ਪਟਿਆਲਾ (ਪ੍ਰੈਸ ਕਿ ਤਾਕਤ) ਵਿਕਰਮ ਜੀਤ ਦੁੱਗਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਅੱਜ ਮਿਤੀ 21.01.21 ਨੂੰ ਇਹ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਵੱਖ – ਵੱਖ ਮੁਕੱਦਮਿਆਂ ਵਿੱਚ ਭਗੋੜੋ ਕਰਾਰ ਦਿੱਤੇ ਗਏ ਅਪਰਾਧੀਆਂ ਦੀ ਅਚੱਲ ਸੰਪਤੀ ਮਾਲ ਮਹਿਕਮਾ ਦੇ ਨਾਲ ਰਾਬਤਾ ਕਾਇਮ ਕਰਕੇ ਅਟੈਚ ਕਰਵਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ । ਇਸੇ ਮੁਹਿੰਮ ਦੌਰਾਨ ਮੁਕੱਦਮਾ ਨੰਬਰ 85 ਮਿਤੀ 22.05.2020 ਅ / ਧ 302,148,149 , 506 ਆਈ.ਪੀ.ਸੀ ਅਤੇ 25/54/59 ਆਰਮਜ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਮਿਤੀ 23-11-2020 ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਵੱਲੋਂ ਮੁਜਰਿਮ ਕੰਵਰ ਰਣਦੀਪ ਸਿੰਘ ਉਰਫ S.K ਖਰੋੜ ਪੁੱਤਰ ਸੁਖਮੇਲ ਸਿੰਘ ਵਾਸੀ ਪਿੰਡ ਬਾਰਨ ਜਿਲ੍ਹਾ ਪਟਿਆਲਾ ਅਤੇ ਜਤਿੰਦਰ ਸ਼ੇਰਗਿੱਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖਾਂਸੀਆਂ , ਸਨੌਰ ਜਿਲ੍ਹਾ ਪਟਿਆਲਾ ਨੂੰ ਭਗੌੜੇ ਘੋਸ਼ਿਤ ਕੀਤਾ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁਜਰਿਮ ਕੰਵਰ ਰਣਦੀਪ ਸਿੰਘ ਉਰਫ ਐਸ.ਕੇ. ਖਰੋੜ ਦੇ ਖਿਲਾਫ ਪਹਿਲਾਂ ਵੀ ਸ਼ਹਿਰ ਪਟਿਆਲਾ ਵਿੱਚ ਕਈ ਮੁਕੱਦਮੇ ਦਰਜ ਰਜਿਸਟਰ ਹਨ। ਦੁੱਗਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪਤਾਨ ਪੁਲਿਸ, ਸਿਟੀ , ਪਟਿਆਲਾ ਅਤੇ ਉਪ ਕਪਤਾਨ ਪੁਲਿਸ , ਸਿਟੀ -2 , ਪਟਿਆਲਾ ਦੀ ਨਿਗਰਾਨੀ ਹੋਠ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਨੇ P.0 ਕੰਵਰ ਰਣਦੀਪ ਸਿੰਘ ਉਰਫ S.K ਖਰੋੜ ਅਤੇ P.0 ਜਤਿੰਦਰ ਸ਼ੇਰਗਿੱਲ ਦੀ ਪ੍ਰਾਪਰਟੀ ਦਾ ਵੇਰਵਾ ਮਾਲ ਵਿਭਾਗ ਪਟਿਆਲਾ ਤੋਂ ਹਾਸਲ ਕਰਕੇ ਮਾਨਯੋਗ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ 83 CRPc ਤਹਿਤ ਦੋਵੇਂ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਪੱਤਰ ਵਿਹਾਰ ਜਾਰੀ ਕੀਤੇ ਗਏ ਸਨ । ਜਿਸ ਪਰ ਮਾਨਯੋਗ ਅਦਾਲਤ ਨੇ ਦੋਵੇ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਤਹਿਸੀਲਦਾਰ ਪਟਿਆਲਾ ਦੇ ਨਾਮ ਪਰ WARRANT OF ATTACHMENT ਮਿਤੀ 18.01.2021 ਲਈ ਜਾਰੀ ਕੀਤੇ । ਜਿਸ ਪਰ ਕਾਰਵਾਈ ਕਰਦੇ ਹੋਏ P.0 ਜਤਿੰਦਰ ਸ਼ੇਰਗਿੱਲ ਦੀ 05 ਵਿਘੇ 01 ਵਿਸਵਾ ਪ੍ਰਾਪਰਟੀ ਜੋ ਕਿ ਪਿੰਡ ਖਾਂਸੀਆ ਸਨੌਰ ਵਿੱਚ ਹੈ ਅਤੇ ਪੀ.ਓ. ਕੰਵਰ ਰਣਦੀਪ ਸਿੰਘ ਉਰਫ S.K ਖਰੌੜ ਦੀ 01 ਵਿੱਘਾ 05 ਵਿਸਵੇ ਪ੍ਰਾਪਰਟੀ ਜੋ ਕਿ ਪਿੰਡ ਬਾਰਨ ਜਿਲਾ ਪਟਿਆਲਾ ਵਿੱਚ ਹੈ । ਇਹਨਾ ਦੋਹਾ ਭਗੋੜਿਆਂ ਦੀ ਇਹ ਪ੍ਰਾਪਰਟੀ ਅਦਾਲਤੀ ਹੁਕਮ ਅਨੁਸਾਰ ਅਟੈਚ ਕਰਵਾ ਦਿੱਤੀ ਗਈ ਹੈ । ਅਟੈਚ ਕੀਤੀ ਗਈ ਪ੍ਰਾਪਰਟੀ ਦੀ ਕੀਮਤ ਕਰੀਬ 01 ਕਰੋੜ 20 ਲੱਖ ਰੁਪਏ ਹੈ । ਇਸੇ ਤਰਾਂ ਪਟਿਆਲਾ ਪੁਲਿਸ ਵੱਲੋਂ ਭਗੋੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਪੂਰੇ ਜਿਲੇ ਵਿੱਚ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਇਸ਼ਤਿਹਾਰੀ ਭਗੋੜਿਆਂ ਨੂੰ ਤਾੜਨਾ ਕੀਤੀ ਜਾ ਰਹੀ ਹੈ ਕਿ ਜੋ ਵੀ ਮੁਜਰਿਮ ਪੁਲਿਸ ਤੋਂ ਲੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਪ੍ਰਾਪਰਟੀ ਕਾਨੂੰਨ ਅਨੁਸਾਰ ਅਟੈਚ ਕਰਵਾਈ ਜਾਵੇਗੀ।