* ਕੋਵਾ ਐਪ ’ਤੇ ਕਰੋਨਾ ਤੋਂ ਬਚਾਅ ਲਈ ਵਿਲੱਖਣ ਫੀਚਰਜ਼ ਦੀ ਸਹੂਲਤ
ਬਰਨਾਲਾ, 28 ਜੂੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਮਿਸ਼ਨ ਫਤਹਿ ਤਹਿਤ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਵਿੰਦਰਪਾਲ ਸਿੰਘ ਖਰਬੰਦਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਵੱਲੋਂ ਕਰੋਨਾ ਵਾਇਰਸ ਵਿਰੁੁੱੱਧ ਜਾਗਰੂਕਤਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਕੰਮ-ਧੰਦਿਆਂ ਲਈ ਬਾਹਰਲੇ ਰਾਜਾਂ ਤੋਂ ਈ-ਪਾਸ ’ਤੇ ਆਏ ਪਰਵਾਸੀ ਮਜ਼ਦੂਰਾਂ ਨੂੰ ਪਿੰਡੋ-ਪਿੰਡ ਜਾ ਕੇ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰਵਾਸੀ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬÎਣਾ ਕੇ ਰੱਖਣ, ਮਾਸਕ ਪਾਉਣ ਜਾਂ ਮੂੰਹ ਢਕ ਕੇ ਰੱਖÎ, ਵਾਰ ਵਾਰ ਹੱਥ ਧੋਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਲੰਟੀਅਰ ਇਸ ਜਾਗਰੂਕਤਾ ਮੁਹਿੰਮ ਵਿਚ ਜੁਟੇ ਹੋਏ ਹਨ। ਇਸ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਜਿੱਥੇ ਪੰਜਾਬ ਸਰਕਾਰ ਵੱਲੋਂ ਜਾਰੀ ਜਾਗਰੂਕਤਾ ਪੈਂਫਲਿਟ ਵੰਡੇ ਜਾ ਰਹੇ ਹਨ, ਉਥੇ ਫੋਨਾਂ ’ਤੇ ਕੋਵਾ ਐਪ ਡਾਊਨਲੋਡ ਕਰਵਾਈ ਜਾ ਰਹੀ ਹੈ। ਉੁਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਾ ਐਪ ’ਤੇ ਜੀਓਟੈਗਿੰਗ ਅਤੇ ਜੀਓਫੈਸਿੰਗ ਦੀ ਸਹੂਲਤ ਹੈ। ਇਸ ਐਪ ਨਾਲ ਵਰਤੋਂਕਾਰੀ ਦੀ ਲੋਕੇਸ਼ਨ ਦਾ ਵੀ ਪਤਾ ਲੱਗਦਾ ਹੈ ਅਤੇ ਹੋਰ ਕਈ ਫੀਚਰ ਹਨ, ਜੋ ਕਰੋਨਾ ਵਾਇਰਸ ਤੋਂ ਬਚਾਅ ਲਈ ਬਹੁਤ ਮਦਦਗਾਰ ਹੈ।
ਇਸ ਦੌਰਾਨ ਵਲੰਟੀਅਰਾਂ ਵੱਲੋਂ ਪਿੰਡ ਪੱਖੋ ਕਲਾਂ, ਧੌਲਾ, ਹੰਡਿਆਇਆ, ਗਹਿਲਾਂ, ਹਰੀਗੜ੍ਹ, ਚੁਹਾਨਕੇ, ਸਹਿਜੜਾ, ਠੀਕਰੀਵਾਲਾ, ਸੰਘੇੜਾ, ਖੁੱਡੀ ਖੁਰਦ, ਢਿੱਲਵਾਂ, ਧਨੌਲਾ ਆਦਿ ਪਿੰਡ ਅਤੇ ਕਸਬਿਆਂ ਤੋ ਇਲਾਵਾ ਸ਼ਹਿਰ ਬਰਨਾਲਾ ਦੇ ਵੱਖ ਵੱਖ ਖੇਤਰਾਂ ਵਿਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਚੁੱਕੀਆਂ ਹਨ।