Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪੰਜਾਬ ਐਗਰੋ ਆਪਣੇ ਹਫ਼ਤਾਵਾਰੀ ਸ਼ੋਅ ਫਾਈਵ ਰਿਵਰਜ਼ ਜ਼ਰੀਏ ਕਿਸਾਨਾਂ ਨਾਲ ਸਿੱਧੇ ਜੁੜੇਗਾ - Ozi News
  • Login
Monday, June 30, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਪੰਜਾਬ ਐਗਰੋ ਆਪਣੇ ਹਫ਼ਤਾਵਾਰੀ ਸ਼ੋਅ ਫਾਈਵ ਰਿਵਰਜ਼ ਜ਼ਰੀਏ ਕਿਸਾਨਾਂ ਨਾਲ ਸਿੱਧੇ ਜੁੜੇਗਾ

admin by admin
November 1, 2020
in INDIA, PUNJAB
0
ਪੰਜਾਬ ਐਗਰੋ ਆਪਣੇ ਹਫ਼ਤਾਵਾਰੀ ਸ਼ੋਅ ਫਾਈਵ ਰਿਵਰਜ਼ ਜ਼ਰੀਏ ਕਿਸਾਨਾਂ ਨਾਲ ਸਿੱਧੇ ਜੁੜੇਗਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਟੀ.ਵੀ ਸ਼ੋਅ ਨੂੰ ਦੂਰਦਰਸ਼ਨ ਜਲੰਧਰ ਅਤੇ ਡੀ.ਡੀ ਪੰਜਾਬੀ `ਤੇ ਹਰ ਸਨੀਵਾਰ ਸ਼ਾਮ 5.30 ਵਜੇ ਚਲਾਉਣ ਦਾ ਫੈਸਲਾ

ਚੰਡੀਗੜ੍ਹ, 1 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) :ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ (ਪੈਗਰੇਕਸਕੋ) ਨੇ ‘ਫਾਈਵ ਰਿਵਰਜ਼’ ਦੇ ਨਾਮ ਹੇਠ ਆਪਣਾ ਹਫ਼ਤਾਵਾਰੀ ਟੀ.ਵੀ ਸ਼ੋਅ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜੋ ਦੂਰਦਰਸ਼ਨ ਜਲੰਧਰ ਅਤੇ ਡੀ.ਡੀ ਪੰਜਾਬੀ ਉੱਤੇ ਹਰ ਸਨੀਵਾਰ ਸ਼ਾਮ 5.30 ਚਲਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਵਿਸ਼ੇਸ਼ ਤੌਰ `ਤੇ ਸੋਸਲ ਮੀਡੀਆ ਜ਼ਰੀਏ ਮੰਡੀਕਰਨ ਦੇ ਖੇਤਰ ਵਿੱਚ ਅਤੇ ਆਪਣੇ ਉਤਪਾਦ ਦੀ ਬ੍ਰਾਡਿੰਗ ਕਰਨ ਲਈ ਸਿੱਖਿਅਤ ਕਰਨ ਦੀ ਸਖਤ ਜਰੂਰਤ ਹੈ। ਇਸ ਲਈ ਪੈਗਰੇਕਸਕੇ ਵੱਲੋਂ ਆਪਣਾ ਖੁਦ ਦਾ ਯੂ-ਟਿਉਬ ਚੈਨਲ ‘ਫਾਈਵ ਰਿਵਰਜ਼ ’ ਨਾਮ ਹੇਠ ਸ਼ੁਰੂ ਕੀਤਾ ਜਾ ਰਿਹਾ ਹੈ।

ਪੈਗਰੇਕਸਕੇ ਦੇ ਮੁੱਖ ਦਫਤਰ ਵਿਖੇ ਹੋਏ ਇੱਕ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ (ਪੈਗਰੇਕਸਕੇ) ਰਵਿੰਦਰ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਸੰਗਠਨ ਦਾ ਕਿਸਾਨਾਂ ਅਤੇ ਖਪਤਕਾਰਾਂ ਨਾਲ ਸੰਪਰਕ ਵਧੇਗਾ। ਉਨ੍ਹਾਂ ਨੇ ਪੈਗਰੇਕਸਕੇ ਦੇ ਮੈਨੇਜਿੰਗ ਡਾਇਰੇਕਟਰ ਵੱਲੋਂ ਇਸ ਸ਼ੋਅ ਦੀ ਮੇਜ਼ਬਾਨੀ ਅਤੇ ਨਿਰਦੇਸ਼ਨ ਲਈ ਸਾਬਕਾ ਏ.ਐਮ.ਡੀ ਮਾਰਕਫੈਡ ਅਤੇ ਉੱਘੇ ਟੈਲੀਵੀਜਨ ਅਤੇ ਫਿਲਮ ਕਲਾਕਾਰ ਸ਼੍ਰੀ ਬਾਲ ਮੁਕੰਦ ਸ਼ਰਮਾਂ ਨੂੰ ਨਿਯੁਕਤ ਕਰਨ ਦੇ ਫੈਸਲੇ `ਤੇ ਖੁਸ਼ੀ ਜ਼ਾਹਰ ਕੀਤੀ।
ਇਸ ਮੌਕੇ `ਤੇ ਬੋਲਦਿਆ ਸ਼੍ਰੀ ਬਾਲ ਮੁਕੰਦ ਸ਼ਰਮਾਂ ਨੇ ਦੱਸਿਆ ਕਿ 23 ਮਿੰਟਾਂ ਦੇ ਇਸ ਸ਼ੋਅ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਦੇ ਮਾਹਿਰਾਂ ਅਤੇ ਪੰਜਾਬ ਐਗਰੋਂ ਦੇ ਸਬੰਧਤ ਅਧਿਕਾਰੀਆਂ ਵੱਲੋਂ ਚਲੰਤ ਵਿਸ਼ੇ ਸਬੰਧੀ ਸਟੂਡੀਓ ਅਧਾਰਤ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਪ੍ਰਗਤੀਸ਼ੀਲ ਕਿਸਾਨ ਦੀਆ ਸਫਤਲਤਾਵਾ ਦੀਆ ਕਹਾਣੀਆਂ ਸਬੰਧੀ ਕਿਸਾਨਾਂ ਦੀ ਇੰਟਰਵਿਉ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ ਅਤੇ ਪ੍ਰੋਗਰਾਮ ਦੇ ਆਖਰੀ ਭਾਗ ਵਿੱਚ ਕਿਸਾਨਾ ਵੱਲੋ ਉਸ ਹਫ਼ਤੇ ਕੀਤੀਆ ਜਾਣ ਵਾਲੀਆ ਗਤੀਵਿਧੀਆ ਦੀ ਜਾਣਕਾਰੀ ਦਿੱਤੀ ਜਾਵੇਗੀ। ਬਾਲ ਮੁਕੰਦ ਸ਼ਰਮਾ ਨੇ ਅੱਗੇ ਦੱਸਿਆ ਕਿ ਡਾ ਰਣਜੀਤ ਸਿੰਘ ਤੰਬਰ, ਸਾਬਕਾ ਮੁਖੀ, ਐਕਸਟੈਂਸ਼ਨ ਐਜੂਕੇਸ਼ਨ ਵਿਭਾਗ, ਪੀਏਯੂ ਨੇ ਹਰ ਹਫ਼ਤੇ ਸਕ੍ਰਿਪਟ ਲਿਖਣ ਲਈ ਸਹਿਮਤੀ ਦਿੱਤੀ ਹੈ।
ਮੌਕੇ `ਤੇ ਹਾਜ਼ਰ ਪਤਵੰਤਿਆ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਸ਼੍ਰੀ ਰਨਵੀਰ ਸਿੰਘ, ਜਨਰਲ ਮੈਨੇਜਰ (ਪੈਗਰੋਕਸਕੇ) ਨੇ ਕਿਹਾ ਕਿ ਇਸ ਸ਼ੋਅ ਵਿੱਚ ਵਿਸ਼ੇਸ਼ ਤੌਰ `ਤੇ ਕਿੰਨੂ, ਆਲੂ, ਕਨੋਲਾ, ਗਾਜਰ ਅਤੇ ਜੈਵਿਕ ਉਦਪਾਦਾਂ ਦੇ ਮੰਡੀਕਰਨ `ਤੇ ਚਰਚਾ ਕੀਤੀ ਜਾਵੇਗੀ। ਪੈਗਰੋਕਸਕੇ ਵੱਲੋਂ ਪਹਿਲਾ ਹੀ ਇਹ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਕਿਸਾਨਾ ਦੇ ਉਤਪਾਦਾਂ ਦੀ “ ਅੰਬਰੇਲਾ ” ਬਰਾਡ ਹੇਠ “” ਬਰੈਡਿੰਗ ਕੀਤੀ ਜਾਵੇਗੀ ਅਤੇ ਜਿਆਦਾ ਤੋਂ ਜਿਆਦਾ ਕਿਸਾਨਾਂ ਨੂੰ ਇਸ ਸ਼ੋਅ ਜ਼ਰੀਏ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਕਿਸਾਨਾਂ ਅਤੇ ਖਪਤਕਾਰ ਨੂੰ ਸਿਧੇ ਜੋੜਨ ਲਈ ਪੈਗਰੇਕਸਕੋ ਵੱਲੋਂ ਤਿਆਰ ਇੱਕ ਐਪ ਵੀ ਲਾਂਚ ਕੀਤੀ ਗਈ।
ਇਹ ਸ਼ੋਅ ਅਤੇ ਯੂ-ਟਿਊਬ ਚੈਨਲ ਤਕਨੀਕੀ ਤੌਰ `ਤੇ ਇੱਕ ਪ੍ਰਸਿੱਧ ਟੀਵੀ ਨਿਰਮਾਤਾ ਜਸਵਿੰਦਰ ਸਿੰਘ ਜੱਸੀ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ।

Post Views: 22
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ: ਵਿਨੀ ਮਹਾਜਨ

Next Post

ਪੰਜਾਬੀ ਸਪਤਾਹ-2020 ਮਨਾਉਣ ਲਈ ਮਹੀਨਾ ਭਰ ਚੱਲਣ ਵਾਲੇ ਸਮਾਗਮ ਸ਼ੁਰੂ

Next Post
ਪੰਜਾਬ ਯੋਜਨਾਬੰਦੀ ਵਿਭਾਗ ਤੇ ਐਸ.ਡੀ.ਜੀ.ਸੀ.ਸੀ. ਵੱਲੋਂ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਐਕਸ਼ਨ ਐਵਾਰਡਜ਼ ਦਾ ਐਲਾਨ

ਪੰਜਾਬੀ ਸਪਤਾਹ-2020 ਮਨਾਉਣ ਲਈ ਮਹੀਨਾ ਭਰ ਚੱਲਣ ਵਾਲੇ ਸਮਾਗਮ ਸ਼ੁਰੂ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In