਾ ਵਧਾ ਦਿੱਤੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮਰਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਮੌਕੇ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਰਵਰਤੀ ਸਿੱਖਿਆ ਅੱਜ ਸਮੇਂ ਦੀ ਲੋੜ ਬਣ ਚੁੱਕੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਖ਼ਾਸ ਤੌਰ ਉਤੇ ਪੰਜਾਬੀ ਵਿੱਚ ਤਿਆਰ ਕੀਤੇ ਸੰਦੇਸ਼ ਅਤੇ ਐਨੀਮੇਟਿਡ ਵੀਡੀਓਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਆਂਗਨਵਾੜੀ ਵਰਕਰਾਂ, ਜਿਨ੍ਹਾਂ ਨੂੰ ਇਸ ਪ੍ਰੋਗਰਾਮ ਤਹਿਤ ‘ਮਾਰਗਦਰਸ਼ਕ’ ਬਣਾਇਆ ਜਾਵੇਗਾ, ਵੱਲੋਂ ਉਨ੍ਹਾਂ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ, ਜਿਨ੍ਹਾਂ ਦੇ ਬੱਚੇ ਆਂਗਨਵਾੜੀਆਂ ਵਿੱਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਨੇ ਕੋਰੋਨਾ ਯੋਧਿਆਂ ਵਜੋਂ ‘ਮਿਸ਼ਨ ਫ਼ਤਹਿ’ ਨੂੰ ਸਫ਼ਲ ਬਣਾਇਆ ਅਤੇ ਹੁਣ ਉਹ ਮਾਪਿਆਂ ਲਈ ਮਾਰਗਦਰਸ਼ਕ ਬਣਨਗੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬੌਧਿਕ ਵਿਕਾਸ ਲਈ ਇਹ ਮਾਰਗਦਰਸ਼ਕ ਅਹਿਮ ਭੂਮਿਕਾ ਨਿਭਾਉਣਗੇ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਸਾਡੀ ਯੋਜਨਾ ਇਸ ਸਕੀਮ ਨੂੰ ਦੋ ਪੜਾਵਾਂ ਵਿੱਚ ਸ਼ੁਰੂ ਕਰਨ ਦੀ ਹੈ। ਪਹਿਲੇ ਪੜਾਅ ਵਿੱਚ 11 ਜ਼ਿਲ੍ਹਿਆਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆ ਜਾਵੇਗਾ, ਜਦੋਂ ਕਿ ਰਹਿੰਦੇ 11 ਜ਼ਿਲ੍ਹੇ ਦੂਜੇ ਪੜਾਅ ਵਿੱਚ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮਰਕੀ ਫਾਊਂਡੇਸ਼ਨ ਨਾਲ ਮਿਲ ਕੇ ਇਸ ਪ੍ਰੋਗਰਾਮ ਦੇ ਭਾਈਵਾਲਾਂ ਦੀ ਸਿਖਲਾਈ ਵੀ ਕਰਵਾਈ ਹੈ। ਪਹਿਲੇ ਪੜਾਅ ਦੇ ਜ਼ਿਲ੍ਹਿਆਂ ਦੇ ਮਾਰਗਦਰਸ਼ਕਾਂ ਤੇ ਵਰਕਰਾਂ ਨੂੰ 15 ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਵਟਸਐਪ ਗਰੁੱਪ ਬਣਾਏ ਹਨ, ਜਿਨ੍ਹਾਂ ਵਿੱਚ ਰੋਜ਼ਾਨਾ ਆਧਾਰ ਉਤੇ ਗਿਆਨ ਭਰਪੂਰ ਸਮੱਗਰੀ ਪਾਈ ਜਾਵੇਗੀ। ਇਹ ਸਮੱਗਰੀ ਬੱਚਿਆਂ ਦੇ ਬੌਧਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਰੌਚਕ ਤਰੀਕੇ ਨਾਲ ਤਿਆਰ ਕਰਵਾਈ ਜਾਵੇਗੀ।

ਇਹ ਸਮੱਗਰੀ ਸਮਾਜਿਕ ਸੁਰੱਖਿਆ ਵਿਭਾਗ ਦੇ ਫੇਸਬੁੱਕ ਪੇਜ ਅਤੇ ਟਵਿੱਟਰ ਖਾਤੇ ਉਤੇ ਪਾਈ ਜਾਵੇਗੀ ਅਤੇ ਆਮ ਲੋਕਾਂ ਲਈ ਵੀ ਉਪਲਬਧ ਹੋਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਬੱਚਿਆਂ ਨੂੰ ਉਨ੍ਹਾਂ ਦੇ ਘਰੇਲੂ ਮਾਹੌਲ ਵਿੱਚ ਸਾਕਾਰਾਤਮਕ ਤੇ ਜਿਗਿਆਸੂ ਬਣਾਈ ਰੱਖਣਾ ਹੈ। ਇਸ ਲਈ ਵਿਭਾਗ ਨੇ ਮਰਕੀ ਫਾਊਂਡੇਸ਼ਨ ਨਾਲ ਮਿਲ ਕੇ ਇਹ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਖਾਸ ਧਿਆਨ ਮਾਪਿਆਂ ਤੇ ਬੱਚਿਆਂ ਦੀ ਮਸਰੂਫ਼ੀਅਤ ਨੂੰ ਵਧਾਉਣਾ ਹੈ। ਇਸ ਤਣਾਅਪੂਰਣ ਸਮੇਂ ਵਿੱਚ ਮਾਪਿਆਂ ਤੇ ਬੱਚਿਆਂ ਦੀ ਮਸਰੂਫ਼ੀਅਤ ਉਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰ ਵਿੱਚ ਬੱਚਿਆਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਸਮੇਂ ਦੀ ਮੁੱਖ ਲੋੜ ਹੈ।

Post Views: 45
  • Facebook
  • Twitter
  • WhatsApp
  • Telegram
  • Facebook Messenger
  • Copy Link
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghcarona cerfew updates in punjabchandigarh newsCHIEF MINISTER OFFICE PUNJABcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabcrime news in punjabcriminal newscriminal storyDr Senu Duggal additional director department of information and public relations PunjabDr Senu Duggal DPR Punjab latest news and videosHow To Prevent Coronavirus In punjabInformation & Public Relations Department PunjabINFORMATION AND PUBLIC RELATIONS DEPARTMENTinternational latest news channeljust now india newsLatest News and Updates on Punjablive #Ask Captain Facebook interactionlive updateslive viral newslive viral videoLock Down Punjabpb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongersPunjab coronavirus symptomspunjab crime newsPunjab government latest newsPunjab Live latest newspunjab politicsPunjab Punjab will launch ‘Digital Parent Margdarshak Program’ to engage stressful parents and Anganwadi children; announces Aruna Chaudhary · Social SecurityPunjabi khabranpunjabi latest newsSenu Duggal pro chandigarh latest news and videosSuspected Of Corona Virus Found In Punjabtop 10 newspaperstop ten patiala daily punjabi newspapers listसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਬਿਆਨ ਦੇਣ ਪਿੱਛੇ ਪ੍ਰਕਾਸ਼ ਸਿੰਘ ਬਾਦਲ ਆਪਣੀ ਮਜਬੂਰੀ ਦੱਸੇ: ਕਾਂਗਰਸੀ ਆਗੂ

Next Post

ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵੱਡੇ ਪ੍ਰੋਜੈਕਟ ਹੁਣ ਸਪੀਡ ਫੜਨਗੇ – ਡਿਪਟੀ ਮੁੱਖ ਮੰਤਰੀ

Next Post
ਕੋਵਿਡ 19 ਦੌਰਾਨ ਸੜਕ ਸੜਕਾਂ ਦੇ ਨੈੱਟਵਰਕ ਨੂੰ ਮਜਬੂਤ ਕਰਨ ਵਿਚ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣਿਆ

ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵੱਡੇ ਪ੍ਰੋਜੈਕਟ ਹੁਣ ਸਪੀਡ ਫੜਨਗੇ - ਡਿਪਟੀ ਮੁੱਖ ਮੰਤਰੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In