ਪਟਿਆਲਾ, ਜੂਨ 26 (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 25,2021 ਜੂਨ ਨੂੰ 3019 ਲੱਖ ਯੂਨਿਟ ਬਿਜਲੀ ਸਪਲਾਈ ਦੇ ਇਤਿਹਾਸਕ ਰਿਕਾਰਡ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ 13161 ਮੈਗਾਵਾਟ ਬਿਜਲੀ ਦੀ ਮੰਗ ਨੂੰ ਵੀ ਛੂਹ ਲਿਆ ਹੈ, ਇਹ ਪ੍ਰਗਟਾਵਾ ਪੀਐਸਪੀਸੀਐਲ ਦੇ ਸੀਐਮਡੀ ਸ੍ਰੀ ਏ. ਵੇਨੂੰ ਪ੍ਰਸਾਦ ਨੇ ਅੱਜ ਇਥੇ ਪ੍ਰੈਸ ਨੋਟ ਵਿੱਚ ਕੀਤਾ।
ਵੇਰਵਿਆਂ ਨੂੰ ਸਾਂਝਾ ਕਰਦਿਆਂ ਸ਼੍ਰੀ ਏ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਬਿਜਲੀ ਸਪਲਾਈ ਦਾ ਪਿਛਲਾ ਰਿਕਾਰਡ 2 ਜੁਲਾਈ, 2020 ਨੂੰ 3018 ਲੱਖ ਯੂਨਿਟ ਸੀ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਐਕਸਚੇਂਜ ਤੋਂ 929 ਮੈਗਾਵਾਟ ਬਿਜਲੀ ਦੇ ਨਾਲ 216 ਲੱਖ ਯੂਨਿਟ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੇ ਰਾਜ ਲਈ 13700 ਮੈਗਾਵਾਟ ਬਿਜਲੀ ਦੇ ਵਿਸ਼ਾਲ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੇ ਸਾਰੇ ਵੰਡ ਜ਼ੋਨਾਂ ਦੇ ਖੇਤੀਬਾੜੀ ਖਪਤਕਾਰਾਂ ਨੂੰ 3 ਸਮੂਹਾਂ ਵਿੱਚ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਲ੍ਹ ਏਪੀ ਉਪਭੋਗਤਾਵਾਂ ਨੂੰ ਵਾਧੂ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ ਸੀ, ਇਸ ਤਰ੍ਹਾਂ ਬਿਜਲੀ ਦੇ ਚਲੇ ਜਾਣ ਕਾਰਨ ਪ੍ਰਭਾਵਤ ਹੋਏ ਬਿਜਲੀ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਨੂੰ 8 ਘੰਟੇ ਤੋਂ ਵੀ ਜ਼ਿਆਦਾ ਦੀ ਸਪਲਾਈ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਵੱਡਮੁੱਲੇ ਖਪਤਕਾਰ ਜ਼ੌਨਲ ਪੱਧਰ ਤੇ ਬਣਾਏ ਗਏ ਵਿਸ਼ੇਸ਼ ਕੰਟਰੋਲ ਰੂਮਾਂ ਤੇ ਆਪਣੇ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ।ਫੋਨ ਨੰ:96461—82959,01832212425 ਤੇ ਬਾਰਡਰ ਜ਼ੋਨ(ਅਮਿੰਤਸਰ, ਤਰਨਤਾਰਨ,ਗੁਰਦਾਸਪੁਰ ਅਤੇ ਪਠਾਨਕੋਟ) ਫੋਨ ਨੰ:96461—16679, 0181—2220924 ਤੇ ਉੱਤਰ ਜ਼ੋਨ (ਜਲੰਧਰ,ਨਵਾਂ ਸ਼ਹਿਰ,ਕਪੂਰਥਲਾ,ਹੁਸਿ਼ਆਰਪੁਰ) ਫੋਨ ਨੰ:96461—46400,96461—48833 ਦੇ ਦੱਖਣ ਜ਼ੋਨ(ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ,ਮੋਹਾਲੀ) ਫੋਨ ਨੰ:96461—18039,96461—85267 ਤੇ ਪੱਛਮ ਜ਼ੋਨ (ਬਠਿੰਡਾ,ਫਰੀਦਕੋਟ,ਮੁਕਤਸਰ,ਫਿਰੋਜ਼ਪੁਰ, ਮੋਗਾ, ਮਾਨਸਾ,ਫਾਜਿ਼ਲਕਾ) ਫੋਨ ਨੰ:96461—22070,96461—81129 ਕੇੱਦਰੀ ਜ਼ੋਨ (ਲੁਧਿਆਣਾ,ਖੰਨਾ,ਫਤਿਹਗੜ੍ਹ ਸਾਹਿਬ), ਫੋਨ ਨੰ:96461—06835, 96461—06836 ਸੈਟਰਲਾਇਜ਼ਡ ਸਿ਼ਕਾਇਤ ਕੇੱਦਰ ਹੈਡ ਕੁਆਟਰ ਪਟਿਆਲਾ ਤੇ ਖਪਤਕਾਰ ਆਪਣੀ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ।
ਇੱਕ ਸੰਦੇਸ਼ ਵਿੱਚ ਸੀ.ਐਮ.ਡੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸ੍ਰੀ ਏ.ਵੇਨੂ ਪ੍ਰਸਾਦ ਨੇ ਕੋਵਿਡ ਮਹਾਂਮਾਰੀ ਦੌਰਾਨ ਅੰਦੋਲਨ ਕਰ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਨੂੰ ਕਿਸਾਨਾਂ ਅਤੇ ਬਿਜਲੀ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸੀ.ਐਮ.ਡੀ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਜ ਵਿੱਚ ਭਰੋਸੇਦਾਰ ਅਤੇ ਚੰਗੀ ਨਿਰਵਿਘਨ ਬਿਜਲੀ ਸਪਲਾਈ ਅਤੇ ਖਪਤਕਾਰਾਂ ਨੂੰ ਹੋਰ ਚੰਗੀਆਂ ਬਿਜਲੀ ਸਹੂਲਤਾਂ ਦੇਣ ਲਈ ਹਮੇਸ਼ਾਂ ਵਚਨਬੱਧ ਹੈ।