ਪਟਿਆਲਾ, 9 ਜੁਲਾਈ (ਸੁਨੀਤਾ ਵਰਮਾ) : ਪਟਿਆਲਾ ਜ਼ਿਲ੍ਹੇ ਵਿੱਚ ਅੱਜ ਫਿਰ ਕੋਰੋਨਾ ਵਿਸਫੋਟ ਹੋਇਆ। ਅੱਜ 41 ਕੋਵਿਡ ਪੋਜ਼ਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 760 ਰਿਪੋਰਟਾਂ ਵਿੱਚੋ 715 ਕੋਵਿਡ ਨੈਗੇਟਿਵ ਅਤੇ 45 ਕੋਵਿਡ ਪੋਜ਼ਟਿਵ ਪਾਏ ਗਏ ਹਨ। ਜਿਹਨਾਂ ਵਿੱਚੋ 4 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 45 ਕੋਵਿਡ ਪੋਜ਼ਟਿਵ ਕੇਸ ਰਿਪੋਰਟ ਹੋਏ ਸਨ, ਜਿਹਨਾਂ ਵਿੱਚੋ ਕੇਸਾਂ ਦੀ ਵੈਰੀਫਿਕੇਸ਼ ਕਰਨ ਤੇ ਪਤਾ ਲੱਗਿਆ ਕਿ ਇਹਨਾਂ ਵਿੱਚੋ 4 ਪੋਜ਼ਟਿਵ ਕੇਸ ਦੂਜੇ ਜ਼ਿਲ੍ਹਿਆਂ ਤੋਂ ਆਏ ਹੋਏ ਸਨ ਜੋ ਕਿ ਆਪਣਾ ਕੋਵਿਡ ਸਬੰਧੀ ਟੈਸਟ ਕਰਵਾਉਣ ਤੋਂ ਬਾਅਦ ਉਹ ਵਾਪਸ ਆਪਣੇ ਜ਼ਿਲ੍ਹਿਆਂ ਨੂੰ ਚਲੇ ਗਏ ਹਨ।
ਜਿਹਨਾਂ ਦੀ ਸੂਚਨਾ ਸਬੰਧਤ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਦੇ ਦਿੱਤੀ ਗਈ ਹੈ। ਇਸ ਤਰਾਂ ਜ਼ਿਲੇ ਦੇ ਪੋਜ਼ਟਿਵ ਕੇਸ 41 ਹਨ। ਇਹਨਾਂ ਪੋਜ਼ਟਿਵ ਕੇਸਾਂ ਵਿੱਚੋ ਜਿਹਨਾਂ ਵਿੱਚੋ 33 ਪਟਿਆਲਾ ਸ਼ਹਿਰ, 3 ਸਮਾਣਾ, 1 ਰਾਜਪੁਰਾ ਅਤੇ 4 ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ। ਪੋਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜ਼ਟਿਵ ਕੇਸਾਂ ਵਿੱਚੋ 17 ਪੋਜ਼ਟਿਵ ਕੇਸ ਦੇ ਸੰਪਰਕ ਵਿੱਚ ਆਉਣ, 4 ਗਰਭਵੱਤੀ ਅੋਰਤਾਂ, 8 ਫੱਲੂ ਟਾਈਪ ਲੱਛਣਾਂ ਵਾਲੇ, 7 ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿੱਚ ਆਏ ਮਰੀਜ, 3 ਬਾਹਰੀ ਰਾਜਾ ਤੋਂ ਆਉਣ ਕਾਰਣ ਅਤੇ 2 ਕੈਦੀ ਸ਼ਾਮਲ ਹਨ।
ਪਟਿਆਲਾ ਦੇ
ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 67 ਸਾਲਾ ਅੋਰਤ,
ਰੂੂਪ ਚੰਦ ਮੁੱਹਲਾ ਦਾ 79 ਸਾਲਾ ਪੁਰਸ਼,
ਜੁਝਾਰ ਨਗਰ ਦਾ 23 ਸਾਲਾ ਯੁਵਕ,
ਨਿਉ ਮੇਹਰ ਸਿੰਘ ਕਲੋਨੀ ਦਾ 33 ਸਾਲਾ ਪੁਰਸ਼,
ਸਨੋਰ ਤੋਂ ਵਾਰਡ ਨੰਬਰ 12 ਦਾ 40 ਸਾਲਾ ਪੁਰਸ਼,
ਗੁਰਬਖਸ ਕਲੋਨੀ ਦਾ 25 ਸਾਲਾ ਪੁਰਸ਼,
ਕੜਾਹ ਵਾਲਾ ਚੋਂਕ ਦਾ 25 ਸਾਲਾ ਪੁਰਸ਼,
ਮਜੀਠਿਆ ਇੰਕਲੇਵ ਦਾ 38 ਸਾਲਾ ਪੁਰਸ਼,
ਮਥੁਰਾ ਕਲੋਨੀ ਪਟਿਆਲਾ ਦਾ 24 ਸਾਲਾ ਯੁਵਕ,
ਚੱਕ ਮੁਗਲਾ ਟੋਭਾ ਦੀ 39 ਸਾਲਾ ਅੋਰਤ,
ਸ਼ਾਹੀ ਸਮਾਧਾ ਰੋਡ ਦਾ ਰਹਿਣ ਵਾਲਾ 29 ਸਾਲਾ ਪੁਰਸ਼,
ਤੋਪਖਾਨਾ ਗੇਟ ਦਾ 36 ਸਾਲਾ ਪੁਰਸ਼,
ਗੁਰੂ ਗੋਬਿੰਦ ਸਿਘ ਰੋਡ ਦਾ ਰਹਿਣ ਵਾਲਾ 32 ਸਾਲਾ ਪੁਰਸ਼,
ਮੈਡੀਕਲ ਕਾਲਜ ਦੇ ਗਰਲਜ ਹੋਸਟਲ ਵਿੱਚ ਰਹਿਣ ਵਾਲੀਆਂ 2 ਮੈਡੀਕਲ ਸਟੂਡੈਂਟ
ਸਮਾਣਾ ਦੇ ਮੱਛੀਹੱਟਾ ਦੀ 4 ਸਾਲਾ ਲੜਕੀ,
ਅਤੇ 33 ਸਾਲਾ ਅੋਰਤ ਪੋਜ਼ਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਉਣ ਕਾਰਣ ਕੋਵਿਡ ਪੋਜ਼ਟਿਵ ਪਾਏ ਗਏ ਹਨ।
ਪਿੰਡ ਘਨੋਰ ਦਾ ਰਹਿਣ ਵਾਲਾ 33 ਸਾਲਾ ਪੁਰਸ਼,
ਸਬਜੀ ਮੰਡੀ ਸਨੋਰ ਦਾ 42 ਸਾਲਾ
ਅਤੇ 33 ਸਾਲਾ ਪੁਰਸ਼ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜ਼ਟਿਵ ਪਾਏ ਗਏ ਹਨ।
ਪਟਿਆਲਾ ਦੇ ਬਾਬੂ ਸਿੰਘ ਕਲੋਨੀ ਦਾ 40 ਸਾਲਾ ਪੁਰਸ਼,
ਜੱਟਾ ਵਾਲਾ ਚੌਂਤਰਾ ਦਾ 29 ਸਾਲਾ ਪੁਰਸ਼,
ਗਰੀਨ ਇੰਕਲੇਵ ਦਾ 45 ਸਾਲਾ ਪੁਰਸ਼,
ਅੰਬੇ ਅਪਾਰਟਮੈਂਟ ਦੀ 36 ਸਾਲਾ ਅੋਰਤ,
ਤੋਪਖਾਨਾ ਮੋੜ ਦੀ 47 ਸਾਲਾ ਅੋਰਤ,
ਅਜਾਦ ਨਗਰ ਦਾ ਰਹਿਣ ਵਾਲਾ 54 ਸਾਲਾ ਪੁਰਸ਼,
ਤੋਪਖਾਨਾ ਮੋੜ ਦਾ ਪੁਰਸ਼ ਉਮਰ 49 ਸਾਲ ਓ.ਪੀ.ਡੀ ਵਿਚ ਆਉਣ ਤੇ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜ਼ਟਿਵ ਪਾਏ ਗਏ ਹਨ।
ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂ ਹਸਪਤਾਲ ਵਿੱਚ ਆਏ ਮਰੀਜ ਮਿਲਟਰੀ ਕੈਂਟ ਪਟਿਆਲਾ ਦਾ 27 ਸਾਲ ਅਤੇ 28 ਸਾਲਾ ਪੁਰਸ਼,
ਜੱਟਾਂ ਪੱਤੀ ਸਮਾਣਾ ਦਾ 40 ਸਾਲਾ ਪੁਰਸ਼,
ਫੋਕਲ ਪੁਆਇੰਟ ਰਾਜਪੁਰਾ ਦਾ 48 ਸਾਲ ਪੁਰਸ਼,
ਤੋਪ ਖਾਨਾ ਮੋੜ ਦਾ 18 ਸਾਲ ਯੁਵਕ,
ਪੰਜਾਬੀ ਬਾਗ ਦੀ ਰਹਿਣ ਵਾਲੀ 52 ਸਾਲਾ ਅੋਰਤ
ਅਤੇ 28 ਸਾਲਾ ਪੁਰਸ਼ ਵੀ ਕੋਵਿਡ ਜਾਂਚ ਵਿੱਚ ਪੋਜ਼ਟਿਵ ਪਾਏ ਗਏ ਹਨ।
ਪਟਿਆਲਾ ਦੀ ਰਿਸ਼ੀ ਕਲੋਨੀ ਦੀ ਰਹਿਣ ਵਾਲੀ 22 ਸਾਲ ਅੋਰਤ,
ਪਿੰਡ ਸਿੱਧੂਵਾਲ ਦੀ ਰਹਿਣ ਵਾਲੀ 20 ਸਾਲ ਅੋਰਤ,
ਪਿੰਡ ਸ਼ਫੇੜਾ ਦੀ 24 ਸਾਲਾ ਅੋਰਤ,
ਗਉਸ਼ਾਲਾ ਰੋਡ ਦੀ ਰਹਿਣ ਵਾਲੀ 20 ਸਾਲਾ ਗਰਭਵੱਤੀ ਅੋਰਤਾਂ ਵੀ ਹਸਪਤਾਲ ਵਿੱਚ ਆਪਣਾ ਚੈਕਅਪ ਕਰਵਾਉਣ ਆਉਣ ਤੇ ਕੋਵਿਡ ਸਬੰਧੀ ਲਏ ਸੈਂਪਲਾਂ ਵਿੱਚ ਕੋਵਿਡ ਪੋਜ਼ਟਿਵ ਪਾਈਆਂ ਗਈਆਂ ਹਨ।
ਇਸ ਤੋਂ ਇਲਾਵਾ 2 ਕੈਦੀ ਵੀ ਕੋਵਿਡ ਪੋਜ਼ਟਿਵ ਪਾਏ ਗਏ ਹਨ। ਉਹਨਾਂ ਦੱਸਿਆ ਕਿ
ਅੱਜ ਪੋਜ਼ਟਿਵ ਆਏ ਕੇਸਾਂ ਵਿਚ ਇੱਕ ਮਿਉਨੀਸੀਪਲ ਕਾਰਪੋਰੇਸ਼ਨ,
ਇੱਕ ਜ਼ਿਲ੍ਹਾ ਪ੍ਰੀਸ਼ਦ ਅਤੇ ਸਿੱਖਿਆ ਵਿਭਾਗ,
ਐਕਸਾਈਜ ਟੈਕਸੇਸ਼ਨ ਦਫਤਰ ਦੇ ਮੁਲਾਜ਼ਮ
ਅਤੇ 2 ਮੈਡੀਕਲ ਇੰਟਰਨਜ਼ ਵੀ ਸ਼ਾਮਲ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੋਜ਼ਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।