ਪਟਿਆਲਾ, 14 ਜੁਲਾਈ (ਸੁਨੀਤਾ ਵਰਮਾ) : ਅੱਜ ਪਟਿਆਲਾ ਜ਼ਿਲੇ ਵਿੱਚ 78 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ ਹੋਈਆਂ 700 ਦੇ ਕਰੀਬ ਰਿਪੋਰਟਾਂ ਵਿੱਚੋਂ 78 ਕੋਵਿਡ ਪਾਜ਼ੇਟਿਵ ਪਾਏ ਗਏ ਹਨ।ਜਿਹਨਾਂ ਵਿੱਚੋਂ ਦੋ ਪਾਜ਼ੇਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ।ਜਿਸ ਨਾਲ ਜ਼ਿਲ੍ਹੇ ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 713 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜਾਂ ਦੀ ਗਿਣਤੀ 308 ਹੈ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 78 ਕੇਸਾਂ ਵਿੱਚੋਂ 52 ਪਟਿਆਲਾ ਸ਼ਹਿਰ ,9 ਨਾਭਾ, 8 ਰਾਜਪੁਰਾ, 2 ਸਮਾਣਾ ਅਤੇ 7 ਵੱਖ ਵੱਖ ਪਿੰਡਾਂ ਤੋਂ ਹਨ । ਪਟਿਆਲਾ ਦੇ ਮੁਹੱਲਾ ਸੁਈਗਰਾਂ, ਸਨੋਰ, ਜੇਜੀਆਂ ਕਲੋਨੀ, ਆਦਰਸ਼ ਕਲੋਨੀ, ਪੀਰਖਾਨਾ ਰੋਡ ਤੋਂ ਪੰਜ-ਪੰਜ, ਤੋਪਖਾਨਾ ਮੋੜ ਤੋਂ ਚਾਰ, ਜਗਤਾਰ ਨਗਰ ਤੋਂ ਤਿੰਨ, ਬਾਬੂ ਜੀਵਨ ਸਿੰਘ ਕਲੋਨੀ ਤੋਂ ਦੋ ਅਤੇ ਬੈਂਕ ਕਲੋਨੀ, ਖਾਲਸਾ ਮੁਹੱਲਾ, ਬੋਤਲਾਂ ਵਾਲੀ ਗੱਲੀ, ਅਬਚਲ ਨਗਰ, ਅਨੰਦ ਨਗਰ ਬੀ, ਬਗੀਚੀ ਮੰਗਲ ਦਾਸ, ਨਿਉ ਜੀਵਨ ਕੰਪਲੈਕਸ, ਮਾਡਲ ਟਾਉਨ, ਨਾਭਾ ਗੇਟ, ਅਨੰਦ ਨਗਰ ਏ, ਮਹਿੰਦਰਾ ਕਲੋਨੀ, ਸਰੂਪ ਚੰਦ ਕਲੋਨੀ, ਸਾਂਈ ਹੋਸਟਲ, ਮਜੀਠੀਆ ਇੰਕਲੈਵ, ਗੁਰੂ ਨਾਨਕ ਨਗਰ, ਜੇ.ਪੀ.ਕਲੋਨੀ, ਬਾਠੜਾ ਮੁਹੱਲਾ, ਰਾਘੋ ਮਾਜਰਾ, ਜੈ ਜਵਾਨ ਕਲੋਨੀ, ਜੱਟਾਂ ਵਾਲਾ ਚੋਂਤਰਾ ਅਤੇ ਧਾਮੋਮਾਜਰਾ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ ਦੇ ਗੁਰੂ ਨਾਨਕ ਕਲੋਨੀ ਤੋਂ ਤਿੰਨ, ਗੁਰ ਨਾਨਕ ਨਗਰ ਨਲਾਸ ਰੋਡ ਅਤੇ ਅਨੰਦ ਨਗਰ ਤੋਂ ਦੋ-ਦੋ, ਐਨ.ਟੀ.ਸੀ ਸਕੂਲ ਦੇ ਨੇੜੇ ਇੱਕ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਸੇ ਤਰਾਂ ਨਾਭਾ ਦੇ ਕਮਲਾ ਕਲੋਨੀ ਤੋਂ 6 ਅਤੇ ਮੋਤੀ ਬਾਗ ਤੋਂ ਤਿੰਨ, ਸਮਾਣਾ ਦੇ ਕ੍ਰਿਸ਼ਨਾ ਮਾਰਕਿਟ ਅਤੇ ਅਨੰਦ ਕਲੋਨੀ ਤੋਂ ਇੱਕ-ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ ਅਤੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ 7 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜਮ ਅਤੇ ਇੱਕ ਕੈਦੀ ਦੀ ਰਿਪੋਰਟ ਵੀ ਕੋਵਿਡ ਪਾਜ਼ੇਟਿਵ ਪਾਈ ਗਈ ਹੈ। ਪਟਿਆਲਾ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 393 ਹੈ।