ਚੰਡੀਗੜ੍ਹ, 15 ਸਤੰਬਰ(ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਦੌਰਾਨ ਰਜਿੰਦਰ ਹਸਪਤਾਲ ਪਟਿਆਲਾ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਚ ਕੰਮ ਕਰਦੇ ਨਰਸਿੰਗ ਇੰਪਲਾਈਜ ਯੂਨੀਅਨ ਨੇ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਕੋਈ ਹੜਤਾਲ ਨਹੀਂ ਕਰਨਗੇ।
ਅੱਜ ਇਥੇ ਸ੍ਰੀ ਸੋਨੀ ਦੀ ਸਰਕਾਰੀ ਰਿਹਾਇਸ਼ ਤੇ ਗੁਰੂ ਤੇਗ ਬਹਾਦਰ ਨਰਸਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋ ਕੀਤੀ ਗਈ। ਇਸ ਮੌਕੇ ਸ੍ਰੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੀ ਹਾਜ਼ਰ ਸਨ।
ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਹੋਈ ਗੱਲਬਾਤ ਦੋਰਾਨ ਸ੍ਰੀ ਸੋਨੀ ਨੇ ਨਰਸਿੰਗ ਸਟਾਫ ਵਲੋਂ ਕਰੋਨਾ ਵਾਇਰਸ ਨਾਲ ਜਾਰੀ ਲੜਾਈ ਜਾਂ ਰਹੀ ਭੂਮਿਕਾ ਦੀ ਭਰਭੂਰ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਨਰਸਿੰਗ ਯੂਨੀਅਨ ਦੀ ਜੋ ਮੁੱਖ ਮੰਗ ਹੈ ਉਸ ਸਬੰਧੀ ਫੈਸਲਾ ਪੂਰੀ ਕੈਬਨਿਟ ਹੀ ਲੈ ਸਕਦੀ ਹੈ ਇਸ ਲਈ ਉਹ ਇਹ ਮਾਮਲਾ ਪੁਰਜ਼ੋਰ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ਅਤੇ ਵਿਭਾਗੀ ਪੱਧਰ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ।ਇਸ ਮੌਕੇ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਕਰਮਜੀਤ ਕੌਰ ਔਲਖ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
Tagged #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh, chandigarh news, CHIEF MINISTER OFFICE PUNJAB, crime news in punjab, criminal news, criminal story, Dr Senu Duggal additional director department of information and public relations Punjab, Dr Senu Duggal DPR Punjab latest news and videos, Information & Public Relations Department Punjab, international latest news channel, just now india news, Latest News and Updates on Punjab, live #Ask Captain Facebook interaction, live updates, live viral news, live viral video, pb govt. news, press ki takat, press ki taquat, punjab congress akali dal news, punjab congress news, punjab crime news, Punjab government latest news, Punjab Live latest news, punjab politics, Punjabi khabran, punjabi latest news, Senu Duggal pro chandigarh latest news and videos, top 10 newspapers, top ten patiala daily punjabi newspapers list, सूचना एवं लोक संपर्क विभाग पंजाब Punjab coronavirus symptoms, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ