ਪਟਿਆਲਾ, 10 ਜੁਲਾਈ – (ਸੁਨੀਤਾ ਵਰਮਾ) – ਅੱਜ ਪਟਿਆਲਾ ਜ਼ਿਲ੍ਹੇ ਵਿੱਚ 22 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 489 ਰਿਪੋਰਟਾਂ ਵਿਚੋ 471 ਕੋਵਿਡ ਨੈਗੇਟਿਵ ਅਤੇ 18 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 4 ਪੋਜ਼ੀਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਉਹਨਾ ਦੱਸਿਆ ਕਿ ਪਿਛਲੇ ਦਿਨੀਂ ਪੋਜ਼ੀਟਿਵ ਆਏ ਕੇਸਾਂ ਵਿੱਚੋ 2 ਕੇਸ ਬਾਹਰੀ ਰਾਜ ਤੋਂ ਆਏ ਵਿਅਕਤੀ ਸਨ ਜੋ ਕਿ ਕੋਵਿਡ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਆਪਣੇ ਰਾਜ ਪੱਛਮੀ ਬੰਗਾਲ ਵਿੱਚ ਚੱਲੇ ਗਏ ਸਨ ।
ਜਿਹਨਾਂ ਦੀ ਸੂਚਨਾ ਸਬੰਧਤ ਰਾਜ ਦੇ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਇਸ ਲਈ ਜ਼ਿਲ੍ਹੇ ਵਿੱਚ ਹੁਣ ਤੱਕ ਪੋਜ਼ੀਟਿਵ ਕੇਸਾਂ ਦੀ ਗਿਣਤੀ 501 ਰਹਿ ਗਈ ਹੈ।
ਪੋਜ਼ੀਟਿਵ ਕੇਸਾਂ ਵਿੱਚੋ 18 ਪਟਿਆਲਾ ਸ਼ਹਿਰ, 3 ਨਾਭਾ ਅਤੇ 1 ਰਾਜਪੁਰਾ ਨਾਲ ਸਬੰਧਤ ਹਨ। ਉਹਨਾਂ ਕਿਹਾ ਕਿ 12 ਪੋਜ਼ੀਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ, ਦੋ ਫੱਲੂ ਟਾਈਪ ਲੱਛਣਾਂ ਵਾਲੇ, ਤਿੰਨ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿੱਚ ਆਏ ਮਰੀਜ਼, ਇੱਕ ਬਾਹਰੀ ਰਾਜ ਤੋਂ ਆਉਣ ਕਾਰਣ ਅਤੇ 4 ਪੀ.ਜੀ.ਆਈ. ਤੋਂ ਰਿਪੋਰਟ ਹੋਏ ਮਰੀਜ਼ ਹਨ।
ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 58 ਸਾਲ ਪੁਰਸ਼,
33 ਸਾਲਾ ਪੁਰਸ਼, 50 ਸਾਲਾ ਅੋਰਤ,
34 ਸਾਲਾ ਪੁਰਸ਼,
30 ਸਾਲਾ ਅੋਰਤ,
16 ਸਾਲਾ ਲੜਕੀ,
53 ਸਾਲਾ ਪੁਰਸ਼,
ਧਾਮੋ ਮਾਜਰਾ ਦੇ ਰਹਿਣ ਵਾਲੇ 31 ਸਾਲਾ ਪੁਰਸ਼,
82 ਸਾਲਾ ਅੋਰਤ,
ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 67 ਸਾਲਾ ਅੋਰਤ,
ਰੂੂਪ ਚੰਦ ਮੁੱਹਲਾ ਦਾ 79 ਸਾਲਾ ਪੁਰਸ਼,
ਜੁਝਾਰ ਨਗਰ ਦਾ 23 ਸਾਲਾ ਅੋਰਤ,
ਨਾਭਾ ਦੇ ਦੀਪ ਕਲੋਨੀ ਵਿਚ ਰਹਿਣ ਵਾਲੇ 52 ਸਾਲਾ ਪੁਰਸ਼
ਅਤੇ 39 ਸਾਲਾ ਅੋਰਤ,
ਗੁਰੂਦੁਆਰਾ ਦੁਖਨਿਵਾਰਨ ਏਰੀਏ ਦਾ ਰਹਿਣ ਵਾਲਾ 51 ਸਾਲ ਪੁਰਸ਼ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜ਼ੀਟਿਵ ਪਾਏ ਗਏ ਹਨ।
ਪ੍ਰੇਮ ਨਗਰ ਕਲੋਨੀ ਪਟਿਆਲਾ ਦਾ ਰਹਿਣ ਵਾਲਾ 15 ਸਾਲਾ ਲੜਕਾ ਬਾਹਰੀ ਰਾਜ ਤੋਂ ਆਉਣ ਕਾਰਣ,
ਨਿਉ ਬਸਤੀ ਬਡੁੰਗਰ ਦੇ ਰਹਿਣ ਵਾਲੇ 23 ਸਾਲਾ ਪੁਰਸ਼
ਅਤੇ 22 ਸਾਲਾ ਅੋਰਤ,
ਰਾਜਪੁਰਾ ਦੇ ਨਾਲਾਸ ਰੋਡ ਤੇ ਰਹਿਣ ਵਾਲਾ 49 ਸਾਲਾ ਪੁਰਸ਼ ਓ.ਪੀ.ਡੀ ਵਿਚ ਆਉਣ ਤੇ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜ਼ੀਟਿਵ ਪਾਏ ਗਏ ਹਨ।
ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂ ਹਸਪਤਾਲ ਵਿੱਚ ਆਏ ਪਟਿਆਲਾ ਦੇ ਨਾਭਾ ਗੇਟ ਦਾ ਰਹਿਣ ਵਾਲਾ 36 ਸਾਲਾ ਪੁਰਸ਼,
ਆਦਰਸ਼ ਕਲੋਨੀ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਵੀ ਕੋਵਿਡ ਜਾਂਚ ਵਿਚ ਪੋਜ਼ੀਟਿਵ ਪਾਏ ਗਏ ਹਨ।
ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਚਾਰ ਪੋਜ਼ੀਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੋਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ 501 ਪੋਜ਼ੀਟਿਵ ਕੇਸਾਂ ਵਿੱਚੋਂ 10 ਪੋਜ਼ੀਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ ਅਤੇ 223 ਕੇਸ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 268 ਹੈ।