ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ): :ਭਾਰਤੀ ਚੋਣ ਕਮਿਸ਼ਨ ਦੇ ਵੱਖ-ਵੱਖ ਵਰਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਜ਼ਿਲ੍ਹਾ ਚੋਣ ਦਫ਼ਤਰ ਪਟਿਆਲਾ ਅਤੇ ਸਵੀਪ ਟੀਮ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਆਂਗਨਵਾੜੀ ਵਰਕਰਾਂ ਦਾ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਏ ਗਏ ਮੁਕਾਬਲਿਆਂ ਦਾ ਵਿਸ਼ਾ ‘ਚੋਣ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਤਹਿਤ ਨਿੱਜੀ ਤਜਰਬਾ’ ਸੀ, ਜਿਸ ‘ਚ ਜ਼ਿਲ੍ਹੇ ਦੇ ਅੱਠ ਅਸੈਂਬਲੀ ਹਲਕਿਆਂ ਤੋਂ ਸਮੂਹ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ।
ਇਸ ਮੁਕਾਬਲੇ ‘ਚ ਸੁਨੀਤਾ ਆਂਗਨਵਾੜੀ ਵਰਕਰ ਪਿੰਡ ਮੁਬਾਰਕਪੁਰ, ਰਾਜਪੁਰਾ (ਪਟਿਆਲਾ) ਨੇ ਪਹਿਲਾ, ਆਗਿਆਪਾਲ ਕੌਰ ਆਂਗਨਵਾੜੀ ਵਰਕਰ, ਪਿੰਡ ਰਾਮਗੜ੍ਹ, ਨਾਭਾ (ਪਟਿਆਲਾ) ਨੇ ਦੂਸਰਾ ਅਤੇ ਜਸਵਿੰਦਰ ਕੌਰ ਆਂਗਨਵਾੜੀ ਵਰਕਰ ਪਿੰਡ ਗੰਗਰੋਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ।
ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਉਪਰੋਕਤ ਜੇਤੂ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ ਅਤੇ ਰਾਜ ਪੱਧਰੀ ਜੇਤੂਆਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਨਗਦ ਇਨਾਮਾਂ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਲੇਖ ਰਚਨਾ ਮੁਕਾਬਲੇ ਨੂੰ ਨੇਪਰੇ ਚਾੜਨ ਵਿੱਚ ਸੈਕਸਨ ਅਫ਼ਸਰ ਅਮਿਤ ਕੁਮਾਰ, ਸਮਾਜਿਕ ਸੁਰੱਖਿਆ ਵਿਭਾਗ ਅਤੇ ਪ੍ਰਿਯੰਕਾ ਚੋਣ ਕਾਨੂੰਗੋ ਪਟਿਆਲਾ ਸ਼ਹਿਰੀ ਨੇ ਅਹਿਮ ਭੂਮਿਕਾ ਨਿਭਾਈ ਹੈ।