Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਪੰਜਾਬ ਸਰਕਾਰ ਵਲੋਂ ਓਮਿਦਯਾਰ ਨੈਟਵਰਕ ਇੰਡੀਆ ਦੀ ਭਾਈਵਾਲੀ ਨਾਲ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਦੀ ਸਹਾਇਤਾ ਲਈ ਗੇਮ ਨਾਲ ਸਮਝੌਤਾ ਸਹੀਬੱਧ - Ozi News
  • Login
Tuesday, July 1, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਪੰਜਾਬ ਸਰਕਾਰ ਵਲੋਂ ਓਮਿਦਯਾਰ ਨੈਟਵਰਕ ਇੰਡੀਆ ਦੀ ਭਾਈਵਾਲੀ ਨਾਲ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਦੀ ਸਹਾਇਤਾ ਲਈ ਗੇਮ ਨਾਲ ਸਮਝੌਤਾ ਸਹੀਬੱਧ

Vijesh by Vijesh
November 2, 2020
in PUNJAB
0
ਪੰਜਾਬ ਸਰਕਾਰ ਵਲੋਂ ਓਮਿਦਯਾਰ ਨੈਟਵਰਕ ਇੰਡੀਆ ਦੀ ਭਾਈਵਾਲੀ ਨਾਲ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਦੀ ਸਹਾਇਤਾ ਲਈ ਗੇਮ ਨਾਲ ਸਮਝੌਤਾ ਸਹੀਬੱਧ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
ਚੰਡੀਗੜ੍ਹ, 2 ਨਵੰਬਰ – ਅਸ਼ੋਕ ਵਰਮਾ – 
ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਾਰੋਬਾਰ ਨੂੰ ਹੋਰ ਆਸਾਨ ਬਣਾਉਣ ਦੇ ਕਦਮ ਵਜੋਂ, ਗਲੋਬਲ ਅਲਾਇੰਸ ਫਾਰ ਮਾਸ ਇੰਟਰਪ੍ਰੀਨੀਓਰਸ਼ਿਪ (ਗੇਮ) ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਸਮਝੌਤਾ ਸਮਾਜਿਕ ਪ੍ਰਭਾਵ `ਤੇ ਕੇਂਦਰਤ ਇੱਕ ਨਿਵੇਸ਼ ਫਰਮ ਓਮਿਦਯਾਰ ਨੈਟਵਰਕ ਇੰਡੀਆ (ਓ.ਐੱਨ.ਆਈ.) ਵੱਲੋਂ ਆਪਣੇ ਹਾਲ ਹੀ ਵਿਚ ਐਲਾਨੇ ਰਿਸੌਲਵ ਇਨੀਸ਼ੀਏਟਿਵ ਤਹਿਤ ਕੀਤਾ ਗਿਆ ਹੈ।
ਪੰਜਾਬ ਵਿਚ 2.59 ਲੱਖ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ (ਐਮਐਸਐਮਈਜ਼) ਹਨ ਜਿਨ੍ਹਾਂ ਵਿੱਚ ਕੁੱਲ 20.29 ਲੱਖ ਕਰਮਚਾਰੀ ਕੰਮ ਕਰਦੇ ਹਨ। ਕੋਵਿਡ ਮਹਾਂਮਾਰੀ ਦੇ ਫੈਲਾਅ ਨੇ ਕਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਜਿਸ ਨਾਲ ਐਮਐਸਐਮਈਜ਼ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਇਨ੍ਹਾਂ ਦੇ ਸਮਰਥਨ ਲਈ ਠੋਸ ਯਤਨ ਲੋੜੀਂਦੇ ਹਨ। ਇਸ ਦੋ ਸਾਲਾਂ ਪ੍ਰਾਜੈਕਟ ਦਾ ਉਦੇਸ਼ ਪੰਜਾਬ ਨੂੰ ਐਮਐਸਐਮਈ ਲਈ ਕਾਰੋਬਾਰ ਕਰਨ ਵਿੱਚ ਸਰਲਤਾ (ਈਜ਼ ਆਫ਼ ਡੂਇੰਗ ਬਿਜ਼ਨਸ) ਦੇ ਪੱਖੋਂ ਮੋਹਰੀ ਸੂਬਾ ਬਣਾਉਣਾ ਹੈ।
ਇਸ ਪ੍ਰਾਜੈਕਟ ਦੀ ਅਗਵਾਈ ਐਮਐਸਐਮਈ ਲਈ ਗੇਮ ਟਾਸਕਫੋਰਸ ਦੇ ਚੇਅਰਪਰਸਨ ਡਾ. ਕੇ.ਪੀ. ਕ੍ਰਿਸ਼ਨਨ ਕਰਨਗੇ ਜੋ ਕਿ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਹਨ। ਓਮਿਦਯਾਰ ਨੈਟਵਰਕ ਇੰਡੀਆ ਵਲੋਂ ਇਸਦਾ ਮੁੱਖ ਤੌਰ ‘ਤੇ ਸਮਰਥਨ ਕੀਤਾ ਜਾਵੇਗਾ ਅਤੇ ਇਸ ਵਿੱਚ ਗੇਮ, ਦਿ ਸੈਂਟਰ ਫਾਰ ਸਿਵਲ ਸੁਸਾਇਟੀ ਅਤੇ ਅਵੰਤੀਸ ਰੈਗ ਟੈਕ ਦੇ ਮਾਹਰ ਸ਼ਾਮਲ ਹੋਣਗੇ। ਇਹ ਸਮੂਹ ਸ੍ਰੀਮਤੀ ਵਿਨੀ ਮਹਾਜਨ, ਮੁੱਖ ਸਕੱਤਰ ਅਤੇ ਸ੍ਰੀ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ, ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਾਲ ਨੇੜਿਓਂ ਕੰਮ ਕਰੇਗਾ।
ਇਸ ਸਮਝੌਤੇ ਬਾਰੇ ਗੱਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ, “ਇਹ ਉਮੀਦ ਕੀਤੀ ਗਈ ਹੈ ਕਿ ਦੋ ਸਾਲਾਂ ਦੀ ਮਿਆਦ ਦੇ ਅੰਤ ਵਿੱਚ, ਕਾਰੋਬਾਰਾਂ ਦੀ ਰਸਮੀ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਵੇਗਾ ਅਤੇ ਐਮਐਸਐਮ.ਈਜ਼ ਲਈ ਮਨਜ਼ੂਰੀਆਂ ਲੈਣ ਦੀ ਲਾਗਤ ਵਿੱਚ ਕਮੀ ਆਵੇਗੀ। ਗੇਮ, ਸੀਸੀਐਸ, ਅਤੇ ਅਵੈਂਟਿਸ ਦੀ ਵਿਲੱਖਣ ਅਤੇ ਪੂਰਕ ਮੁਹਾਰਤ ਅਤੇ ਓ.ਐੱਨ.ਆਈ. ਦੇ ਸਮਰਥਨ ਦੇ ਨਾਲ, ਅਸੀਂ ਪੰਜਾਬ ਦੇ ਗੈਰ-ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਸਿਰਜਣ ਵਾਲਿਆਂ ਦੇ ਜੀਵਨ ਵਿੱਚ ਪ੍ਰਗਤੀ ਦੀ ਆਸ ਕਰਦੇ ਹਾਂ। ਇਸ ਤੋਂ ਇਲਾਵਾ, ਅਸੀਂ ਆਸ ਕਰਦੇ ਹਾਂ ਕਿ ਪੰਜਾਬ ਵਿਚਲੀ ਇਹ ਤਬਦੀਲੀ ਪੂਰੇ ਭਾਰਤ ਵਿਚ ਐਮਐਸਐਮਈ ‘ਤੇ ਕੇਂਦਰਤ ਈਜ਼ ਆਫ ਡੂਇੰਗ ਬਿਜ਼ਨਸ (ਈਓਡੀਬੀ) ਦੇ ਸਰਵੇਖਣਾਂ, ਦਖਲ, ਦਰਜਾਬੰਦੀ ਅਤੇ ਨੀਤੀਆਂ ਦਾ ਇਕ ਦੌਰ ਕਾਇਮ ਕਰੇਗੀ।”
ਡਾ. ਕੇ.ਪੀ. ਕ੍ਰਿਸ਼ਨਨ ਨੇ ਕਿਹਾ ਕਿ ਪੰਜਾਬ ਨੂੰ ਨਿਵੇਸ਼ ਲਈ ਇੱਕ ਢੁੱਕਵੀਂ ਥਾਂ ਵਜੋਂ ਪੇਸ਼ ਕਰਕੇ ਅਸੀਂ ਈਜ਼ ਆਫ਼ ਡੂਇੰਗ ਬਿਜ਼ਨਸ (ਈਓਡੀਬੀ) ਦੀ ਸਮਰੱਥਾ ਨੂੰ ਦਰਸਾਉਣ ਦੀ ਉਮੀਦ ਕਰਦੇ ਹਾਂ ਤਾਂ ਜੋ ਰਸਮੀ ਉੱਦਮਤਾ, ਉਤਪਾਦਕਤਾ ਵਿੱਚ ਸੁਧਾਰ ਅਤੇ ਰੁਜ਼ਗਾਰ ਉਤਪਤੀ ਦੇ ਦੌਰ ਦੀ ਸ਼ੁਰੂਆਤ ਹੋ ਸਕੇ।
ਓਮਿਦਯਾਰ ਨੈਟਵਰਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰੂਪਾ ਕੁਦਵਾ ਨੇ ਕਿਹਾ, “ਰਿਸੌਲਵ ਪਹਿਲਕਦਮੀ ਤਹਿਤ, ਅਸੀਂ ਲੰਬੇ ਸਮੇਂ ਤੋਂ ਚੱਲ ਰਹੇ ਦੋ ਵਿਸ਼ਿਆਂ-ਐਮਐਸਐਮਈਜ਼ ਦਾ ਸਸ਼ਕਤੀਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਸਮਰਥਨ ਨੂੰ ਤਰਜੀਹ ਦਿੱਤੀ ਹੈ ਜਿਹਨਾਂ ‘ਤੇ ਮਹਾਂਮਾਰੀ ਕਾਰਨ ਮੁੜ ਧਿਆਨ ਕੇਂਦਰਤ ਕੀਤਾ ਗਿਆ ਹੈ। ਇਹ ਦੋਵੇਂ ਅਧੂਰੇ ਏਜੰਡੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਹਨ ਅਤੇ ਮੌਜੂਦਾ ਮਾਹੌਲ ਕਾਰਨ ਇਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਸ਼ੇਸ਼ ਪ੍ਰੋਜੈਕਟ ਨਾਲ, ਸਾਡਾ ਉਦੇਸ਼ ਪੰਜਾਬ ਵਿੱਚ ਐਮਐਸਐਮਈਆਂ ਦੀ ਸਹਾਇਤਾ ਕਰਨਾ ਹੈ ਕਿਉਂਜੋ ਉਹ ਇਨ੍ਹਾਂ ਮੁਸ਼ਕਲਾਂ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਵਿੱਚ ਇੱਕ ਆਮ ਐਮਐਸਐਮਈ ਨੂੰ 750 ਤੋਂ ਵੱਧ ਮਨਜ਼ੂਰੀਆਂ, 120 ਤੋਂ ਵੱਧ ਫਾਈਲਿੰਗ ਅਤੇ 23 ਤੋਂ ਵੱਧ ਰਜਿਸਟ੍ਰੇਸ਼ਨ ਅਤੇ ਲਾਇਸੈਂਸਾਂ ਨਾਲ ਨਜਿੱਠਣਾ ਪੈਂਦਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਪੂਰੀ ਵਚਨਬੱਧਤਾ ਅਤੇ ਇਸ ‘ਤੇ ਕੰਮ ਵਿਚ ਲੱਗੇ ਮਾਹਰਾਂ ਦੀ ਇੱਕ ਉੱਚ ਯੋਗਤਾ ਨਾਲ, ਇਹ ਪ੍ਰਾਜੈਕਟ ਪੰਜਾਬ ਦੇ ਐਮਐਸਐਮਈ ਲਈ ਕਾਰੋਬਾਰੀ ਮਾਹੌਲ ਨੂੰ ਬਦਲ ਸਕਦਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਮਿਸਾਲ ਬਣ ਸਕਦਾ ਹੈ। ”
ਪੰਜਾਬ ਸੂਬਾ ਜ਼ਿਲ੍ਹਾ ਪੱਧਰੀ ਬੈਂਕਰ ਕਮੇਟੀਆਂ ਜ਼ਰੀਏ ਕੇਂਦਰ ਸਰਕਾਰ ਦੀ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ (ਈਸੀਐਲਜੀਐਸ) ਦੇ ਲਾਗੂਕਰਨ ਦੀ ਨਿਗਰਾਨੀ ਕਰਨ ਅਤੇ ਰਾਈਟ ਟੂ ਬਿਜਨਸ ਐਕਟ ਦੀ ਘੋਸ਼ਣਾ ਕਰਕੇ ਐਮਐਸਐਮਈਜ਼ ਦੇ ਸਮਰਥਨ ਵਿਚ ਸਭ ਤੋਂ ਮੋਹਰੀ ਰਿਹਾ ਹੈ। ਦੋ ਸਾਲਾਂ ਦੀ ਮਿਆਦ ਦੇ ਅੰਤ ਵਿੱਚ, ਕਾਰੋਬਾਰਾਂ ਦੀ ਰਸਮੀ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਵੇਗਾ ਅਤੇ ਐਮਐਸਐਮ.ਈਜ਼ ਲਈ ਮਨਜ਼ੂਰੀਆਂ ਲੈਣ ਦੀ ਲਾਗਤ ਵਿੱਚ ਕਮੀ ਆਵੇਗੀ।
Post Views: 27
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮੁੱਖ ਮੰਤਰੀ ਨੇ ਕੋਵਿਡ ਸੰਪਰਕ ਟਰੇਸਿੰਗ 15 ਵਿਅਕਤੀਆਂ ਤੱਕ ਵਧਾਈ, ਆਰ.ਟੀ.-ਪੀ.ਸੀ.ਆਰ. ਲਾਜ਼ਮੀ ਕਰਾਰ ਅਤੇ ਆਰ.ਏ.ਟੀ. ‘ਚ ਛੋਟ

Next Post

ਕਿ੍ਰਸ਼ਨ ਕੁਮਾਰ ਵੱਲੋਂ ਰੁਜ਼ਗਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਨਰ ਵਿਕਾਸ ’ਤੇ ਜ਼ੋਰ

Next Post
ਇੰਟਰਮੀਡੀਏਟ ਕਲਾਸਾਂ ਦੇ ਸਾਰੇ ਵਿਦਿਆਰਥੀਆਂਨੂੰ ਅਗਲੇ ਸਮੈਸਟਰ/ਕਲਾਸ ਵਿੱਚ ਪ੍ਰਮੋਟ ਕਰਨ ਦੀ ਘੋਸ਼ਣਾ

ਕਿ੍ਰਸ਼ਨ ਕੁਮਾਰ ਵੱਲੋਂ ਰੁਜ਼ਗਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਨਰ ਵਿਕਾਸ ’ਤੇ ਜ਼ੋਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In