- ਛਾਂਟੀਆਂ ਦੀ ਨੀਤੀ ਰੱਦ ਕਰਨ ਕੱਢੇ ਕਾਮੇ ਬਹਾਲ ਕਰਨ ਰੁੱਕੀਆਂ ਤਨਖਾਹਾਂ ਜਾਰੀ ਕਰਨ ਹਾਦਸਾ ਪੀੜਤ ਕਾਮਿਆਂ ਦੇ ਪਰਿਵਾਰਕ ਮੈਬਰਾਂ ਮੁਆਵਜ਼ਾ ਦੇਣ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਹੱਲ ਕਰਨ ਦੀ ਕੀਤੀ ਮੰਗ
- ਵੱਡੀ ਗਿਣਤੀ ਵਿੱਚ ਕਾਮਿਆਂ ਵੱਲੋਂ ਪਹੁੰਚਣ ਤੇ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ, ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਤੇ ਪੈਨਲ ਮੀਟਿੰਗ ਦਾ ਲਿਖਤੀ ਦਿੱਤਾ ਸਮਾਂ
ਪਟਿਆਲਾ, 2 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਧਰਨੇ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਓਰਰਗਨਾਈਜ ਜਗਦੀਸ਼ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ 2003 ਅੈਕਟ ਲਾਗੂ ਕਰਨ ਤੇ ਬਿਜਲੀ ਬੋਰਡ ਨੂੰ ਭੰਗ ਕਰ ਦੋ ਕੰਪਨੀ ਵਿੱਚ ਵੰਡ ਕੇ ਸਰਕਾਰ ਨੇ ਰੈਗੂਲਰ ਭਰਤੀ ਦੀ ਥਾਂ ਠੇਕੇਦਾਰੀ ਸਿਸਟਮ ਤੇ ਕੰਪਨੀ ਰਾਹੀਂ ਨਿਗੂਣੀਆਂ ਤਨਖ਼ਾਹਾਂ ਤੇ ਕਈ ਸਾਲਾਂ ਤੋਂ ਤਾਪ ਹੰਢਾ ਰਹੇ ਠੇਕਾ ਕਾਮਿਆਂ ਤੇ ਸਰਕਾਰ ਤੇ ਪਾਵਰਕਾਮ ਨੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਰੋਨਾ ਕਹਿਰ ਦੋਰਾਨ ਪਾਵਰਕਾਮ ਸੀ ਐੱਚ ਬੀ ਠੇਕਾ ਕਾਮੇ ਨਿਰਵਿਘਨ ਸਪਲਾਈ ਨੂੰ ਚਾਲੂ ਰੱਖਣ ਲਈ ਘਰ ਘਰ ਤੱਕ ਤੇ ਹਸਪਤਾਲਾਂ ਤੱਕ ਬਿਜਲੀ ਨੂੰ ਪਹੁੰਚਾਉਣ ਲਈ ਦਿਨ ਰਾਤ ਕੰਪਲੇਟ ਮੈਂਟੀਨੈਂਸ ਆਦਿ ਦਾ ਕੰਮ ਕਰ ਰਹੇ ਹਨ। ਪਰ ਸੀ ਐਚ ਬੀ ਕਾਮਿਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਪਾਵਰਕਾਮ ਮੈਨੇਜਮੈਂਟ ਨੇ ਕਰੋਨਾ ਦੀ ਆੜ ਹੇਠ ਛਾਂਟੀਆਂ ਕਰਨ ਦੀ ਪੋਲਸੀ ਨੂੰ ਲਾਗੂ ਨੂੰ ਲਾਗੂ ਕਰਨ ਜਾ ਰਹੀ ਹੈ ਸੰਘਰਸ਼ਸ਼ੀਲ ਕਾਮਿਆਂ ਦੀਆਂ 10 ਮਹੀਨੇ ਤੋਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਕੱਢੇ ਕਾਮਿਆਂ ਨੂੰ ਬਹਾਲ ਕਰਨ ਦੇ ਸਮਝੋਤੇ ਲਾਗੂ ਨਹੀੰ ਕੀਤੇ ਜਾ ਰਹੇ, ਬਿਜਲੀ ਦਾ ਕੰਮ ਕਰਦੇ ਦੌਰਾਨ ਘਾਤਕ ਅਤੇ ਗੈਰ ਘਾਤਕ ਹਾਦਸਿਆਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸੈਂਕੜੇ ਕਾਮੇ ਮੌਤ ਦੇ ਮੂੰਹ ਪੈ ਗਏ ਤੇ ਸੈਂਕੜੇ ਕਾਮਿਆਂ ਅਪੰਗ ਹੋ ਗਏ । ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਈ ਵੀ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ ।ਬਰਨਾਲਾ ਸਰਕਲ ਦੇ ਕਾਮਿਆਂ ਕੋਲੋ ਇੱਕ ਸਾਲ ਤੋਂ ਫ੍ਰੀ ਕੰਮ ਲਿਆ ਜਾ ਰਿਹਾ ਹੈ ਉਨਾਂ ਕਾਮਿਆਂ ਦਾ ਵਰਕਓਡਰ ਜਾਰੀ ਨਹੀ ਕੀਤਾ ਜਾ ਰਿਹਾ, ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ 2016 ਤੋਂ ਕਿਰਤ ਵਿਭਾਗ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਮਿਤੀ 22-10-19 ਤੇ 24-10-19 ਤੇ 5-2-20 ਤੇ 10-2-20 ਤੇ 17-3-20 ਕਿਰਤ-ਮੰਤਰੀ ਤੇ ਕਿਰਤ ਵਿਭਾਗ ਅਧਿਕਾਰੀਆਂ ਵਲੋਂ ਜੰਥੇਬੰਦੀ ਨਾਲ ਮੀਟਿੰਗ ਕਰ ਮੰਗਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਹੱਲ ਨਹੀ ਕੀਤਾ ਤੇ ਹੁਣ ਕਰੋਨਾ ਕਹਿਰ ਦੋਰਾਨ ਵੀ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਦਾਅਵੇ ਕੀਤੇ ਕੇ ਕਿਸੇ ਕਾਮੇ ਦੀ ਕਰੋਨਾ ਕਹਿਰ ਦੋਰਾਨ ਛਾਂਟੀ ਨਹੀਂ ਕੀਤੀ ਜਾਵੇਗੀ ਤੇ ਨਾਲ ਹੀ ਜੇਕਰ ਕਿਸੇ ਕਾਮੇ ਦਾ ਹਾਦਸਾ ਵਾਪਰਦਾ ਹੈ ਤਾਂ ਪੰਜਾਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਕਰੋਨਾ ਕਹਿਰ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾਉਂਦੇ ਹੋਏ ਕਾਮੇ ਮੌਤ ਦੇ ਮੂੰਹ ਪੈ ਗਏ ਤੇ ਕਈ ਕਾਮੇ ਦੋਵੇਂ ਬਾਹਵਾਂ ਤੋਂ ਅਪੰਗ ਹੋ ਗਏ ਪਰ ਉਨ੍ਹਾਂ ਨੂੰ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਸੀ ਐੱਚ ਬੀ ਕਾਮਿਆਂ ਦੀਆਂ ਕਰੋਨਾ ਮਹਾਂਮਾਰੀ ਦੀ ਆੜ ਹੇਠ ਛਾਂਟੀਆਂ ਰੋਕਣ, ਕੱਢੇ ਕਾਮੇ ਬਹਾਲ ਕਰਨ, ਬਰਨਾਲਾ ਸਰਕਲ ਦਾ ਵਰਕਓਡਰ ਜਾਰੀ ਕਰਨ, ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਘਾਤਕ ਤੇ ਗੈਰ ਘਾਤਕ ਹੋਏ ਹਾਦਸਿਆਂ ਦਾ ਸ਼ਿਕਾਰ ਠੇਕਾ ਕਾਮਿਆਂ ਤੇ ਪਰਿਵਾਰਾਂ ਨੂੰ ਮੁਆਵਜਾ ਦੇਣ ,ਸਮੁੱਚੇ ਠੇਕਾ ਕਾਮਿਆਂ ਦਾ ਪੰਜਾਹ ਲੱਖ ਦਾ ਬੀਮਾ ਕਰਨ ,ਸਮੁੱਚੇ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਪਾਵਰਕੌਮ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਵਾਪਿਸ ਲਈਆਂ ਜਾਣ,ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇਗਾ, ਇਨ੍ਹਾਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਤੇ ਪੁਲਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਵੀ ਕਰਨ ਤੇ ਕਾਮਿਆਂ ਦੇ ਆ ਰਹੇ ਕਾਫ਼ਲੇ ਨੂੰ ਨਾ ਰੋਕ ਸਕਣ ਤੇ ਦੋਵੇਂ ਸੜਕਾਂ ਬੰਦ ਕਰਨੀਆਂ ਪਈਆਂ ਤੇ ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਹੋਈ ਜਿਵੇਂ ਕਿ ਛਾਂਟੀ ਕਰ ਦੀ ਨੀਤੀ ਰੱਦ ਕੀਤੀ ਜਾਵੇਗੀ ਕੱਢੇ ਕਾਮੇ ਬਹਾਲ ਕੀਤੇ ਜਾਣਗੇ ਹਾਦਸਾਗ੍ਰਸਤ ਕਾਮਿਆਂ ਨੂੰ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਹੋਰ ਮੰਗਾਂ ਲਈ ਮਿਤੀ 19 ਜੂਨ 2020 ਨੂੰ ਪੈਨਲ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ । ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਨੇ ਛਾਟੀਆਂ ਦੀ ਨੀਤੀ ਨੂੰ ਵਾਪਸ ਨਾ ਲਿਆ ਜਾ ਮੰਗਾਂ ਦਾ ਹਲ ਨਾ ਕੀਤਾ ਤਾਂ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਠੇਕਾ ਟੈਕਨੀਕਲ ਸਰਵਿਸ ਯੂਨੀਅਨ ਬਨਾਰਸੀ ਦਾਸ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਗੂਰੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿ 31 ਵਰਿੰਦਰ ਸਿੰਘ ਮੋਮੀ ਜਿਲਾ ਪ੍ਰਧਾਨ ਜੀਤ ਸਿੰਘ ਬਠੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਸਵਿੰਦਰ ਸਿੰਘ ਡੀ.ਟੀ.ਅੈੱਫ ਪੰਜਾਬ ਤਲਵਿੰਦਰ ਸਿੰਘ ਸੁਨੇਮ ਦੀਪ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਠੇਕਾ ਕਾਮਿਆਂ ਦੀ ਜਾਇਜ਼ ਤੇ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਰੱਖਣ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਕੀਤਾ।