
21ਵੀਂ ਸ਼ਤਾਬਦੀ ਨੂੰ ਡਿਜੀਟਲ ਯੁੱਗ ਵਜੋਂ ਜਾਣਿਆ ਜਾਂਦਾ ਹੈ। ਇੰਟਰਨੈੱਟ ਦੇ ਨਾਲ ਲੋਕਾਂ ’ਚ ਇਕ ਵੱਡੀ ਤਬਦੀਲੀ ਲਿਆਉਣ ਦੇ ਨਾਲ ਅਸੀਂ ਸਰਲ ਕੰਮਾਂ ਨੂੰ ਵੀ ਪੂਰਾ ਕਰਨ ਲਈ ਤਕਨਾਲੋਜੀ ਦੀ ਵਰਤੋਂ ’ਤੇ ਨਿਰਭਰ ਹੋ ਕੇ ਰਹਿ ਗਏ ਹਾਂ। ਤੁਹਾਡੇ ’ਚੋਂ ਵਧੇਰਿਆਂ ਨੇ ਡਿਜੀਟਲ ਲਰਨਿੰਗ ਬਾਰੇ ਸੁਣਿਆ, ਉਨ੍ਹਾਂ ਨੂੰ ਵੈੱਬ ਆਧਾਰਤ ਸਿੱਖਿਆ ਦੇ ਨਾਲ ਪ੍ਰਤੀਸਥਾਪਿਤ ਕੀਤਾ ਗਿਆ ਹੈ, ਜੋ ਵਿਿਦਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਮਜ਼ਬੂਤ ਕਰਦਾ ਹੈ। ਕਿਸੇ ਵੀ ਵਿਿਦਆਰਥੀ ਦੇ ਲਈ ਪ੍ਰੀਖਿਆ ਜ਼ਰੂਰੀ ਹੁੰਦੀ ਹੈ। ਪ੍ਰੀਖਿਆ ਦੇ ਕੇ ਹੀ ਵਿਿਦਆਰਥੀ ਇਕ ਕਲਾਸ ’ਚੋਂ ਦੂਜੀ ਕਲਾਸ ਵਿੱਚ ਪਹੁੰਚਦਾ ਹੈ। ਪ੍ਰੀਖਿਆ ਨਾਲ ਲੋਕਾਂ ਭਾਵ ਵਿਿਦਆਰਥੀਆਂ ਦੀ ਗੁਣਵੱਤਾ ਨੂੰ ਪਰਖਣ ਦਾ ਸਿਲਸਿਲਾ ਅਨੰਤਕਾਲ ਤੋਂ ਚਲਦਾ ਆ ਰਿਹਾ ਹੈ। ਅਨੰਤਕਾਲ ’ਚ ਰਿਸ਼ੀ-ਮੁਨੀ ਘੋਰ ਤਪੱਸਿਆ ਕਰਕੇ ਕਈ ਪ੍ਰੀਖਿਆਵਾਂ ਦੇ ਕੇ ਵਰ ਪ੍ਰਾਪਤ ਕਰਦੇ ਸਨ। ਸਮਾਂ ਬਦਲਿਆ ਤਾਂ ਗੁਰੂ ਆਪਣੇ ਚੇਲਿਆਂ ਤੋਂ ਪ੍ਰੀਖਿਆਵਾਂ ਲੈਣ ਲੱਗੇ ਪਰ ਅੱਜ ਦਾ ਸਮਾਂ ਆਧੁਨਿਕ ਯੁੱਗ ਦਾ ਸਮਾਂ ਹੈ। ਹਰੇਕ ਵਸਤੂ ਤਕਨੀਕ ’ਤੇ ਆਧਾਰਤ ਹੈ। ਮਨੁੱਖ ਨੇ ਆਪਣੀ ਵਰਤੋਂ ਲਈ ਤਕਨੀਕੀ ਮਨੁੱਖੀ ਰੋਬੋਟ ਵੀ ਤਿਆਰ ਕਰ ਦਿੱਤਾ ਹੈ ਤਾਂ ਇਸ ਨਾਲ ਸਿੱਖਿਆ ਤੇ ਪ੍ਰੀਖਿਆ ਵੀ ਕਿਵੇਂ ਅਛੂਤੀ ਰਹਿ ਸਕਦੀ ਸੀ। ਸਿੱਖਿਆ ਤਾਂ ਲੋਕਾਂ ਨੇ ਪਹਿਲਾਂ ਹੀ ਤਕਨੀਕ ਦੇ ਰਾਹੀਂ ਅਪਣਾ ਲਈ ਸੀ ਪਰ ਪ੍ਰੀਖਿਆਵਾਂ ਅਜੇ ਵੀ ਕਾਗਜ਼ ਦੇ ਪੰਨਿਆਂ ’ਤੇ ਉੱਤਰ-ਪੁਸਤਕਾ ਦਾ ਮੁੱਲਾਂਕਣ ਕਰਕੇ ਲਈਆਂ ਜਾਂਦੀਆਂ ਹਨ। ਉਪਰੰਤ ਵਿਿਦਆਰਥੀਆਂ ਨੂੰ ਉਨ੍ਹਾਂ ਦਾ ਪ੍ਰੀਖਿਆ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਸ ਪ੍ਰੀਖਿਆ ’ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਡੇ ਸਿੱਖਣ ਦਾ ਲਗਭਗ 90 ਫੀਸਦੀ ਹਿੱਸਾ ਗਿਆਨ ’ਤੇ ਹੀ ਕੇਂਦਰਿਤ ਹੁੰਦਾ ਹੈ ਪਰ 90 ਫੀਸਦੀ ਨੌਕਰੀਆਂ ਹੁਨਰ ’ਤੇ ਹੀ ਨਿਰਭਰ ਕਰਦੀਆਂ ਹਨ। ਅਜਿਹੇ ’ਚ ਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਅੰਤਰ ਨੂੰ ਦੂਰ ਕਰਨ ਲਈ ਕੇ-12 ਪ੍ਰੀਖਿਆ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਕੇ-12 ਪ੍ਰੀਖਿਆ ਦਾ ਮਤਲਬ ਕਿੰਡਰਗਾਰਡਨ ਮਤਲਬ ਕੇ ਤੋਂ ਲੈ ਕੇ 12ਵੀਂ ਜਮਾਤ ਤਕ ਹੈ।
ਅੱਜ ਦੁਨੀਆ ਭਰ ’ਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਫੈਲਾਏ ਹੋਏ ਹਨ। ਵਿਿਦਆਰਥੀਆਂ ਦੀਆਂ ਪ੍ਰੀਖਿਆਵਾਂ ਤੇ ਉਨ੍ਹਾਂ ਦੇ ਨਤੀਜੇ ਅੱਧ-ਵਿਚਾਲੇ ਲਟਕੇ ਹੋਏ ਹਨ। ਪ੍ਰੀਖਿਆਵਾਂ ਨੂੰ ਲੈਣ ਲਈ ਵਿਿਦਆਰਥੀਆਂ ਨੂੰ ਪ੍ਰੀਖਿਆ ਕੇਂਦਰ ’ਚ ਆ ਕੇ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੰਭਵ ਨਹੀਂ ਲੱਗ ਰਿਹਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ, ਨਿਸ਼ੰਕ ਨੇ ਵੀ ਕਿਹਾ ਹੈ ਕਿ ਕੋੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਸੰਕਟ ਨੂੰ ਦੇਖਦੇ ਹੋਏ ਅਸੀਂ ਵਿਿਦਆਰਥੀਆਂ ਦੀ ਸਿਹਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜੋਖਿਮ ਨਹੀਂ ਲੈ ਸਕਦੇ। ਹਰ ਵਿਿਦਆਰਥੀ ਨੂੰ ਸਕੂਲ ਦੇ ਅੰਦਰੂਨੀ ਮੁੱਲਾਂਕਣ ਦੇ ਆਧਾਰ ’ਤੇ ਪਾਸ ਕੀਤਾ ਜਾਵੇ। ਹੁਣ ਸਵਾਲ ਉੱਠਦਾ ਹੈ ਕਿ ਪ੍ਰੀਖਿਆਵਾਂ ਬੋਰਡ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਸਨ। ਉਨ੍ਹਾਂ ਵਿਿਦਆਰਥੀਆਂ ਨੂੰ ਕਿਵੇਂ ਪਾਸ ਕੀਤਾ ਜਾਵੇ। ਮੇਰਾ ਮੰਨਣਾ ਹੈ ਕਿ ਸਾਨੂੰ ਵੀ ਪੱਛਮੀ ਦੇਸ਼ਾਂ ਵਾਂਗ ਆਨਲਾਈਨ ਪ੍ਰੀਖਿਆ ਪ੍ਰਣਾਲੀ ਨੂੰ ਲਾਗੂ ਕਰਕੇ ਉਸ ’ਤੇ ਜ਼ੋਰ ਦੇਣਾ ਹੋਵੇਗਾ। ਇਸ ਪ੍ਰੀਖਿਆ ਪ੍ਰਣਾਲੀ ਦੇ ਅਨੇਕ ਫਾਇਦੇ ਵੀ ਹਨ। ਵਿਿਦਆਰਥੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਡਿਜੀਟਲ ਲਰਨਿੰਗ ਉਪਕਰਨ ਅਤੇ ਪ੍ਰੋਗਰਾਮਾਂ ਦੇ ਆਦੀ ਹੋਣ ਲਈ ਅਧਿਆਪਕ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਹੈ। ਇਹ ਨਾ ਸਿਰਫ ਵਿਿਦਆਰਥੀਆਂ ਲਈ ਸਗੋਂ ਅਧਿਆਪਕਾਂ ਨੂੰ ਹਾਈਬ੍ਰਿਡ ਲਰਨਿੰਗ ਜਾਂ ਡਿਜੀਟਲ ਸਮੱਗਰੀ ਸਰੋਤਾਂ ਦੇ ਨਾਲ ਮਜ਼ਬੂਤ ਬਣਾਉਣ ਦਾ ਇਕ ਸਰਵਉੱਤਮ ਮੌਕਾ ਹੈ। ਵੈੱਬ ਆਧਾਰਿਤ ਡਿਜੀਟਲ ਲਰਨਿੰਗ ਸਿੱਖਿਆ ਦੇ ਬਾਰੇ ’ਚ ਹੋਰ ਜ਼ਿਆਦਾ ਫਾਇਦੇਮੰਦ ਇਹ ਹੈ ਕਿ ਇਸ ਨੇ ਅਧਿਆਪਕਾਂ ਨੂੰ ਆਪਣੇ ਹੁਨਰ ਅਤੇ ਉਤਪਾਦਕਤਾ ਵਧਾਉਣ ਦੀ ਇਜਾਜ਼ਤ ਦਿੱਤੀ ਹੈ। ਵੱਖ-ਵੱਖ ਤਰ੍ਹਾਂ ਦੇ ਡਿਜੀਟਲ ਉਪਕਰਨਾਂ ਤੋਂ ਜਾਣੂ ਹੋਣ ’ਚ ਤੁਹਾਨੂੰ ਉਨ੍ਹਾਂ ਨੂੰ ਸਿੱਖਣ ਲਈ ਕੁਝ ਸਮਾਂ ਦੇਣਾ ਹੋਵੇਗਾ। ਫਿਰ ਤੁਸੀਂ ਤੈਅ ਕਰ ਸਕਦੇ ਹੋ ਕਿ ਸਭ ਤੋਂ ਚੰਗੀ ਸਿੱਖਿਆ ਪ੍ਰਣਾਲੀ ਇਹ ਹੈ ਕਿ ਤੁਸੀਂ ਕਲਾਸ ਵਿੱਚ ਆਪਣੇ ਵਿਿਦਆਰਥੀਆਂ ਨੂੰ ਗਿਆਨ ਮੁਹੱਈਆ ਕਰਨ ਲਈ ਨਿਯੋਜਿਤ ਕਰ ਸਕਦੇ ਹੋ। ਤੁਹਾਨੂੰ ਇਹ ਤੈਅ ਕਰਨ ਦੀ ਵੀ ਲੋੜ ਹੈ ਕਿ ਸਿੱਖਿਆ ਪ੍ਰਣਾਲੀ ਵਿਿਦਆਰਥੀਆਂ ਜਾਂ ਵਿਸ਼ੇਸ਼ ਵਿਸ਼ੇ ਲਈ ਢੁੱਕਵੀਂ ਹੈ ਜਾਂ ਨਹੀਂ।
ਭਾਰਤ ’ਚ ਕੁਝ ਸੰਸਥਾਵਾਂ ਆਨਲਾਈਨ ਸਿਖਲਾਈ ਸੈਸ਼ਨ ਪੇਸ਼ ਕਰ ਰਹੀਆਂ ਹਨ
ਸਕੂਲ ਜਾਂ ਸੰਸਥਾ ਜਿਸ ਨੇ ਈ-ਲਰਨਿੰਗ ਸਿੱਖਿਆ ਪ੍ਰਕਿਿਰਆ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ। ਇਥੇ ਖੇਡਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ। ਜਾਂ ਤਾਂ ਉਹ ਅਧਿਆਪਕਾਂ ਨੂੰ ਕਿਰਾਏ ’ਤੇ ਲੈ ਸਕਦੇ ਹਨ, ਜਿਨ੍ਹਾਂ ਕੋਲ ਡਿਜੀਟਲ ਲਰਨਿੰਗ ਯੰਤਰ ਅਤੇ ਵਿਿਦਆਰਥੀਆਂ ਦੇ ਵਿਆਪਕ ਗਿਆਨ ਹਨ ਜਾਂ ਨਹੀਂ ਤਾਂ ਉਹ ਡਿਜੀਟਲ ਪ੍ਰੋਗਰਾਮਾਂ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨ ਬਾਰੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਉਚਿਤ ਵਿਵਸਥਾ ਕਰ ਸਕਦੇ ਹਨ। ਸਿਖਲਾਈ ਸੈਸ਼ਨ ਮੂਲ ਤੌਰ ’ਤੇ ਸੀਨੀਅਰ ਅਤੇ ਪੁਰਾਣੇ ਅਧਿਆਪਕਾਂ ਲਈ ਅਰੇਂਜ ਕੀਤਾ ਜਾਂਦਾ ਹੈ, ਜੋ ਕਈ ਸਾਲਾਂ ਤੋਂ ਉਥੇ ਪੜ੍ਹ ਰਹੇ ਹਨ ਕਿਉਂਕਿ ਇਸ ਤਰ੍ਹਾਂ ਦੇ ਵਧੇਰੇ ਨਿੱਜੀ ਸਕੂਲ ਪ੍ਰਸ਼ਾਸਕ ਅਤੇ ਪ੍ਰਬੰਧਕ ਇਸ ਨਵੀਂ ਤਕਨੀਕ ਨੂੰ ਅਪਣਾਉਣ ਲਈ ਖੁਸ਼ ਹਨ ਜੋ ਮੌਜੂਦਾ ਸਮੇਂ ਦੀ ਲੋੜ ਹੈ। ਤੁਸੀਂ ਇਸ ਨਵੀਂ ਤਕਨੀਕ ਦੇ ਆਦੀ ਹੋਣ ਅਤੇ ਦੂਸਰਿਆਂ ਨੂੰ ਸਿਖਾਉਣ ਲਈ ਇੰਟਰਨੈੱਟ ਤੋਂ ਵੀ ਮਦਦ ਲੈ ਸਕਦੇ ਹੋ। ਦੁਨੀਆ ਭਰ ਦੇ ਵਿਿਦਆਰਥੀਆਂ ਨੂੰ ਵੈੱਬ ਆਧਾਰਤ ਸਿੱਖਿਆ ਮੁਹੱਈਆ ਕਰਨ ਦਾ ਇਕ ਹੋਰ ਵੱਡਾ ਫਾਇਦਾ ਇਹ ਹੈ ਕਿ ਕਲਾਸਾਂ ਆਯੋਜਿਤ ਕੀਤੇ ਜਾਣ ਵਾਲੇ ਖਾਸ ਸਮੇਂ ਲਈ ਸਿੱਖਣਾ ਅਜੇ ਤਕ ਸੀਮਤ ਨਹੀਂ ਹੈ। ਤੁਸੀਂ ਆਪਣਾ ਖੁਦ ਦਾ ਢੁੱਕਵਾਂ ਸਮਾਂ ਚੁਣ ਸਕਦੇ ਹੋ ਅਤੇ ਜਦੋਂ ਤੁਸੀਂ ਆਜ਼ਾਦ ਹੁੰਦੇ ਹੋ ਤਾਂ ਸਿੱਖਣਾ ਸ਼ੁਰੂ ਕਰ ਸਕਦੇ ਹੋ। ਤੁਸੀਂ ਇੰਟਰਨੈੱਟ ਤੋਂ ਜਮਾਤਾਂ ਦੇ ਵੀਡੀਓ ਡਾਊਨਲੋਡ ਕਰ ਸਕਦੇ ਹੋ ਅਤੇ ਤੁਸੀਂ ਅੱਜ ਕਲਾਸਾਂ ਵਿੱਚ ਜੋ ਪੜ੍ਹਾਇਆ ਜਾਂਦਾ ਹੈ, ਉਸਨੂੰ ਜਾਣ ਸਕਦੇ ਹੋ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਉਹ ਦਿਨ ਹੁਣ ਨਹੀਂ ਰਹੇ ਜਦੋਂ ਕਲਾਸ ਵਿੱਚ ਸਿੱਖਿਆ ਦਾ ਮਤਲਬ ਕਿਤਾਬਾਂ ਪੜ੍ਹਨਾ, ਅਧਿਆਪਕਾਂ ਵੱਲੋਂ ਵਿਸ਼ਾ ਸਮਝਾਉਣ ਲਈ ਬਲੈਕ-ਬੋਰਡ ’ਤੇ ਲਿਖਣਾ ਅਤੇ ਵਿਿਦਆਰਥੀਆਂ ਦਾ ਨੋਟਿਸ ਲਿਖਣਾ, ਇਨ੍ਹਾਂ ਚੀਜ਼ਾਂ ਤਕ ਸੀਮਤ ਸੀ। ਤਕਨਾਲੋਜੀ ਭਾਵ ਸਿਰਫ ਆਨਲਾਈਨ ਗੇਮਾਂ ਖੇਡਣੀਆਂ ਅਤੇ ਐਨੀਮੇਟਿਡ ਵੀਡੀਓ ਹੀ ਦੇਖਣਾ ਨਹੀਂ ਹੈ। ਸਿੱਖਿਆ ਪ੍ਰਭਾਵੀ ਕਰਨ ਲਈ ਬੱਚਿਆਂ ਦੇ ਮਾਪੇ ਅਤੇ ਸਿੱਖਿਆ ਅਧਿਆਪਕ ਤਕਨਾਲੋਜੀ ਕਿਸ ਤਰ੍ਹਾਂ ਵਰਤਦੇ ਹਨ। ਇਸ ਗੱਲ ’ਤੇ ਉਸ ਦੇ ਫਾਇਦੇ ਨਿਰਭਰ ਕਰਦੇ ਹਨ। ਜਦੋਂ ਤਕਨਾਲੋਜੀ ਸਿੱਖਿਆ ਮਕਸਦਾਂ ਲਈ ਚੰਗੀ ਤਰ੍ਹਾਂ ਵਰਤੀ ਜਾਂਦੀ ਹੈ ਉਦੋਂ ਸਿੱਖਿਆ ਦਾ ਅਨੁਭਵ ਜ਼ਿਆਦਾ ਅਸਰਦਾਰ ਹੋਣ ’ਚ ਮਦਦ ਮਿਲਦੀ ਹੈ ਅਤੇ ਵਿਿਦਆਰਥੀ ਉਸ ’ਚ ਜ਼ਿਆਦਾ ਸ਼ਾਮਲ ਹੁੰਦੇ ਹਨ। ਅੱਜ ਸਿੱਖਣ-ਸਿਖਾਉਣ ਦੀ ਪ੍ਰਕਿਿਰਆ ’ਚ ਪਾਵਰ-ਪੁਆਇੰਟ ਪੇਸ਼ਕਸ਼, ਵੀਡੀਓ ਪੇਸ਼ਕਸ਼, ਈ-ਲਰਨਿੰਗ ਤਰੀਕੇ, ਆਨਲਾਈਨ ਸਿਖਲਾਈ ਅਤੇ ਹੋਰ ਡਿਜੀਟਲ ਪ੍ਰਣਾਲੀਆਂ ਦੀ ਵਰਤੋਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਕਾਰਨ ਕਲਾਸ ਵਿੱਚ ਸਿਖਾਉਣਾ ਜ਼ਿਆਦਾ ਬੋਲਚਾਲ ਰਾਹੀਂ (ਇੰਟਰੈਕਟਿਵ) ਹੁੰਦੀ ਜਾ ਰਹੀ ਹੈ। ਬੱਚਿਆਂ ਨੂੰ ਬੁਨਿਆਦੀ, (ਬੇਸਿਕ) ਚੁਣੌਤੀ (ਚੈਲੇਂਜਰ) ਅਤੇ ਤੇਜ਼ਤਰਾਰ (ਐਕਸਲਰੇਟਰ) ਅਜਿਹੇ ਤਿੰਨ ਪੱਧਰਾਂ ’ਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਗੇਮ ਖੇਡਣ ਦੀ ਬਜਾਏ ਗਿਆਨ ਹਾਸਿਲ ਕਰਨ ਲਈ ਇੰਟਰਨੈੱਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
